ਚੀਨ ਦੀ ਹੈਵਾਨੀਅਤ, ਉਈਗਰਾਂ ਦੇ ਜ਼ਬਰਨ ਕੱਢ ਰਿਹੈ ਅੰਗ, ਵੇਚ ਕੇ ਕਮਾ ਰਿਹੈ ਅਰਬਾਂ ਰੁਪਏ

Saturday, Oct 30, 2021 - 02:58 PM (IST)

ਚੀਨ ਦੀ ਹੈਵਾਨੀਅਤ, ਉਈਗਰਾਂ ਦੇ ਜ਼ਬਰਨ ਕੱਢ ਰਿਹੈ ਅੰਗ, ਵੇਚ ਕੇ ਕਮਾ ਰਿਹੈ ਅਰਬਾਂ ਰੁਪਏ

ਸ਼ਿਨਚਿਆਂਗ: ਚੀਨ ਵੱਲੋਂ ਸ਼ਿਨਚਿਆਂਗ ਖੇਤਰ ਵਿਚ ਉਈਗਰ ਅਤੇ ਹੋਰ ਜਾਤੀ ਅਤੇ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਖ਼ਿਲਾਫ਼ ਕੀਤੇ ਜਾਣ ਵਾਲੇ ਅੱਤਿਆਚਾਰ ਇਕ ਵਾਰ ਫਿਰ ਸੁਰਖ਼ੀਆਂ ਵਿਚ ਆ ਗਏ ਹਨ। ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਬੀਜਿੰਗ ਘੱਟ ਗਿਣਤੀ ਭਾਈਚਾਰਿਆਂ ਦੇ ਅੰਗਾਂ ਨੂੰ ਜ਼ਬਰਨ ਕੱਟ ਕੇ ਬਲੈਕ ਮਾਰਕਿਟ ਵਿਚ ਵੇਚ ਰਿਹਾ ਹੈ ਅਤੇ ਅਰਬਾਂ ਡਾਲਰ ਦੀ ਕਮਾਈ ਕਰ ਰਿਹਾ ਹੈ। ਜੇਕਰ ਇਹ ਗੱਲ ਸੱਚ ਸਾਬਿਤ ਹੋ ਜਾਂਦੀ ਹੈ ਤਾਂ ਅੰਤਰਰਾਸ਼ਟਰੀ ਭਾਈਚਾਰੇ ਤੋਂ ਚੀਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਸਮਾਚਾਰ ਏਜੰਸੀ ਏ.ਐਨ.ਆਈ. ਮੁਤਾਬਕ ਉਈਗਰਾਂ ਦੇ ਖ਼ਿਲਾਫ਼ ਅੱਤਿਆਚਾਰ ਵਾਲੀ ਇਹ ਰਿਪੋਰਟ ਆਸਟ੍ਰੇਲੀਆ ਵਿਚ ਸਥਿਤ ਹੈਰਾਲਡ ਸਨ ਅਖ਼ਬਾਰ ਵਿਚ ਪ੍ਰਕਾਸ਼ਿਤ ਹੋਈ ਹੈ।

ਇਹ ਵੀ ਪੜ੍ਹੋ : ਟੇਡਰੋਸ ਅਦਾਨੋਮ ਦੂਜੀ ਵਾਰ ਬਿਨਾਂ ਵਿਰੋਧ ਬਣੇ WHO ਡਾਇਰੈਕਟਰ ਜਨਰਲ

ਰਿਪੋਰਟ ਵਿਚ ਇਸ ਗੱਲ ਦੀ ਜਾਣਕਾਰੀ ਹੈ ਕਿ ਕਿਵੇਂ ਇਕ ਸਿਹਤਮੰਦ ਲੀਵਰ ਨੂੰ ਲੱਗਭਗ 1,60,000 ਅਮਰੀਕੀ ਡਾਲਰ ਵਿਚ ਵੇਚਿਆ ਜਾਂਦਾ ਹੈ। ਕਿਹਾ ਗਿਆ ਹੈ ਕਿ ਇਸ ਵਪਾਰ ਜ਼ਰੀਏ ਚੀਨ ਸਾਲਾਨਾ ਇਕ ਬਿਲੀਅਨ ਡਾਲਰ (7400 ਕਰੋੜ ਰੁਪਏ) ਦੀ ਕਮਾਈ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਚੀਨ ’ਤੇ ਨਜ਼ਰਬੰਦੀ ਕੇਂਦਰਾਂ ਵਿਚ ਅੰਗਾਂ ਦੀ ਕਟਾਈ ਨੂੰ ਲੈ ਕੇ ਦੋਸ਼ ਲਗਾਏ ਗਏ ਹਨ। ਇਸ ਸਾਲ ਦੀ ਸ਼ੁਰੂਆਤ ਵਿਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਕਿ ਫਾਲੁਨ ਗੋਂਗ ਡਾਕਟਰਾਂ, ਉਈਗਰ, ਤਿੱਬਤੀਆਂ, ਮੁਸਲਮਾਨਾਂ ਅਤੇ ਈਸਾਈਆਂ ਸਮੇਤ ਘੱਟ ਗਿਣਤੀ ਭਾਈਚਾਰਿਆਂ ਨੂੰ ਟਾਰਗੇਟ ਕਰਕੇ ਕਥਿਤ ਅੰਗਾਂ ਦੀ ਕਟਾਈ ਕੀਤੀ ਜਾ ਰਹੀ ਹੈ। ਯੂ.ਐਨ.ਐਚ.ਆਰ.ਸੀ. ਇਸ ਤਰ੍ਹਾਂ ਦੀ ਰਿਪੋਰਟ ਤੋਂ ਕਾਫ਼ੀ ਚਿੰਤਤ ਹੈ।

ਇਹ ਵੀ ਪੜ੍ਹੋ : ਕਾਬੁਲ ’ਚ ਫਸੇ 40 ਭਾਰਤੀ, ਵੀਡੀਓ ਜਾਰੀ ਕਰ ਭਾਰਤ ਸਰਕਾਰ ਨੂੰ ਕੀਤੀ ਮਦਦ ਦੀ ਅਪੀਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News