ਲੰਡਨ: 15 ਸਾਲਾ ਕੁੜੀ ਨੇ ਲਾਏ ਤਿੰਨ ਮੁੰਡਿਆਂ ''ਤੇ ਬਲਾਤਕਾਰ ਕਰਨ ਦੇ ਦੋਸ਼

Sunday, Apr 11, 2021 - 12:37 PM (IST)

ਲੰਡਨ: 15 ਸਾਲਾ ਕੁੜੀ ਨੇ ਲਾਏ ਤਿੰਨ ਮੁੰਡਿਆਂ ''ਤੇ ਬਲਾਤਕਾਰ ਕਰਨ ਦੇ ਦੋਸ਼

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਲੰਡਨ ਦੇ ਇੱਕ ਪਾਰਕ ਵਿੱਚ ਦਿਨ ਦਿਹਾੜੇ ਮੁੰਡਿਆਂ ਦੇ ਇੱਕ ਸਮੂਹ ਵੱਲੋਂ ਇੱਕ 15 ਸਾਲਾ ਕੁੜੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਗਿਆ। ਇਸ ਮਾਮਲੇ ਵਿੱਚ ਸਕੂਲ ਦੀ ਇੱਕ 15 ਸਾਲਾ ਵਿਦਿਆਰਥਣ ਨੇ ਦੋਸ਼ ਲਾਇਆ ਹੈ ਕਿ 22 ਮਾਰਚ ਨੂੰ ਸ਼ਾਮ 4.30 ਵਜੇ ਬੱਸ ਤੋਂ ਉਤਰ ਕੇ ਦੱਖਣੀ ਲੰਡਨ ਦੇ ਡਿਪਟਫੋਰਡ ਵਿੱਚ ਪੈਪਿਸ ਪਾਰਕ ਵੱਲ ਗਈ ਤਾਂ ਉਹ ਇੱਕ ਬੈਂਚ 'ਤੇ ਬੈਠ ਗਈ। 

ਪੜ੍ਹੋ ਇਹ ਅਹਿਮ ਖਬਰ- ਪਾਕਿ : ਦੋ ਈਸਾਈ ਨਰਸਾਂ ਖ਼ਿਲਾਫ਼ ਈਸ਼ਨਿੰਦਾ ਦਾ ਕੇਸ

ਇੱਕ 16 ਜਾਂ 17 ਉਮਰ ਦਾ ਮੁੰਡਾ ਉਸ ਕੋਲ ਆਇਆ। ਉਸ ਨਾਲ ਦੋ ਹੋਰ ਮੁੰਡੇ ਮਿਲ ਗਏ ਤੇ ਉਹ ਕੁੜੀ ਦਾ ਫੋਨ ਚੋਰੀ ਕਰਕੇ ਭੱਜ ਨਿਕਲੇ। ਪੀੜਤ ਕੁੜੀ ਨੇ ਮੁੰਡਿਆਂ ਦਾ ਪਿੱਛਾ ਕੀਤਾ ਪਰ ਇਹਨਾਂ ਤਿੰਨੋਂ ਮੁੰਡਿਆਂ ਨੇ ਉਸ ਨੂੰ ਪਾਰਕ ਦੇ ਇੱਕ ਹੋਰ ਹਿੱਸੇ ਵਿੱਚ ਬੰਨ੍ਹ ਦਿੱਤਾ ਅਤੇ ਉਸ ਨਾਲ ਬਲਾਤਕਾਰ ਕੀਤਾ। ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ ਇਸ ਸੰਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਅਧਿਕਾਰੀਆਂ ਅਨੁਸਾਰ ਇਸ ਭਿਆਨਕ ਘਟਨਾ ਤੋਂ ਬਾਅਦ ਬੁਰੀ ਤਰ੍ਹਾਂ ਸਹਿਮੀ ਹੋਈ ਪੀੜਤ ਲੜਕੀ ਨੂੰ ਵਿਸ਼ੇਸ਼ ਸਿਖਲਾਈ ਪ੍ਰਾਪਤ ਅਧਿਕਾਰੀਆਂ ਤੋਂ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

Vandana

Content Editor

Related News