ਤੰਬਾਕੂ ਉਤਪਾਦਾਂ ਕਾਰਨ ਫੈਲੀ ਗੰਦਗੀ ਨੂੰ ਸਾਫ਼ ਕਰਨ ਲਈ ਭਾਰਤ ਨੂੰ ਖ਼ਰਚ ਕਰਨੇ ਪੈਣਗੇ 76.6 ਕਰੋੜ ਡਾਲਰ : WHO

Wednesday, Jun 01, 2022 - 01:21 PM (IST)

ਤੰਬਾਕੂ ਉਤਪਾਦਾਂ ਕਾਰਨ ਫੈਲੀ ਗੰਦਗੀ ਨੂੰ ਸਾਫ਼ ਕਰਨ ਲਈ ਭਾਰਤ ਨੂੰ ਖ਼ਰਚ ਕਰਨੇ ਪੈਣਗੇ 76.6 ਕਰੋੜ ਡਾਲਰ : WHO

ਸੰਯੁਕਤ ਰਾਸ਼ਟਰ/ਜਿਨੇਵਾ (ਏਜੰਸੀ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਕਿਹਾ ਹੈ ਕਿ ਤੰਬਾਕੂ ਉਤਪਾਦਾਂ ਕਾਰਨ ਫੈਲੀ ਗੰਦਗੀ ਦੀ ਸਫ਼ਾਈ ਦਾ ਖ਼ਰਚਾ ਟੈਕਸਦਾਤਾਵਾਂ ਨੂੰ ਚੁੱਕਣਾ ਪਵੇਗਾ, ਨਾ ਕਿ ਇਹ ਸਮੱਸਿਆ ਪੈਦਾ ਕਰਨ ਵਾਲੇ ਉਦਯੋਗਾਂ ਨੂੰ। ਨਾਲ ਹੀ ਹਰ ਸਾਲ ਭਾਰਤ ਨੂੰ ਇਸ ਲਈ 76.6 ਕਰੋੜ ਡਾਲਰ ਖ਼ਰਚ ਕਰਨੇ ਹੋਣਗੈ। 'ਤੰਬਾਕੂ ਰਹਿਤ ਦਿਵਸ' 'ਤੇ ਡਬਲਯੂ.ਐਚ.ਓ. ਨੇ ਮੰਗਲਵਾਰ ਨੂੰ ਕਿਹਾ ਕਿ ਹਰ ਸਾਲ ਤੰਬਾਕੂ ਉਦਯੋਗ ਵਿਸ਼ਵ ਵਿਚ 80 ਲੱਖ ਲੋਕਾਂ ਦੀ ਜਾਨ ਲੈ ਰਿਹਾ ਹੈ।

ਇਹ ਵੀ ਪੜ੍ਹੋ: ਮੰਕੀਪਾਕਸ ਦੇ ਪ੍ਰਸਾਰ ਨੂੰ ਲੈ ਕੇ WHO ਦਾ ਅਹਿਮ ਬਿਆਨ, ਇਸ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ

ਡਬਲਯੂ.ਐਚ.ਓ. ਨੇ ਇਸ ਬਾਰੇ ਵਿਚ ਨਵੀਂ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਤੰਬਾਕੂ ਵਾਤਾਵਰਣ ਅਤੇ ਮਨੁੱਖੀ ਸਿਹਤ ਦੋਵਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਸੰਗਠਨ ਨੇ ਉਦਯੋਗ ਨੂੰ ਉਸ ਵੱਲੋਂ ਕੀਤੀ ਜਾ ਰਹੀ ਤਬਾਹੀ ਲਈ ਕਿਤੇ ਜ਼ਿਆਦਾ ਜਵਾਬਦੇਹ ਠਹਿਰਾਉਣ ਲਈ ਕਦਮ ਚੁੱਕਣ ਦੀ ਮੰਗ ਕੀਤੀ ਹੈ। ਡਬਲਯੂ.ਐਚ.ਓ. ਨੇ ਕਿਹਾ ਕਿ ਸਿਗਰਟ, ਤੰਬਾਕੂ ਅਤੇ ਈ-ਸਿਗਰਟ ਪਲਾਸਟਿਕ ਪ੍ਰਦੂਸ਼ਣ ਨੂੰ ਵਧਾਉਂਦੇ ਹਨ। ਸਿਗਰਟ ਦੇ ਫਿਲਟਰ ਵਿਚ ਮਾਈਕ੍ਰੋ ਪਲਾਸਟਿਕ ਹੁੰਦੇ ਹਨ ਅਤੇ ਇਹ ਵਿਸ਼ਵ ਵਿਚ ਪਲਾਸਟਿਕ ਪ੍ਰਦੂਸ਼ਣ ਲਈ ਜ਼ਿੰਮੇਦਾਰ ਸਮੱਗਰੀ ਵਿਚ ਦੂਜੇ ਸਥਾਨ 'ਤੇ ਹੈ। 

ਇਹ ਵੀ ਪੜ੍ਹੋ: 3 ਗੋਲਡ, 2 ਸਿਲਵਰ ਜਿੱਤਣ ਵਾਲੇ ਗੌਂਡਰ ਨੇ ਡਿਸਕਸ ਥ੍ਰੋ ਛੱਡ ਕੇ ਫੜ੍ਹ ਲਈ ਸੀ ਪਿਸਟਲ

ਡਬਲਯੂਐਚਓ ਨੇ ਕਿਹਾ, 'ਤੰਬਾਕੂ ਉਤਪਾਦਾਂ ਨਾਲ ਗੰਦੇ ਹੋਏ ਸਥਾਨਾਂ ਨੂੰ ਸਾਫ਼ ਕਰਨ ਦਾ ਬੋਝ ਟੈਕਸਦਾਤਾਵਾਂ ਨੂੰ ਚੁੱਕਾਣਾ ਪਵੇਗਾ, ਨਾ ਕਿ ਉਦਯੋਗਾਂ ਨੂੰ, ਜਿਨ੍ਹਾਂ ਨੇ ਇਹ ਸਮੱਸਿਆ ਪੈਦਾ ਕੀਤੀ ਹੈ। ਹਰ ਸਾਲ ਚੀਨ ਨੂੰ ਲਗਭਗ 2.6 ਅਰਬ ਡਾਲਰ ਅਤੇ ਭਾਰਤ ਨੂੰ ਲਗਭਗ 76.6 ਕਰੋੜ ਡਾਲਰ ਖ਼ਰਚ ਕਰਨੇ ਪੈਣਗੇ।' ਇਸ ਵਿਚ ਕਿਹਾ ਗਿਆ ਹੈ ਕਿ ਫਰਾਂਸ ਅਤੇ ਸਪੇਨ ਵਰਗੇ ਦੇਸ਼ਾਂ ਅਤੇ ਅਮਰੀਕਾ ਵਿਚ ਕੈਲੀਫੋਰਨੀਆ ਅਤੇ ਸੈਨ ਫਰਾਂਸਿਸਕੋ ਵਰਗੇ ਸ਼ਹਿਰਾਂ ਨੇ 'ਪ੍ਰਦੂਸ਼ਕ ਭੁਗਤਾਨ ਸਿਧਾਂਤ' ਨੂੰ ਅਪਣਾਇਆ ਹੈ। ਡਬਲਯੂ.ਐੱਚ.ਓ ਦੀ ਰਿਪੋਰਟ 'ਤੰਬਾਕੂ: ਸਾਡੀ ਧਰਤੀ ਨੂੰ ਜ਼ਹਿਰੀਲਾ ਕਰਦਾ' ਵਿਚ ਇਹ ਉਜਾਗਰ ਕੀਤਾ ਹੈ ਕਿ ਤੰਬਾਕੂ ਉਦਯੋਗ ਦਾ ਵਾਤਾਵਰਣ 'ਤੇ ਵੀ ਪ੍ਰਭਾਵ ਪੈ ਰਿਹਾ ਹੈ। ਤੰਬਾਕੂ ਤੋਂ ਪੈਦਾ ਹੋਣ ਵਾਲੀ ਕਾਰਬਨ ਡਾਈਆਕਸਾਈਡ ਹਰ ਸਾਲ ਵਪਾਰਕ ਏਅਰਲਾਈਨ ਉਦਯੋਗਾਂ ਦੇ ਨਿਕਾਸ ਦਾ ਪੰਜਵਾਂ ਹਿੱਸਾ ਹੈ।

ਇਹ ਵੀ ਪੜ੍ਹੋ: ਮੈਕਸੀਕੋ 'ਚ ਤੂਫ਼ਾਨ 'ਅਗਾਥਾ' ਕਾਰਨ 10 ਲੋਕਾਂ ਦੀ ਮੌਤ, 20 ਲਾਪਤਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News