ਬੇਰਹਿਮ ਬਣੀ ਮਾਂ ਨੇ ਆਪਣੇ ਹੀ ਬੱਚੇ 'ਤੇ ਢਾਹੇ ਤਸ਼ੱਦਦ, ਜੱਜ ਨੇ ਸੁਣਾਈ 33 ਸਾਲ ਦੀ ਸਜ਼ਾ

10/12/2017 3:25:58 PM

ਨਿਊ ਸਾਊਥ ਵੇਲਜ਼— ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ 'ਚ ਇਕ ਬੇਰਹਿਮੀ ਮਾਂ ਨੇ ਆਪਣੇ 3 ਸਾਲ ਦੇ ਬੱਚੇ 'ਤੇ ਅਜਿਹੇ ਜ਼ੁਲਮ ਢਾਹੇ ਕਿ ਉਸ ਦੀ ਮੌਤ ਹੋ ਗਈ। ਆਪਣੇ ਹੀ ਬੱਚੇ ਨੂੰ ਮਾਰਨ ਦੇ ਦੋਸ਼ 'ਚ ਮਾਂ ਨੂੰ 33 ਸਾਲ ਦੀ ਸਜ਼ਾ ਸੁਣਾਈ ਗਈ ਹੈ। ਨਿਊ ਸਾਊਥ ਵੇਲਜ਼ ਸੁਪਰੀਮ ਕੋਰਟ ਨੇ ਮਾਂ ਨੂੰ 33 ਸਾਲ ਜੇਲ ਦੀ ਸਜ਼ਾ ਸੁਣਾਈ। ਸਜ਼ਾ ਦੇ ਸਮੇਂ ਕੋਰਟ 'ਚ ਮੌਜੂਦ ਮਾਂ ਦੇ ਚਿਹਰੇ 'ਤੇ ਆਪਣੀ ਗਲਤੀ ਦਾ ਜ਼ਰਾ ਜਿੰਨਾ ਵੀ ਪਛਤਾਵਾ ਨਹੀਂ ਸੀ ਅਤੇ ਨਾ ਹੀ ਉਹ ਭਾਵੁਕ ਹੋਈ। 
3 ਸਾਲਾ ਬੱਚੇ ਦਾ ਨਾਂ ਜੋਸਫ ਹੈ, ਜੋ ਕਿ ਆਪਣੀ ਮਾਂ ਅਤੇ ਮਤਰੇਆ ਪਿਓ ਨਾਲ 2014 ਤੋਂ ਰਹਿ ਰਿਹਾ ਸੀ। ਉਸ 'ਤੇ 51 ਦਿਨਾਂ ਤੱਕ ਅੱਤਿਆਚਾਰ ਕੀਤੇ ਹਨ ਅਤੇ ਉਸ ਦੇ ਮੌਤ ਹੋ ਗਈ। ਇਸ ਕੇਸ ਦੀ ਸੁਣਵਾਈ ਦੌਰਾਨ ਰਿਪੋਰਟ 'ਚ ਦੱਸਿਆ ਗਿਆ ਕਿ ਜੋਸਫ ਨੂੰ ਲੱਕੜ ਦੇ ਚਮਚੇ ਨਾਲ ਮਾਰਿਆ ਜਾਂਦਾ ਸੀ। ਮਾਂ ਉਸ ਨੂੰ ਬਰਫ ਨਾਲ ਭਰੇ ਪੇਟੀ 'ਚ ਰੱਖਦੀ ਸੀ ਅਤੇ ਉਸ ਦੇ ਸਿਰ ਦੀ ਅਲਮਾਰੀ ਦੇ ਦਰਵਾਜ਼ੇ ਨਾਲ ਜ਼ੋਰ ਨਾਲ ਟੱਕਰ ਮਾਰੀ ਜਾਂਦੀ। ਇਸ ਤਰ੍ਹਾਂ ਉਸ 'ਤੇ ਜ਼ੁਲਮ ਕੀਤੇ ਜਾਂਦੇ ਸਨ।
ਪਰ ਜੋੜੇ ਦਾ ਕਹਿਣਾ ਹੈ ਕਿ ਜੋਸਫ ਦੀ ਮੌਤ ਇਕ ਹਾਦਸੇ 'ਚ ਹੋਈ। ਪੁਲਸ ਮੁਤਾਬਕ ਉਨ੍ਹਾਂ ਨੂੰ ਪਤਾ ਲੱਗਾ ਗਿਆ ਕਿ ਉਹ ਝੂਠ ਬੋਲ ਰਹੇ ਹਨ। ਜਿਸ ਘਰ 'ਚ ਬੱਚਾ ਰਹਿੰਦਾ ਸੀ ਪੁਲਸ ਅਧਿਕਾਰੀ ਉਸ ਘਰ ਅੰਦਰ ਵੀ ਗਏ ਅਤੇ ਔਰਤ ਤੋਂ ਪੁੱਛ-ਗਿੱਛ ਕੀਤੀ। ਔਰਤ ਨੇ ਕਿਹਾ ਕਿ ਮੈਂ ਕੁਝ ਗਲਤ ਨਹੀਂ ਕਰ ਸਕਦੀ। ਮੈਂ ਆਪਣੇ ਬੱਚੇ ਨਾਲ ਪਿਆਰ ਕਰਦੀ ਸੀ ਅਤੇ ਉਹ ਮੇਰੀ ਜ਼ਿੰਦਗੀ ਦਾ ਹਿੱਸਾ ਸੀ। 
ਓਧਰ ਜੱਜ ਪੀਟਰ ਜੋਸਨ ਨੇ ਕਿਹਾ ਕਿ ਬੱਚੇ ਜੋਸਫ ਨੂੰ ਉਸ ਦੇ ਰਿਸ਼ਤੇਦਾਰ ਪਿਆਰ ਕਰਦੇ ਸਨ। ਜੋਸਫ 'ਤੇ ਇੰਨਾ ਅੱਤਿਆਚਾਰ ਕੀਤਾ ਜਾਂਦਾ ਸੀ ਇਹ ਗੱਲ ਉਸ ਦੇ ਸਾਬਕਾ ਪਿਤਾ ਨੂੰ ਪਤਾ ਸੀ ਪਰ ਉਹ ਚੁੱਪ ਰਿਹਾ। ਜੋਸਫ ਸਿਡਨੀ 'ਚ ਆਪਣੇ ਪਹਿਲੇ ਪਰਿਵਾਰ ਨਾਲ ਰਹਿ ਰਿਹਾ ਸੀ ਅਤੇ ਉਸ ਦੀ ਮਾਂ 2014 'ਚ ਜੋਸਫ ਨੂੰ ਆਪਣੇ ਕੋਲ ਲੈ ਆਈ ਅਤੇ ਜਿੱਥੇ ਉਸ ਨਾਲ ਅਜਿਹੇ ਅੱਤਿਆਚਾਰ ਕੀਤੇ ਗਏ। ਜੱਜ ਪੀਟਰ ਨੇ ਕਿਹਾ ਕਿ ਮਾਂ ਵਲੋਂ ਆਪਣੇ ਬੱਚੇ 'ਤੇ ਢਾਹੇ ਗਏ ਅਜਿਹੇ ਜ਼ੁਲਮ ਇਕ ਭਿਆਨਕ ਅਪਰਾਧ ਹੈ, ਜਦੋਂ ਤੱਕ ਉਹ 73 ਸਾਲ ਦੀ ਨਹੀਂ ਹੁੰਦੀ ਉਦੋਂ ਤੱਕ ਉਸ ਨੂੰ ਪੈਰੋਲ ਨਹੀਂ ਮਿਲ ਸਕਦੀ।


Related News