ਕਿਰਾਏ ਦੇ ਮਕਾਨ ''ਚ ਰਹਿਣ ਨਾਲ ਰਹਿੰਦਾ ਹੈ ਇਸ ਗੱਲ ਦਾ ਖਤਰਾ

07/04/2017 6:03:30 PM

ਲੰਡਨ— ਕਿਰਾਏ ਦੇ ਮਕਾਨ 'ਚ ਰਹਿਣ ਦਾ ਵੱਡਾ ਨੁਕਸਾਨ ਸਾਹਮਣੇ ਆਇਆ ਹੈ। ਤਾਜ਼ਾ ਅਧਿਐਨ ਮੁਤਾਬਕ, ਕਿਰਾਏ ਦੇ ਮਕਾਨ 'ਚ ਰਹਿਣ ਵਾਲਿਆਂ 'ਚ ਦਿਮਾਗੀ ਪਰੇਸ਼ਾਨੀ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਘਰ ਖਰੀਦਣਾ ਕਿਸੇ ਵੀ ਇਨਸਾਨ ਦੇ ਜੀਵਨ 'ਚ ਵਿਕਾਸ ਦਾ ਖਾਸ ਪੜਾਅ ਮੰਨਿਆ ਜਾਂਦਾ ਹੈ। ਇਹ ਇਨਸਾਨ ਨੂੰ ਲੰਬੇ ਸਮੇਂ ਤੱਕ ਮਾਨਸਿਕ ਸੁਰੱਖਿਆ ਪ੍ਰਦਾਨ ਕਰਦਾ ਹੈ।
ਹਾਲਾਂਕਿ ਪ੍ਰੋਪਟੀ ਦੀਆਂ ਵੱਧਦੀਆਂ ਕੀਮਤਾਂ ਕਾਰਨ ਨੌਜਵਾਨ ਪੀੜੀ ਲਈ ਘਰ ਖਰੀਦਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਬ੍ਰਿਟੇਨ ਦੀ ਮੈਨਚੈਸਟਰ ਯੂਨੀਵਰਸਿਟੀ ਦੇ ਸੋਧ ਕਰਤਾਵਾਂ ਨੇ ਇਸ ਸੰਬੰਧ 'ਚ ਸੋਧ ਕੀਤੀ। ਇਸ ਸੋਧ 'ਚ ਕਰੀਬ 7,500 ਲੋਕਾਂ ਨੂੰ ਸ਼ਾਮਲ ਕੀਤਾ ਗਿਆ।
ਸੋਧ ਕਰਤਾਵਾਂ ਨੇ ਪਾਇਆ ਕਿ ਕਿਰਾਏ ਦੇ ਮਕਾਨ 'ਚ ਰਹਿਣ ਅਤੇ ਆਪਣਾ ਮਕਾਨ ਖਰੀਦਣ ਨਾਲ ਮਾਨਸਿਕ ਸਿਹਤ 'ਤੇ ਵਿਆਪਕ ਅਸਰ ਪੈਂਦਾ ਹੈ। ਇਸ ਸੋਧ 'ਚ ਇਹ ਵੀ ਪਾਇਆ ਗਿਆ ਕਿ ਇਨਸਾਨ 'ਤੇ ਇਸ ਗੱਲ ਦਾ ਵੀ ਅਸਰ ਪੈਂਦਾ ਹੈ ਕਿ ਉਹ ਕਿੰਨੀ ਦੇਰ ਕਿਰਾਏ ਦੇ ਮਕਾਨ 'ਚ ਰਿਹਾ ਅਤੇ ਕਿੰਨੀ ਦੇਰ ਤੋਂ ਆਪਣੇ ਘਰ 'ਚ ਰਹਿ ਰਿਹਾ ਹੈ। ਇਨਸਾਨ ਨੂੰ ਜਿੰਨਾ ਜ਼ਿਆਦਾ ਸਮਾਂ ਕਿਰਾਏ ਦੇ ਮਕਾਨ 'ਚ ਰਹਿਣਾ ਪੈਂਦਾ ਹੈ, ਉਨ੍ਹਾਂ ਹੀ ਉਸ ਦੀ ਮਾਨਸਿਕ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ।


Related News