ਲੰਡਨ : ਈਲਿੰਗ ਹਸਪਤਾਲ ਨੂੰ ਨਹੀਂ ਕੀਤਾ ਜਾਵੇਗਾ ਬੰਦ
Saturday, Apr 06, 2019 - 10:58 PM (IST)

ਲੰਡਨ (ਰਾਜਵੀਰ ਸਮਰਾ)- ਬ੍ਰਿਟਿਸ਼ ਸਰਕਾਰ ਵਲੋਂ ਈਲਿੰਗ ਅਤੇ ਚੈਟਿੰਗ ਕਰਾਸ ਹਸਪਤਾਲ ਦੇ ਐਕਸੀਡੈਂਟ ਅਤੇ ਐਮਰਜੈਂਸੀ ਯੂਨਿਟਾਂ ਨੂੰ ਲੋਕਾਂ ਦੇ ਦਬਾਅ ਅੱਗੇ ਝੁਕਦਿਆਂ ਬੰਦ ਕਰਨ ਦੀ ਯੋਜਨਾ ਰੱਦ ਕਰ ਦਿੱਤੀ ਗਈ ਹੈ। ਸਿਹਤ ਮੰਤਰੀ ਮੈਟ ਹੈਨਕੁਕ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਦੋਵੇਂ ਹਸਪਤਾਲਾਂ ਨੂੰ ਬੰਦ ਨਹੀਂ ਕੀਤਾ ਜਾ ਰਿਹਾ।
ਐਨ ਐਚ ਐਸ ਗਰੁੱਪ ਨੇ ਕਿਹਾ ਕਿ ਸਿਹਤਮੰਦ ਭਵਿੱਖ ਲਈ 500 ਮਿਲੀਅਨ ਪੌਂਡ ਦੇ ਪ੍ਰਾਜੈਕਟ ਲਈ ਮਸ਼ਵਰਾ ਲੈਣ ਲਈ ਪਹਿਲਾਂ ਹੀ 43 ਮਿਲੀਅਨ ਪੌਂਡ ਖ਼ਰਚੇ ਜਾ ਚੁੱਕੇ ਹਨ। ਈਲਿੰਗ ਸੇਵ ਅਵਰ ਐਨ ਐਚ ਐਸ ਸਮੇਤ ਵੱਖ-ਵੱਖ ਭਾਈਚਾਰਿਆਂ ਵਲੋਂ ਸਾਂਝੇ ਤੌਰ 'ਤੇ ਮੁਹਿੰਮ ਆਰੰਭੀ ਗਈ ਸੀ ਕਿ ਈਲਿੰਗ ਹਸਪਤਾਲ ਨੂੰ ਬੰਦ ਨਾ ਕੀਤਾ ਜਾਵੇ।