ਲੋਕਾਂ ਨੂੰ ਲਾਲਚ ਦੇ ਵੋਟਾਂ ਹਾਸਲ ਕਰਨੀਆਂ ਚਾਹੁੰਦੀ ਹੈ ਲਿਬਰਲ ਸਰਕਾਰ : ਫੋਰਡ

03/30/2018 4:34:21 AM

ਓਨਟਾਰੀਓ — ਓਨਟਾਰੀਓ ਦੀ ਲਿਬਰਲ ਸਰਕਾਰ ਪ੍ਰੋਵਿੰਸ਼ੀਅਲ ਚੋਣਾਂ ਤੋਂ ਪਹਿਲਾਂ ਬਜਟ 'ਤੇ ਕੀਤੇ ਜਾਣ ਵਾਲੇ ਖਰਚੇ ਲਈ ਕਈ ਬਿਲੀਅਨ ਡਾਲਰ ਦਾ ਇਕੱਠੇ ਕਰ ਚੁੱਕੀ ਹੈ। ਇਹ ਖਰਚਾ ਇਸ ਵਾਰੀ ਸੀਨੀਅਰਜ਼ ਅਤੇ ਪਰਿਵਾਰਾਂ 'ਤੇ ਕੀਤਾ ਜਾਵੇਗਾ।
ਵਿੱਤ ਮੰਤਰੀ ਚਾਰਲਸ ਸੌਸਾ, ਜਿਨ੍ਹਾਂ ਨੇ ਪਿਛਲੇ ਸਾਲ ਹੀ ਬਜਟ ਬੈਲੇਂਸ ਕੀਤਾ ਸੀ ਅਤੇ ਉਨ੍ਹਾਂ ਨੇ ਇਹ ਵਾਅਦਾ ਕੀਤਾ ਸੀ ਕਿ ਭਵਿੱਖ ਲਈ ਹੁਣ ਉਨ੍ਹਾਂ ਕੋਲ ਵਾਧੂ ਸਰਮਾਇਆ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਸਾਲ 2018-19 'ਚ ਕੁਈਨਜ਼ ਪਾਰਕ ਨੂੰ 6.7 ਬਿਲੀਅਨ ਡਾਲਰ ਦੇ ਘਾਟੇ ਦਾ ਸਾਹਮਣਾ ਕਰਨਾ ਹੋਵੇਗਾ। ਸੌਸਾ ਨੇ ਵਿਧਾਨ ਸਭਾ 'ਚ ਕਿਹਾ ਕਿ ਅਸੀਂ ਘਾਟੇ ਨੂੰ ਮਾਤ ਦੇ ਦਿੱਤੀ ਸੀ ਪਰ ਬਜਟ ਬੈਲੇਂਸ ਕਰਨ ਦਾ ਮਤਲਬ ਇਸ ਦਾ ਹਮੇਸ਼ਾਂ ਲਈ ਖਾਤਮਾ ਨਹੀਂ ਹੁੰਦਾ। ਇਹ ਤਾਂ ਮਜ਼ਬੂਤ ਓਨਟਾਰੀਓ ਲਈ ਸਾਧਨ ਵਾਂਗ ਹੈ।
7 ਜੂਨ ਨੂੰ ਹੋਣ ਜਾ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਤੋਂ 6 ਹਫਤੇ ਪਹਿਲਾਂ ਸੌਸਾ ਵੱਲੋਂ 158.5 ਬਿਲੀਅਨ ਡਾਲਰ ਦਾ ਬਜਟ ਪੇਸ਼ ਕੀਤਾ ਗਿਆ, ਜਿਸ 'ਚ ਪ੍ਰੀਸਕੂਲਰਜ਼ ਲਈ ਫਰੀ ਚਾਈਲਡ ਕੇਅਰ ਪ੍ਰੋਗਰਾਮ ਵਾਸਤੇ 2.2 ਬਿਲੀਅਨ ਡਾਲਰ, ਬਿਨ੍ਹਾਂ ਕਵਰੇਜ ਵਾਲੇ ਲੋਕਾਂ ਲਈ ਡੈਂਟਲ ਬੈਨੇਫਿਟਜ਼ ਅਤੇ ਸੀਨੀਅਰ ਵੱਲੋਂ ਹਾਊਸ ਮੇਨਟੇਨੈਂਸ ਲਈ ਅਦਾ ਕਰਨ ਵਾਸਤੇ 750 ਡਾਲਰ ਸਾਲਾਨਾ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਾਰਿਆਂ ਨਾਲ ਇਕੋਂ ਜਿਹਾ ਵਿਵਹਾਰ, ਕੇਅਰ ਅਤੇ ਮੌਕੇ ਹੀ ਲਿਬਰਲਾਂ ਦਾ ਮੁੜ ਚੋਣਾਂ ਜਿੱਤਣ ਦਾ ਮੰਤਰ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਦਿਨ ਰਾਤ ਇਕ ਕਰਦੇ ਹਾਂ ਕਿ ਔਰਤਾਂ, ਵਿਦਿਆਰਥੀਆਂ ਅਤੇ ਸੀਨੀਅਰ ਲੋਕਾਂ ਤੱਕ ਹਰ ਮੌਕਾ ਅਤੇ ਸਹੂਲਤ ਪਹੁੰਚੇ। ਉਨ੍ਹਾਂ ਕਿਹਾ ਕਿ ਚੰਗੀ ਜਨਤਕ ਅਤੇ ਸਮਾਜਕ ਨੀਤੀ ਹੀ ਮਜ਼ਬੂਤ ਅਰਥਚਾਰੇ ਦੀ ਨੀਂਹ ਹੈ।
ਓਪੀਨੀਅਨ ਪੋਲ ਤੋਂ ਇਹ ਸਾਹਮਣੇ ਆ ਰਿਹਾ ਹੈ ਕਿ ਲਿਬਰਲ, ਜਿਹੜੇ ਅਕਤੂਬਰ 2003 ਤੋਂ ਸੱਤਾ 'ਤੇ ਕਾਬਜ ਹਨ, ਹੁਣ ਲੋੜੀਦੇ ਸਮੇਂ ਨਾਲ ਗੁਜ਼ਾਰਾ ਕਰ ਰਹੇ ਹਨ। ਇਸ ਵਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਡੱਗ ਫੋਰਡ ਦੇ ਜਿੱਤਣ ਦੇ ਪੂਰੇ ਆਸਾਰ ਹਨ। ਫੋਰਡ ਨੇ ਕਿਹਾ ਕਿ ਲਿਬਰਲ ਸਰਕਾਰ ਆਪਣੇ ਆਖਰੀ ਪੜਾਅ 'ਤੇ ਹੈ ਅਤੇ ਉਹ ਹਰ ਕਿਸਮ ਦਾ ਲਾਲਚ ਵੋਟਰਾਂ ਨੂੰ ਦੇ ਕੇ ਆਪਣੇ ਵੱਲ ਕਰਨ ਦੀ ਬੇਕਾਰ ਕੋਸ਼ਿਸ਼ਾਂ ਕਰ ਰਹੀ ਹੈ।


Related News