ਮਹਾਮਾਰੀ ਦੀ ਚੌਥੀ ਲਹਿਰ ਦਰਮਿਆਨ ਈਰਾਨ ''ਚ ਲੱਗਾ ਲਾਕਡਾਊਨ
Saturday, Apr 10, 2021 - 10:15 PM (IST)
ਤਹਿਰਾਨ-ਕੋਵਿਡ-19 ਮਹਾਮਾਰੀ ਦੀ ਚੌਥੀ ਲਹਿਰ ਦਰਮਿਆਨ ਈਰਾਨ ਨੇ ਸ਼ਨੀਵਾਰ ਤੋਂ 10 ਦਿਨ ਦੀ ਲਾਕਡਾਊਨ ਲਾਗੂ ਕਰਨ ਦਾ ਐਲਾਨ ਕੀਤਾ। ਸਰਕਾਰੀ ਟੀ.ਵੀ. ਚੈਨਲ ਨੇ ਇਹ ਜਾਣਕਾਰੀ ਦਿੱਤੀ। ਈਰਾਨ ਦੇ ਕੋਰੋਨਾ ਵਾਇਰਸ ਟਾਕਸ ਫੋਰਸ ਨੇ 'ਰੈੱਡ ਜ਼ੋਨ' ਐਲਾਨ ਕੀਤੇ ਗਏ ਸ਼ਹਿਰਾਂ ਦੀਆਂ ਵਧੇਰੇ ਦੁਕਾਨਾਂ ਨੂੰ ਬੰਦ ਕੀਤੇ ਜਾਣ ਨਾਲ ਹੀ ਦਫਤਰ 'ਚ ਇਕ ਤਿਹਾਈ ਕਰਮਚਾਰੀਆਂ ਦੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ। ਰਾਜਧਾਨੀ ਤਹਿਰਾਨ ਅਤੇ ਦੇਸ਼ ਦੇ 250 ਹੋਰ ਸ਼ਹਿਰਾਂ ਅਤੇ ਨਗਰਾਂ ਨੂੰ 'ਰੈੱਡ ਜ਼ੋਨ' ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ-ਸੋਮਾਲੀਆ ਦੇ ਦੋ ਸ਼ਹਿਰਾਂ 'ਚ ਧਮਾਕਾ, 5 ਦੀ ਮੌਤ
ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਥਾਵਾਂ 'ਤੇ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਦਰ ਵਧੇਰੇ ਹੈ। ਅਜਿਹੇ 'ਚ ਸਖਤ ਪਾਬੰਦੀ ਲਾਗੂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ 85 ਫੀਸਦੀ ਤੋਂ ਵਧੇਰੇ ਭਾਗ ਇਨਫੈਕਸ਼ਨ ਦੇ ਪੱਧਰ ਦੇ ਚੱਲਦੇ ਦੋ ਹਫਤਿਆਂ ਤੱਕ ਚਲੇ ਤਿਉਹਾਰਾਂ ਕਾਰਣ ਬਾਜ਼ਾਰਾਂ 'ਚ ਭਾਰੀ ਭੀੜ ਦੇਖੀ ਗਈ ਅਤੇ ਸਰਕਾਰੀ ਸਿਹਤ ਨਿਯਮਾਂ ਦੀ ਉਲੰਘਣਾ ਕਰ ਕੇ ਸਮਾਰੋਹ ਆਯੋਜਿਤ ਕੀਤੇ ਗਏ ਜਿਸ ਤੋਂ ਬਾਅਦ ਮਾਮਲਿਆਂ ਦੀ ਗਿਣਤੀ 'ਚ ਵਾਧਾ ਹੋਇਆ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਪਾਰਕਾਂ, ਰੈਸਟੋਰੈਂਟਾਂ, ਬੇਕਰੀ, ਬਿਊਟੀ ਪਾਰਲਰ ਅਤੇ ਮਾਲ ਵੀ ਲਾਕਡਊਨ ਦੇ ਦਾਇਰੇ 'ਚ ਆਉਣਗੇ। ਈਰਾਨ ਦੇ ਸਿਹਤ ਮੰਤਰਾਲਾ ਮੁਤਾਬਕ ਸ਼ਨੀਵਾਰ ਨੂੰ ਦੇਸ਼ 'ਚ ਇਨਫੈਕਸ਼ਨ ਦੇ 19,600 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਜਦਕਿ 193 ਮਰੀਜ਼ਾਂ ਦੀ ਮੌਤ ਹੋਈ।
ਇਹ ਵੀ ਪੜ੍ਹੋ-ਕੋਰੋਨਾ ਦੇ ਡਰ ਤੋਂ ਦੇਸ਼ ਛੱਡ ਰਹੇ ਹਨ ਲੋਕ, ਏਅਰਪੋਰਟ 'ਤੇ ਬ੍ਰਿਟੇਨ ਜਾਣ ਵਾਲਿਆਂ ਦੀ ਇਕੱਠੀ ਹੋਈ ਭੀੜ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।