ਆਸਟ੍ਰੇਲੀਆ ਦੇ ਇਨ੍ਹਾਂ ਸੂਬਿਆਂ ''ਚ ਅਜੇ ਲਾਗੂ ਰਹੇਗੀ ਤਾਲਾਬੰਦੀ

Saturday, Oct 31, 2020 - 06:00 PM (IST)

ਆਸਟ੍ਰੇਲੀਆ ਦੇ ਇਨ੍ਹਾਂ ਸੂਬਿਆਂ ''ਚ ਅਜੇ ਲਾਗੂ ਰਹੇਗੀ ਤਾਲਾਬੰਦੀ

ਪਰਥ, (ਜਤਿੰਦਰ ਗਰੇਵਾਲ)- ਆਸਟ੍ਰੇਲੀਆ ‘ਚ ਕੋਰੋਨਾ ਦੇ ਘੱਟਦੇ ਮਾਮਲਿਆਂ ਕਾਰਨ ਸੂਬਾ ਪੱਛਮੀ ਆਸਟ੍ਰੇਲੀਆ ਪ੍ਰੀਮੀਅਰ ਮਾਰਕ ਮੈਕਗੋਵਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਅਗਲੇ ਮਹੀਨੇ ਨਵੰਬਰ ਦੀ 14 ਤਾਰੀਖ਼ ਨੂੰ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਲਈ ਕੁੱਝ ਪਾਬੰਦੀਆਂ ਜਾਰੀ ਰੱਖਦਿਆਂ ਬਾਕੀ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਲੱਗਦੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਜਾਣਗੀਆਂ।

ਨਿਊ ਸਾਊਥ ਵੇਲਜ਼ ਤੇ ਵਿਕਟੋਰੀਆ 'ਚ ਅਜਿਹੇ ਜੋ ਲੋਕ ਪੱਛਮੀ ਆਸਟ੍ਰੇਲੀਆ ਦੇ ਹਨ ਅਤੇ ਉੱਥੇ ਤਾਲਾਬੰਦੀ ਕਰਕੇ ਫਸੇ ਹੋਏ ਸਨ। ਆਪਣੇ ਘਰਾਂ ਜਾਂ ਕੰਮਾਂਕਾਰਾਂ 'ਤੇ ਮੁੜ ਆ ਸਕਣਗੇ ਪਰ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਪ੍ਰਕਿਰਿਆ ਵਿਚ ਰਹਿਣਾ ਹੋਵੇਗਾ। ਅਜਿਹੇ ਲੋਕਾਂ ਦਾ ਪਹਿਲਾਂ ਤਾਂ ਇੱਥੇ ਆਉਣ 'ਤੇ ਕੋਵਿਡ-19 ਟੈਸਟ ਹੋਵੇਗਾ ਅਤੇ ਫਿਰ ਉਨ੍ਹਾਂ ਦੇ ਇਕਾਂਤਵਾਸ ਦੇ 11ਵੇਂ ਦਿਨ ਦੁਬਾਰਾ ਟੈਸਟ ਕੀਤਾ ਜਾਵੇਗਾ।

ਦੂਸਰੇ ਸੂਬਿਆਂ ਅਤੇ ਟੈਰੀਟਰੀਆਂ ਤੋਂ ਆਉਣ ਵਾਲੇ ਲੋਕਾਂ ਵਾਸਤੇ ਬੁਖਾਰ ਆਦਿ ਵਰਗੇ ਦੂਸਰੇ ਟੈਸਟ ਹੋਣਗੇ ਤੇ ਉਨ੍ਹਾਂ ਨੂੰ ਆਪਣੀਆਂ ਕੀਤੀਆਂ ਯਾਤਰਾਵਾਂ ਸਬੰਧੀ ਪੂਰਨ ਜਾਣਕਾਰੀ ਵੀ ਦੇਣੀ ਹੋਵੇਗੀ। ਜ਼ਿਕਰਯੋਗ ਹੈ ਕਿ ਹਾਲ ਵਿਚ ਹੀ ਲੋਕਾਂ ਵੱਲੋਂ ਵੋਟਾਂ ਦਾ ਸਹਾਰਾ ਲੈ ਕੇ ਸਰਕਾਰ ਨੂੰ ਤਾਲਾਬੰਦੀ ਖੋਲ੍ਹਣ ਦੀ ਅਪੀਲ ਕੀਤੀ ਹੈ ਅਤੇ ਮਾਈਨਿੰਗ ਦੀ ਦੁਨੀਆਂ ਦੇ ਇੱਕ ਅਰਬਪਤੀ ਕਲਾਈਵ ਪਾਮਰ ਨੇ ਤਾਂ ਇਸ ਨੂੰ ਉੱਚ ਅਦਾਲਤ ਵਿਚ ਅਗਲੇ ਹਫ਼ਤੇ ਚੁਣੌਤੀ ਦੇਣ ਦਾ ਵੀ ਫੈਸਲਾ ਕੀਤਾ ਹੈ।


author

Sanjeev

Content Editor

Related News