ਜ਼ਿਆਦਾ ਬਿਠਾਉਣ ਕਾਰਨ ਛੋਟੇ ਬੱਚਿਆਂ ਨੂੰ ਹੁੰਦੀ ਹੈ ਸਾਹ ਲੈਣ ''ਚ ਦਿੱਕਤ

09/11/2019 7:12:35 PM

ਲੰਡਨ— ਜ਼ਿਆਦਾਤਰ ਮਾਤਾ-ਪਿਤਾ ਸਫਰ ਕਰਦੇ ਸਮੇਂ ਆਪਣੇ ਬੱਚੇ ਨੂੰ ਕਾਰ 'ਚ ਸੀਟ ਬੈਲਟ ਬੰਨ੍ਹਕੇ ਲੰਬੇ ਸਮੇਂ ਤੱਕ ਬਿਠਾਏ ਰੱਖਦੇ ਹਨ, ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ। ਦਰਅਸਲ, ਇਕ ਸਰਵੇ 'ਚ ਪਤਾ ਲੱਗਾ ਹੈ ਕਿ ਬਹੁਤ ਛੋਟੇ ਬੱਚਿਆਂ ਨੂੰ ਲੰਬੇ ਸਮੇਂ ਤੱਕ ਕਾਰ ਦੀ ਸੀਟ 'ਚ ਬਿਠਾਈ ਰੱਖਣਾ ਖਤਰਨਾਕ ਹੈ। ਇਸ ਕਾਰਨ ਮਾਤਾ-ਪਿਤਾ ਨੂੰ ਇਹ ਚਿਤਾਵਨੀ ਦਿੰਤੀ ਜਾਂਦੀ ਹੈ ਕਿ ਕਾਰ ਦੀ ਸੀਟ 'ਤੇ 6 ਹਫਤੇ ਤੋਂ ਘੱਟ ਉਮਰ ਦੇ ਬੱਚਿਆਂ ਨੂੰ 30 ਮਿੰਟ ਤੋਂ ਜ਼ਿਆਦਾ ਬਿਠਾਕੇ ਨਾ ਰੱਖੋ।

ਸਰਵੇ ਮੁਤਾਬਕ, 75 ਫੀਸਦੀ ਮਾਤਾ-ਪਿਤਾ ਇਹ ਨਹੀਂ ਜਾਣਦੇ ਕਿ ਬੱਚੇ ਨੂੰ ਇਕ ਸਮੇਂ 'ਚ 30 ਮਿੰਟ ਤੋਂ ਜ਼ਿਆਦਾ ਨਹੀਂ ਬਿਠਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਨੀਂਦ ਦੀ ਸਥਿਤੀ 'ਚ ਬਹੁਤ ਛੋਟੇ ਬੱਚੇ ਨੂੰ ਸਾਹ ਲੈਣ 'ਚ ਮੁਸ਼ਕਲ ਹੋ ਸਕਦੀ ਹੈ। ਚਰਚਿਲ ਕਾਰ ਇੰਸੋਰੈਂਸ ਦੀ ਖੋਜਕਾਰ ਨੇ ਕਿਹਾ ਕਿ ਉਥੇ ਲਗਭਗ ਦੋ ਤਿਹਾਈ ਮਾਤਾ-ਪਿਤਾ ਨੂੰ ਇਹ ਨਹੀਂ ਪਤਾ ਹੈ ਕਿ ਨਵਜਨਮੇ ਬੱਚੇ ਨਾਲ ਯਾਤਰਾ ਕਰ ਦੇ ਸਮੇਂ ਹਰ ਦੋ ਗੰਟੇ 'ਚ ਘੱਟੋ-ਘੱਟ 15 ਮਿੰਟ ਦਾ ਇਕ ਲੰਬਾ ਬ੍ਰੇਕ ਲੈਣਾ ਚਾਹੀਦਾ ਹੈ। ਇਸ 'ਚ ਪਾਇਆ ਗਿਆ ਹੈ ਕਿ ਬੱਚਿਆਂ ਦੇ ਇਸ ਖਤਰੇ ਨੂੰ ਲੈ ਕੇ ਨਵੇਂ ਮਾਤਾ-ਪਿਤਾ ਉਨ੍ਹਾਂ ਲੋਕਾਂ ਦੇ ਮੁਕਾਬਲੇ ਵਧ ਜਾਗਰੂਕ ਸਨ, ਜਿਨ੍ਹਾਂ ਦੀ ਉਮਰ 35 ਜਾਂ ਉਸ ਤੋਂ ਵਧ ਹੈ।

ਲੰਬੇ ਸਫਰ ਦੌਰਾਨ ਬ੍ਰੇਕ ਲੈਣਾ ਜ਼ਰੂਰੀ
ਬ੍ਰਿਟਸਲ ਯੂਨੀਵਰਸਿਟੀ ਦੇ ਸੇਫਟੀ ਐਕਸਪਰਟ ਪ੍ਰੋਫੈਸਰ ਫਲੇਮਿੰਗ ਨੇ ਕਿਹਾ ਕਿ ਕਾਰ ਰਾਹੀਂ ਸਫਰ ਕਰਦੇ ਸਮੇਂ ਇਕ ਬਿਹਤਰੀਨ ਕਾਰ ਸੀਟ ਦਾ ਇੰਤਜਾਮ ਕਰਨਾ ਬੇਹੱਦ ਜ਼ਰੂਰੀ ਹੈ। ਸਫਰ ਤੋਂ ਬਾਅਦ ਬੱਚੇ ਨੂੰ ਹਮੇਸ਼ਾ ਸੀਟ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਅਤੇ ਉਸਨੂੰ ਇਕ ਆਰਾਮਦਾਇਕ ਬਿਸਤਰੇ 'ਤੇ ਸੁਵਾ ਦੇਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੀਟਾਂ ਨਵਜਨਮੇ ਬੱਚਿਆਂ ਨੂੰ ਲੰਬੇ ਸਮੇਂ ਤਕ ਸੁਵਾਉਣ ਨੂੰ ਧਿਆਨ ਰੱਖਕੇ ਡਿਜਾਈਨ ਨਹੀਂ ਕੀਤੀ ਜਾਂਦੀ ਹੈ।

ਪ੍ਰੋਫੈਸਰ ਫਲੇਮਿੰਗ ਨੇ ਲਲ ਬਾਈ ਟਰਸਟ ਵਲੋਂ ਪਿਛਲੀ ਖੋਜ ਦਾ ਸੰਚਾਲਨ ਕਰਨ 'ਚ ਮਦਦ ਕੀਤੀ। ਇਸ ਵਿਚ ਪਤਾ ਲੱਗਾ ਕਿ ਆਪਣੀ ਝੁੱਕੀ ਹੋਈ ਅਵਸਥਾ ਕਾਰਣ ਨਵਜਨਮੇ ਬੱਚੇ ਅੱਦੇ ਘੰਟੇ ਤੱਕ 40 ਡਿਗਰੀ ਦੇ ਕੋਣ 'ਤੇ ਬੈਠਣ ਨਾਲ ਪ੍ਰਭਾਵਿਤ ਹੋ ਸਕਦੇ ਹਨ। ਚਰਚਿਲ 'ਚਕਾਰ ਇੰਸੋਰੈਂਸ ਦੀ ਹੈੱਡ ਅਲੈਕਸ ਬਾਰਗਨਿਸ ਨੇ ਕਿਹਾ ਕਿ ਨਵ ਜਨਮੇ ਬੱਚੇ ਨਾਲ ਆਮਤੌਰ 'ਤੇ ਡਰਾਵਿੰਗ ਨਹੀਂ ਕਰਨੀ ਚਾਹੀਦਾ ਹੈ।


Baljit Singh

Content Editor

Related News