ਲੀਬੀਆ : ਇਸਲਾਮਕ ਸਟੇਟ ਰਾਸ਼ਟਰੀ ਸੁਰੱਖਿਆ ਲਈ ਵੱਡਾ ਖਤਰਾ
Tuesday, Dec 18, 2018 - 10:05 AM (IST)

ਤ੍ਰਿਪੋਲੀ(ਏਜੰਸੀ)— ਲੀਬੀਆ 'ਚ ਸੰਯੁਕਤ ਰਾਸ਼ਟਰ ਸਮਰਥਤ ਸਰਕਾਰ ਮੁਤਾਬਕ ਅੱਤਵਾਦੀ ਸੰਗਠਨ ਇਸਲਾਮਕ ਸਟੇਟ ਰਾਸ਼ਟਰ ਦੀ ਸੁਰੱਖਿਆ ਲਈ ਅਜੇ ਵੀ ਵੱਡਾ ਖਤਰਾ ਬਣਿਆ ਹੋਇਆ ਹੈ। ਸਾਲ 2016 'ਚ ਸਿਰਤੇ ਸ਼ਹਿਰ ਤੋਂ ਆਈ. ਐੱਸ. ਦੇ ਸਫਾਏ ਦੇ ਬਾਵਜੂਦ ਇਹ ਲੀਬੀਆ ਦੀ ਰਾਸ਼ਟਰੀ ਸੁਰੱਖਿਆ ਲਈ ਇਕ ਵੱਡਾ ਖਤਰਾ ਬਣਿਆ ਹੋਇਆ ਹੈ। ਲੀਬੀਆ ਦੀ ਸਰਕਾਰ ਨੇ ਸਿਰਤੇ ਸ਼ਹਿਰ ਨੂੰ ਆਈ. ਐੱਸ. ਦੇ ਕਬਜ਼ੇ ਤੋਂ ਛੁਡਾਉਣ ਦੀ ਦੂਜੀ ਬਰਸੀ ਮੌਕੇ ਸੋਮਵਾਰ ਨੂੰ ਇਕ ਇੰਟਰਵੀਊ ਜਾਰੀ ਕਰ ਕੇ ਇਹ ਗੱਲ ਆਖੀ। ਸਿਰਤੇ ਦੀ ਆਜ਼ਾਦੀ ਦੇ ਬਾਵਜੂਦ ਆਈ. ਐੱਸ. ਦਾ ਪੂਰੀ ਤਰ੍ਹਾਂ ਸਫਾਇਆ ਨਹੀਂ ਹੋਇਆ।
ਆਈ. ਐੱਸ. ਦੇ ਕੁਝ ਬਚੇ ਹੋਏ ਮੈਂਬਰ ਲੀਬੀਆ ਦੇ ਹੋਰ ਹਿੱਸਿਆਂ 'ਚ ਇਕੱਠੇ ਹੋ ਕੇ ਸੰਗਠਨ ਦੀ ਕੋਸ਼ਿਸ਼ ਕਰ ਰਹੇ ਹਨ। ਲੀਬੀਆਈ ਸਰਕਾਰ ਨੇ ਕਿਹਾ ਕਿ ਅੱਤਵਾਦ ਨਾਲ ਮੁਕਾਬਲਾ ਕਰਨ ਲਈ ਦੇਸ਼ ਦੀ ਫੌਜ ਨੂੰ ਇਕੱਠੇ ਹੋਣਾ ਪਵੇਗਾ। ਸਰਕਾਰ ਨੇ ਕਿਹਾ ਕਿ ਅੱਤਵਾਦ ਖਿਲਾਫ ਸਾਡੀ ਲੜਾਈ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਰਾਜਧਾਨੀ ਤ੍ਰਿਪੋਲੀ ਤੋਂ 450 ਕਿਲੋਮੀਟਰ ਦੂਰ ਸਿਰਤੇ ਸ਼ਹਿਰ 'ਚ 2016 ਸਰਕਾਰੀ ਸੁਰੱਖਿਆ ਫੌਜ ਅਤੇ ਅੱਤਵਾਦੀਆਂ ਵਿਚਕਾਰ ਭਿਆਨਕ ਯੁੱਧ ਹੋਇਆ ਸੀ। ਇਹ ਯੁੱਧ ਤਕਰੀਬਨ 8 ਮਹੀਨੇ ਤਕ ਚੱਲਿਆ ਜਿਸ 'ਚ ਆਈ. ਐੱਸ. ਦੇ ਦੋ ਹਜ਼ਾਰ ਤੋਂ ਵਧੇਰੇ ਅੱਤਵਾਦੀ ਮਾਰੇ ਗਏ ਸੀ ਜਦਕਿ ਲੀਬੀਆਈ ਫੌਜ ਦੇ 700 ਫੌਜੀਆਂ ਨੇ ਆਪਣੀ ਜਾਨ ਗਵਾ ਲਈ