ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ’ਚ ਗੁਰਦਾਸ ਮਾਨ ਦਾ ਹੋਣ ਜਾ ਰਿਹਾ ਲਾਈਵ ਕੰਸਰਟ
Thursday, Aug 17, 2023 - 10:07 AM (IST)
ਆਕਲੈਂਡ (ਸੁਮੀਤ ਭੱਲਾ)– ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ’ਚ 2 ਸਤੰਬਰ, 2023 ਨੂੰ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਸੰਗੀਤ ਸਮਾਗਮ ਵੱਡੇ ਪੱਧਰ ’ਤੇ ਆਯੋਜਿਤ ਹੋਣ ਜਾ ਰਿਹਾ ਹੈ, ਜਿਸ ਦਾ ਆਯੋਜਨ ਸ਼ਹਿਰ ਦੇ ਮੰਨੇ-ਪ੍ਰਮੰਨੇ ਰੀਅਲ ਐਸਟੇਟ ਕਾਰੋਬਾਰੀ ਤੇ ਜੇ. ਕੇ. ਸਟਾਰ ਪ੍ਰੋਡਕਸ਼ਨਜ਼ ਦੇ ਮੁੱਖ ਪ੍ਰਬੰਧਕ ਕਰਮ ਹੁੰਦਲ ਤੇ ਖੁਸ਼ ਵੜਿੰਗ ਵਲੋਂ ਕਰਵਾਇਆ ਜਾ ਰਿਹਾ ਹੈ।
ਇਸ ਪ੍ਰੋਡਕਸ਼ਨ ਕੰਪਨੀ ਨੇ ਬੀਤੇ ਸਮੇਂ ’ਚ ਸਿੱਧੂ ਮੂਸੇ ਵਾਲਾ, ਮਨਮੋਹਨ ਵਾਰਿਸ, ਆਰਿਫ਼ ਲਾਹੌਰ ਵਰਗੇ ਕਈ ਮਸ਼ਹੂਰ ਕਲਾਕਾਰਾਂ ਦੇ ਸਮਾਗਮ ਕਰਵਾਏ ਹਨ, ਜਿਸ ਨਾਲ ਦੇਸ਼ ਭਰ ’ਚ ਇਨ੍ਹਾਂ ਨੂੰ ਅਲੱਗ ਪਛਾਣ ਮਿਲੀ ਹੈ।
ਇਹ ਖ਼ਬਰ ਵੀ ਪੜ੍ਹੋ : ‘ਮਸਤਾਨੇ’ ਫ਼ਿਲਮ ਲਈ ਤਰਸੇਮ ਜੱਸੜ ਨੇ ਕੀ-ਕੀ ਤਿਆਗਿਆ? ਜਾਣੋ ਵੀਡੀਓ ’ਚ
ਪ੍ਰਬੰਧਕਾਂ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਦੁਨੀਆ ਦੇ ਕੋਨੇ-ਕੋਨੇ ’ਚ ਕਰਨ ਵਾਲੇ ਗਾਇਕ ਗੁਰਦਾਸ ਮਾਨ ਦੇ ਸਮਾਗਮ ਦੀਆਂ 60 ਫ਼ੀਸਦੀ ਟਿਕਟਾਂ ਵਿੱਕ ਚੁੱਕੀਆਂ ਹਨ। ਇਸ ਸਮਾਰੋਹ ’ਚ ਲਗਭਗ ਢਾਈ ਹਜ਼ਾਰ ਦੀ ਗਿਣਤੀ ’ਚ ਲੋਕ ਸ਼ਾਮਲ ਹੋ ਸਕਣਗੇ ਤੇ ਕਈ ਕਿਸਮਾਂ ਦੇ ਵੱਖਰੇ ਖਾਣਿਆਂ ਦਾ ਆਨੰਦ ਮਾਣ ਸਕਣਗੇ।
ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਕੋਈ ਵੀ ਚੱਲਦੇ ਸਮਾਗਮ ’ਚ ਵਿਗਣ ਨਾ ਪਾ ਸਕੇ। ਟਿਕਟਾਂ ਖਰੀਦਣ ਲਈ ਤੁਸੀਂ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰ ਸਕਦੇ ਹੋ–
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।