ਯੂਰਪ ਦੇ ਮੁਕਾਬਲੇ ਆਸਟ੍ਰੇਲੀਆ ਜਾਣ ਦਾ ਵਧਿਆ ਰੁਝਾਨ, WHM ਵੀਜ਼ਾ 'ਤੇ ਪਹੁੰਚ ਰਹੇ ਲੋਕ
Thursday, Dec 15, 2022 - 10:38 AM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਆਸਟ੍ਰੇਲੀਆ ਦਾ ਵਰਕਿੰਗ ਹੋਲੀਡੇ-ਮੇਕਰ (WHM) ਵੀਜ਼ਾ ਲੋਕਾਂ ਨੂੰ ਵੱਡੀ ਗਿਣਤੀ ਵਿਚ ਆਕਰਸ਼ਿਤ ਕਰ ਰਿਹਾ ਹੈ। ਇਹ ਇਕ ਵਿਸ਼ੇਸ਼ ਵੀਜ਼ਾ ਹੈ, ਜਿਸ ਤਹਿਤ ਲੋਕ 12 ਮਹੀਨਿਆਂ ਦੀ ਛੁੱਟੀ 'ਤੇ ਆਸਟ੍ਰੇਲੀਆ ਘੁੰਮ ਸਕਦੇ ਹਨ। ਇਸ ਦੌਰਾਨ ਉਹ ਇਕੱਠੇ ਅਸਥਾਈ ਨੌਕਰੀ ਜਾਂ ਪੜ੍ਹਾਈ ਵੀ ਕਰ ਸਕਦੇ ਹਨ। ਉਹਨਾਂ ਨੂੰ 'ਬੈਕਪੈਕਰਸ' ਵੀ ਕਿਹਾ ਜਾਂਦਾ ਹੈ।2019 ਵਿੱਚ 3 ਲੱਖ ਤੋਂ ਵੱਧ ਸੈਲਾਨੀ ਇਸ ਵੀਜ਼ਾ ਨਾਲ ਆਸਟ੍ਰੇਲੀਆ ਪਹੁੰਚੇ। ਹੁਣ WHM ਵੀਜ਼ਾ ਧਾਰਕ ਕੋਵਿਡ ਤਾਲਾਬੰਦੀ ਹਟਣ ਤੋਂ ਬਾਅਦ ਵਧਦੀ ਮਹਿੰਗਾਈ ਦੇ ਬਾਵਜੂਦ ਆਸਟ੍ਰੇਲੀਆ ਵਿੱਚ ਕਤਾਰ ਵਿੱਚ ਖੜ੍ਹੇ ਹਨ।
ਇਸ ਦਾ ਕਾਰਨ ਇਹ ਹੈ ਕਿ ਯੂਰਪ ਵਿਚ ਵੀ ਮਹਿੰਗਾਈ ਆਪਣੇ ਸਿਖਰ 'ਤੇ ਹੈ। ਉਹਨਾਂ ਨੂੰ ਆਪਣੇ ਮੁਲਕਾਂ ਨਾਲੋਂ ਆਸਟ੍ਰੇਲੀਆ ਵਿੱਚ ਰਹਿਣਾ ਸਸਤਾ ਲੱਗ ਰਿਹਾ ਹੈ।ਦਰਅਸਲ ਕੋਵਿਡ ਵਿੱਚ ਬੈਕਪੈਕਰਾਂ ਨੂੰ ਰਿਹਾਇਸ਼ ਪ੍ਰਦਾਨ ਕਰਨ ਵਾਲੇ ਕਈ ਹੋਸਟਲ ਬੰਦ ਕਰ ਦਿੱਤੇ ਗਏ ਸਨ, ਜਿਸ ਕਾਰਨ ਹੁਣ ਸੈਲਾਨੀਆਂ ਦੇ ਠਹਿਰਨ ਲਈ ਜਗ੍ਹਾ ਦੀ ਘਾਟ ਹੈ। ਇਸ ਕਾਰਨ ਕਿਰਾਇਆ 50% ਵਧ ਗਿਆ ਹੈ। ਜਿਵੇਂ ਜਿਵੇਂ ਕ੍ਰਿਸਮਸ ਨੇੜੇ ਆ ਰਿਹਾ ਹੈ, ਏਅਰਲਾਈਨਾਂ ਅਤੇ ਰਿਹਾਇਸ਼ਾਂ ਲਈ ਬੁਕਿੰਗ ਵਧ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਜਾਣ ਦੇ ਚਾਹਵਾਨ ਖਿੱਚ ਲੈਣ ਤਿਆਰੀਆਂ, ਇਮੀਗ੍ਰੇਸ਼ਨ ਵਿਭਾਗ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ
ਫਲਾਈਟ ਦਾ ਕਿਰਾਇਆ ਵਧਿਆ
ਯਾਤਰਾ ਵੈੱਬਸਾਈਟ ਕਯਾਕ 'ਤੇ ਰਿਹਾਇਸ਼ ਲਈ ਖੋਜਾਂ ਸਤੰਬਰ-ਅਕਤੂਬਰ 2022 ਵਿੱਚ 2019 ਦੀ ਇਸੇ ਮਿਆਦ ਦੇ ਮੁਕਾਬਲੇ 127% ਵੱਧ ਗਈਆਂ ਹਨ। ਇਸ ਦੌਰਾਨ ਆਸਟ੍ਰੇਲੀਆਈ ਘਰੇਲੂ ਹਵਾਈ ਕਿਰਾਏ 2004 ਤੋਂ ਬਾਅਦ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਏ ਹਨ। ਅਜੇ ਵੀ ਹਜ਼ਾਰਾਂ ਯਾਤਰੀ ਅਜਿਹੇ ਹਨ, ਜਿਨ੍ਹਾਂ ਨੂੰ ਵਰਕਿੰਗ ਹੋਲੀਡੇ-ਮੇਕਰ ਭਾਵ ਕੰਮਕਾਜੀ ਛੁੱਟੀਆਂ ਬਣਾਉਣ ਵਾਲੇ ਵੀਜ਼ੇ ਦਿੱਤੇ ਗਏ ਹਨ ਪਰ ਉਹ ਘੱਟ ਹਵਾਈ ਕਿਰਾਏ ਦੀ ਉਡੀਕ ਵਿੱਚ ਅਜੇ ਤੱਕ ਆਸਟ੍ਰੇਲੀਆ ਨਹੀਂ ਪਹੁੰਚੇ ਹਨ। ਇਸ ਦੇ ਬਾਵਜੂਦ ਆਸਟ੍ਰੇਲੀਆ ਵਿਚ ਸੈਲਾਨੀਆਂ ਦੀ ਕਤਾਰ ਹੋਰ ਵਧਦੀ ਜਾ ਰਹੀ ਹੈ।
ਦੋ ਹਫ਼ਤੇ ਪਹਿਲਾਂ ਬੁੱਕਿੰਗ ਨਹੀਂ, ਤਾਂ ਕੋਈ ਸਸਤੀ ਜਗ੍ਹਾ ਵੀ ਨਹੀਂ
ਨੀਦਰਲੈਂਡ ਦੇ ਟੂਰਿਸਟ ਨੇ ਦੱਸਿਆ ਕਿ 2 ਹਫ਼ਤੇ ਪਹਿਲਾਂ ਬੁਕਿੰਗ ਕਰਨ 'ਤੇ ਹੀ ਆਸਟ੍ਰੇਲੀਆ ਵਿਚ ਸਭ ਤੋਂ ਸਸਤੀ ਜਗ੍ਹਾ ਲੱਭੀ ਜਾ ਸਕਦੀ ਹੈ। ਆਸਟ੍ਰੇਲੀਆ ਦੇ ਸਰਫਰ ਪੈਰਾਡਾਈਜ਼ ਨਾਂ ਦੇ ਹੋਸਟਲ ਵਿਚ 100 ਲੋਕਾਂ ਦੇ ਨਾਲ ਇਕ ਕਮਰੇ ਵਿਚ ਇਕ ਰਾਤ ਰਹਿਣ ਲਈ 14 ਹਜ਼ਾਰ ਰੁਪਏ ਤੋਂ ਵੱਧ ਦਾ ਭੁਗਤਾਨ ਕਰਨਾ ਪੈ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।