ਗਲਾਸਗੋ ਵਿਖੇ ਕੀਰਤਨੀ ਜੱਥੇ ਦਾ ਵਧੀਆ ਸੇਵਾਵਾਂ ਬਦਲੇ ਸਨਮਾਨ

Tuesday, Feb 04, 2020 - 05:16 PM (IST)

ਗਲਾਸਗੋ ਵਿਖੇ ਕੀਰਤਨੀ ਜੱਥੇ ਦਾ ਵਧੀਆ ਸੇਵਾਵਾਂ ਬਦਲੇ ਸਨਮਾਨ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਗਲਾਸਗੋ ਦੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਓਟੈਗੋ ਸਟਰੀਟ ਵਿਖੇ ਵਿਸ਼ੇਸ਼ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਪਿਛਲੇ ਲੰਮੇ ਅਰਸੇ ਤੋਂ ਬਤੌਰ ਕੀਰਤਨੀ ਜੱਥੇ ਅਤੇ ਕਥਾਵਾਚਕ ਵਜੋਂ ਸੇਵਾਵਾਂ ਨਿਭਾ ਰਹੇ ਗਿਆਨੀ ਗੁਰਪ੍ਰੀਤ ਸਿੰਘ ਜੀ ਅਤੇ ਗਿਆਨੀ ਜਸਮਿੰਦਰ ਸਿੰਘ ਜੀ (ਰਾਮਪੁਰ ਦੋਰਾਹੇ ਵਾਲੇ) ਦਾ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜੱਥੇ ਵੱਲੋਂ ਸਕਾਟਲੈਂਡ ਜੰਮੇ ਬੱਚਿਆਂ ਨੂੰ ਕੀਰਤਨ ਸ਼ਬਦ ਗਾਇਨ ਅਤੇ ਸਾਜ਼ਾਂ ਦੀ ਸਿੱਖਿਆ ਵੀ ਦਿੱਤੀ ਜਾਂਦੀ ਰਹੀ ਹੈ। 

PunjabKesari

ਇਸ ਸਮੇਂ ਬੋਲਦਿਆਂ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਬਰ੍ਹਮੀਂ, ਸਕੱਤਰ ਸੋਹਣ ਸਿੰਘ ਸੋਂਦ, ਜਸਬੀਰ ਸਿੰਘ ਜੱਸੀ, ਹਰਦੀਪ ਸਿੰਘ ਕੁੰਦੀ, ਹਰਜੀਤ ਸਿੰਘ ਗਾਬੜੀ, ਸੁਖਦੇਵ ਸਿੰਘ ਕੁੰਦੀ, ਇੰਦਰਜੀਤ ਸਿੰਘ ਘੜਿਆਲ, ਸਾਬਕਾ ਪ੍ਰਧਾਨ ਰਾਜਿੰਦਰਪਾਲ ਸਿੰਘ ਕੁੰਦੀ, ਚਰਨਜੀਤ ਸਿੰਘ ਕਲਸੀ ਆਦਿ ਨੇ ਜੱਥੇ ਵੱਲੋਂ ਤਨਦੇਹੀ ਨਾਲ ਕੀਤੇ ਸੇਵਾ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਸਨਮਾਨ ਉਪਰੰਤ ਗਿਆਨੀ ਗੁਰਪ੍ਰੀਤ ਸਿੰਘ ਤੇ ਜਸਮਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਗੁਰੂ ਦੇ ਕੂਕਰ ਵਜੋਂ ਲੱਗੀ ਹੋਈ ਸੇਵਾ ਨਿਭਾਉਣ ਦਾ ਮੌਕਾ ਮਿਲਣਾ ਹੀ ਸਭ ਤੋਂ ਵੱਡਾ ਸਨਮਾਨ ਹੁੰਦਾ ਹੈ। ਉਹਨਾਂ ਸਮੂਹ ਕਮੇਟੀ ਮੈਂਬਰਾਨ ਤੇ ਗਲਾਸਗੋ ਦੀਆਂ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਸੇਵਾ ਕਾਰਜ ਨਿਰੰਤਰ ਜਾਰੀ ਰੱਖਣ ਦਾ ਅਹਿਦ ਲਿਆ।


author

Vandana

Content Editor

Related News