ਤੱਪਦੀ ਧੁੱਪ ''ਚ 3 ਸਾਲ ਦੇ ਬੱਚੇ ਨੂੰ ਕਾਰ ''ਚ ਲਾਕ ਕਰਕੇ ਪਬ ਚਲਾ ਗਿਆ ਪਿਤਾ ਅਤੇ ਫਿਰ...

09/25/2017 3:06:23 PM

ਸਿਡਨੀ,(ਬਿਊਰੋ)— ਅਕਸਰ ਤੁਸੀਂ ਇਹ ਸੁਣਿਆ ਹੋਵੇਗਾ ਕਿ ਪਿਤਾ ਆਪਣੇ ਬੱਚੇ ਦੀ ਕੇਅਰ ਕਰਨ ਲਈ ਕੁਝ ਵੀ ਕਰ ਸਕਦਾ ਹੈ ਪਰ ਕੀ ਤੁਸੀਂ ਅਜਿਹਾ ਕਦੇ ਸੁਣਿਆ ਹੈ ਕਿ ਸਿਰਫ ਪਬ ਜਾਣ ਲਈ ਪਿਤਾ ਨੇ ਆਪਣੇ ਤਿੰਨ ਸਾਲ ਬੇਟੇ ਨੂੰ ਕਾਰ ਵਿਚ ਤੱਪਦੀ ਗਰਮੀ ਵਿਚ ਛੱਡ ਦਿੱਤਾ। ਉਥੇ ਹੀ ਦੂਜੇ ਬੇਟੇ ਨੂੰ ਘਰ 'ਚ ਇਕੱਲਾ ਛੱਡ ਦਿੱਤਾ। ਇਹ ਮਾਮਲਾ ਆਸਟ੍ਰੇਲੀਆ ਦੇ ਸਿਡਨੀ ਦਾ ਹੈ। ਇੱਥੇ ਸ਼ਨੀਵਾਰ ਸ਼ਾਮ ਕਰੀਬ 3:30 ਵਜੇ ਇਕ ਪਿਤਾ ਨੇ ਸੜਕ ਕੰਢੇ ਆਪਣੇ ਬੇਟੇ ਨੂੰ ਕਾਰ ਵਿਚ ਲਾਕ ਕਰਕੇ ਪਬ ਚਲਾ ਗਿਆ। ਜਿੱਥੇ ਅਜਿਹਾ ਹੋਇਆ ਉੱਥੋ ਦਾ ਤਾਪਮਾਨ 35 ਡਿਗਰੀ ਸੈਲਸੀਅਸ ਸੀ। ਫਿਰ ਉੱਥੇ ਮੌਜੂਦ ਇਕ ਨਾਈ ਇਸਾ ਖਦੀਮ ਦੀ ਨਜ਼ਰ ਜਦੋਂ ਬੱਚੇ ਉੱਤੇ ਪਈ ਤਾਂ ਤੁੰਰਤ ਉੱਥੇ ਗਿਆ। ਖਦੀਮ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ। ਉਸ ਤੋਂ ਬਾਅਦ ਉਸ ਨੇ ਪੁਲਸ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਮੌਕੇ ਉੱਤੇ ਪਹੁੰਚੀ ਪੁਲਸ ਨੇ ਕਾਰ ਦੇ ਡਰਾਈਵਰ ਸੀਟ ਦਾ ਸ਼ੀਸ਼ਾ ਤੋੜ ਕੇ ਬੱਚੇ ਨੂੰ ਬਾਹਰ ਕੱਢਿਆ ਅਤੇ ਉਸ ਨੂੰ ਪਾਣੀ ਦਿੱਤਾ। ਬੱਚਾ ਪੂਰੀ ਤਰ੍ਹਾਂ ਪਸੀਨੇ ਨਾਲ ਭਿੱਜਿਆ ਹੋਇਆ ਸੀ ਅਤੇ ਰੋ ਰਿਹਾ ਸੀ। ਪੁਲਸ ਨੇ ਦੱਸਿਆ ਕਿ 42 ਸਾਲ ਦਾ ਪਿਤਾ ਨੇ ਪਬ ਜਾਣ ਲਈ ਆਪਣੇ ਦੋ ਸਾਲ ਦੇ ਬੱਚੇ ਨੂੰ ਘਰ 'ਚ ਛੱਡ ਦਿੱਤਾ ਸੀ। ਜਿਸ ਨੂੰ ਉਸ ਦੀ ਮਾਂ ਦੇਖਭਾਲ ਲਈ ਘਰ 'ਚ ਛੱਡ ਗਈ ਸੀ। ਪਿਤਾ ਦੀ ਇਸ ਹਰਕੱਤ ਉੱਤੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਉੱਤੇ ਚਾਰਜ ਲਗਾ ਦਿੱਤਾ ਹੈ। ਐਤਵਾਰ ਨੂੰ ਬੈਂਕਸਟਾਊਨ ਲੋਕਲ ਕੋਰਟ ਵਿਚ ਪੇਸ਼ ਹੋਣ ਦੀ ਵਜ੍ਹਾ ਨਾਲ ਉਸ ਨੂੰ ਐਤਵਾਰ ਨੂੰ ਜ਼ਮਾਨਤ ਦੇਣ ਤੋਂ ਮਨਾ ਕਰ ਦਿੱਤਾ ਗਿਆ ਸੀ।


Related News