ਈਰਾਨ ਵਿਰੁੱਧ ਹਮੇਸ਼ਾ ਫੌਜੀ ਕਾਰਵਾਈ ਦੀ ਸੰਭਾਵਨਾ : ਟਰੰਪ

06/06/2019 1:17:46 PM

ਲੰਡਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਈਰਾਨ ਨਾਲ ਗੱਲਬਾਤ ਲਈ ਤਿਆਰ ਹਨ ਪਰ ਹਮੇਸ਼ਾ ਤੇਹਰਾਨ ਵਿਰੁੱਧ ਅਮਰੀਕੀ ਮਿਲਟਰੀ ਕਾਰਵਾਈ ਦੀ ਸੰਭਾਵਨਾ ਹੈ। ਟਰੰਪ ਜੋ ਕਿ ਬ੍ਰਿਟੇਨ ਦੀ ਰਾਜਕੀ ਯਾਤਰਾ 'ਤੇ ਹਨ ਉਨ੍ਹਾਂ ਨੇ ਬੁੱਧਵਾਰ (5 ਜੂਨ) ਨੂੰ ਟੀ.ਵੀ. 'ਤੇ ਦੱਸਿਆ,''ਪਹਿਲੀ ਵਾਰ ਮੇਰੇ ਦਫਤਰ ਆਉਣ 'ਤੇ ਈਰਾਨ ਸਾਡੇ ਲਈ ਦੁਸ਼ਮਣਾਂ ਵਰਗੀ ਸੀ। ਉਸ ਸਮੇਂ ਉਹ ਦੁਨੀਆ ਵਿਚ ਅੱਤਵਾਦੀ ਰਾਸ਼ਟਰ ਦੇ ਤੌਰ 'ਤੇ ਪਹਿਲੇ ਨੰਬਰ 'ਤੇ ਸੀ ਅਤੇ ਸ਼ਾਇਦ ਅੱਜ ਵੀ ਹੈ।'' 

ਇਹ ਪੁੱਛੇ ਜਾਣ 'ਤੇ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਮਿਲਟਰੀ ਕਾਰਵਾਈ ਦੀ ਲੋੜ ਹੋ ਸਕਦੀ ਹੈ ਦੇ ਜਵਾਬ ਵਿਚ ਟਰੰਪ ਨੇ ਕਿਹਾ,''ਹਮੇਸ਼ਾ ਇਕ ਮੌਕਾ ਹੁੰਦਾ ਹੈ। ਕੀ ਮੈਂ ਕਾਰਵਾਈ ਕਰਨਾ ਚਾਹੁੰਦਾ ਹਾਂ? ਨਹੀਂ, ਮੈਂ ਨਹੀਂ ਚਾਹੁੰਦਾ ਪਰ ਹਮੇਸ਼ਾ ਇਕ ਮੌਕਾ ਹੁੰਦਾ ਹੈ।'' ਟਰੰਪ ਨੇ ਕਿਹਾ ਕਿ ਉਹ ਈਰਾਨੀ ਰਾਸ਼ਟਰਪਤੀ ਰੂਹਾਨੀ ਨਾਲ ਗੱਲਬਾਤ ਲਈ ਤਿਆਰ ਹਨ। ਉਹ ਰੂਹਾਨੀ ਨੂੰ ਬਹੁਤ ਕੁਝ ਕਹਿਣਾ ਚਾਹੁੰਦੇ ਹਨ।'' ਟਰੰਪ ਦੀ ਇਹ ਟਿੱਪਣੀ ਈਰਾਨ ਅਤੇ ਅਮਰੀਕਾ ਅਤੇ ਉਸ ਦੇ ਫਾਰਸੀ ਖਾੜੀ ਦੇ ਸਹਿਯੋਗੀਆਂ ਵਿਚਕਾਰ ਵੱਧਦੇ ਤਣਾਅ ਵਿਚ ਆਈ ਹੈ। 

ਟਰੰਪ ਨੇ ਦਲੀਲ ਦਿੱਤੀ ਕਿ ਈਰਾਨ ਨੂੰ ਪਰਮਾਣੂ ਹਥਿਆਰ ਵਿਕਸਿਤ ਕਰਨ ਤੋਂ ਰੋਕਣ ਲਈ ਸਮਝੌਤੇ ਦੀਆਂ ਸ਼ਰਤਾਂ ਮੁਸ਼ਕਲ ਨਹੀਂ ਸਨ। ਉਨ੍ਹਾਂ ਨੇ ਦੇਸ਼ ਦੇ ਮਿਜ਼ਾਈਲ ਪ੍ਰੋਗਰਾਮ ਜਾਂ ਇਸ ਖੇਤਰ ਵਿਚ ਅੱਤਵਾਦੀਆਂ ਨੂੰ ਕਦੇ ਸਮਰਥਨ ਨਹੀਂ ਦਿੱਤਾ। ਇਸ ਲਈ ਉਦੋਂ ਤੋਂ ਹੀ ਅਮਰੀਕਾ ਨੇ ਪਾਬੰਦੀਆਂ ਨੂੰ ਮੁੜ ਲਾਗੂ ਕੀਤਾ ਅਤੇ ਮੱਧ ਪੂਰਬ ਵਿਚ ਆਪਣੀ ਫੌਜੀ ਮੌਜੂਦਗੀ ਨੂੰ ਵਧਾ ਦਿੱਤਾ। ਉੱਧਰ ਈਰਾਨ ਦੇ ਸਰਵ ਉੱਚ ਨੇਤਾ ਅਯਾਤੁੱਲਾ ਅਲੀ ਖਾਮਨੇਈ ਨੇ 5 ਜੂਨ ਨੂੰ ਕਿਹਾ,''ਟਰੰਪ ਵੱਲੋਂ ਵਾਰਤਾ ਦੀ ਪੇਸ਼ਕਸ਼ ਨਾਲ ਤੇਹਰਾਨ ਧੋਖਾ ਨਹੀਂ ਕਰੇਗਾ ਅਤੇ ਆਪਣੇ ਮਿਜ਼ਾਈਲ ਪ੍ਰੋਗਰਾਮ ਨੂੰ ਵੀ ਨਹੀਂ ਛੱਡੇਗਾ। ਇਹ ਸਿਆਸੀ ਚਾਲ ਈਰਾਨੀ ਅਧਿਕਾਰੀਆਂ ਅਤੇ ਰਾਸ਼ਟਰ ਨੂੰ ਧੋਖਾ ਨਹੀਂ ਦੇ ਸਕੇਗੀ।''


Vandana

Content Editor

Related News