ਨਵੇਂ ਸਾਲ ਦਾ ਸਮੈਦਿਕ ''ਚ ਮਨਾਇਆ ਗਿਆ ਜਸ਼ਨ, ਤਸਵੀਰਾਂ

1/3/2020 5:26:33 PM

ਲੰਡਨ/ਬਰਮਿੰਘਮ (ਸੰਜੀਵ ਭਨੋਟ): ਨਵੇਂ ਸਾਲ ਦੀ ਆਮਦ ਦੀ ਖੁਸ਼ੀ ਜਿੱਥੇ ਦੇਸ਼-ਵਿਦੇਸ਼ ਵਿੱਚ ਮਨਾਈ ਗਈ ਉੱਥੇ ਇਸ ਤਰ੍ਹਾਂ ਹੀ ਨਵੇਂ ਵਰ੍ਹੇ ਨੂੰ ਖੁਸ਼ਾਮ-ਦੀਦ ਕਹਿਣ ਲਈ ਸਮੈਦਿਕ ਵਿਚ ਖੁੱਲ੍ਹੇ ਬਿਲਕੁੱਲ ਨਵੇਂ ਨਕੋਰ ਹਾਲ 'ਦਾ ਓਪਲ ਸਵੀਟ' ਵਿਚ ਅਰਮਾਨ ਮੀਡੀਆ ਵਲੋਂ ਡਿਨਰ ਡਾਂਸ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਇੰਗਲੈਂਡ ਦੇ ਕਲਾਕਾਰਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਸੰਜੀਵ ਭਨੋਟ ਨੇ ਕੀਤਾ ਤੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਸ਼ੁਰੂ ਕੀਤਾ।

PunjabKesari

ਗਾਇਕ ਬੱਬੂ ਚੰਦਰ ਨੇ ਪ੍ਰੋਗਰਾਮ ਸ਼ੁਰੂ ਕੀਤਾ ਫੇਰ ਗਾਇਕਾ ਮਨੀ ਕੌਰ ਨੇ ਆਪਣੀ ਲਾਈਵ ਗਾਇਕੀ ਨਾਲ ਰੰਗ ਬੰਨ੍ਹਿਆ ਆਏ ਹੋਏ ਮਹਿਮਾਨਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। 

PunjabKesari

ਐਰੋਨ ਕਿਚਨ ਵਲੋਂ ਸਰਵ ਕੀਤੇ ਫੂਡ ਨੂੰ ਮਹਿਮਾਨਾਂ ਨੇ ਬਹੁਤ ਪਸੰਦ ਕੀਤਾ।ਫੇਰ ਗਾਇਕ ਲੱਕੀ ਰਾਏ ਨੇ ਆਪਣੀ ਗਾਇਕੀ ਨਾਲ ਸਟੇਜ ਬੰਨ੍ਹ ਦਿੱਤੀ। ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ। ਨਵਾਂ ਸਾਲ ਚੜਨ ਤੱਕ ਮਨੋਰੰਜਨ ਇਸ ਤਰ੍ਹਾਂ ਹੀ ਚੱਲਦਾ ਰਿਹਾ।

PunjabKesari

ਟੀ. ਸੀਰੀਜ਼ ਕੰਪਨੀ ਦੇ ਮਾਲਕ ਸ੍ਰੀ ਭੂਸ਼ਨ ਕੁਮਾਰ ਜੀ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ।ਅੰਤ ਵਿੱਚ 'ਦਾ ਓਪਲ ਸਵੀਟ' ਦੇ ਡਾਇਰੈਕਟਰਾਂ ਪਰਮਿੰਦਰ ਸਿੰਘ ਅਟਵਾਲ, ਪਲਵਿੰਦਰ ਉੱਪਲ ਤੇ ਹਰਪ੍ਰੀਤ ਸਿੰਘ ਸਲੂਜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

PunjabKesari

ਇਸ ਦੇ ਨਾਲ ਹੀ ਅਰਮਾਨ ਮੀਡੀਆ ਤੋਂ ਅਮਨਦੀਪ ਸਿੰਘ ਘੱਗ ਤੇ ਬੀ. ਆਰ ਪ੍ਰੌਡਕਸ਼ਨ ਤੋਂ ਬੌਬ ਰਾਏ ਹੁਣਾ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

This news is Edited By Vandana