ਲੀਸੇਸਟਰ ਦੇ ਮੇਅਰ ਨੇ ਗਾਂਧੀ ਦੇ ਬੁੱਤ ਨੂੰ ਬਚਾਉਣ ਦਾ ਕੀਤਾ ਵਾਅਦਾ

06/20/2020 10:30:45 PM

ਲੰਡਨ - ਲੀਸੇਸਟਰ ਸ਼ਹਿਰ ਦੇ ਮੇਅਰ ਨੇ ਮੱਧ ਬਿ੍ਰਟੇਨ ਦੇ ਇਸ ਸ਼ਹਿਰ ਦੇ ਵਿਚੋਂ-ਵਿਚ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਨੂੰ ਬਚਾਉਣ ਦਾ ਵਾਅਦਾ ਕੀਤਾ ਹੈ, ਜਿਸ ਨੂੰ ਕੁਝ ਲੋਕਾਂ ਨੇ ਹਟਾਉਣ ਦੇ ਲਈ ਅਭਿਆਨ ਸ਼ੁਰੂ ਕੀਤਾ ਹੈ। ਇਸ ਵਿਚਾਲੇ ਇਸ ਬੁੱਤ ਨੂੰ ਬਚਾਉਣ ਦੀ ਇਕ ਆਨਲਾਈਨ ਪਟੀਸ਼ਨ 'ਤੇ 6,000 ਤੋਂ ਜ਼ਿਆਦਾ ਲੋਕਾਂ ਨੇ ਹਸਤਾਖਰ ਕੀਤੇ ਹਨ। ਮੇਅਰ ਪੀਟਰ ਸੂਲਸਬੀ ਨੇ ਲੀਸੇਸਟਰ ਪੂਰਬ ਦੇ ਭਾਰਤੀ ਮੂਲ ਦੇ ਸਾਬਕਾ ਸੰਸਦ ਮੈਂਬਰ ਕੀਥ ਵਾਜ਼ ਨੇ ਚਿੱਠੀ ਦੇ ਜਵਾਬ ਵਿਚ ਸ਼ਹਿਰ ਦੇ ਇਸ ਮਾਣਯੋਗ ਸਮਾਰਕ ਦੇ ਲਈ ਆਪਣਾ ਸਮਰਥਨ ਜਤਾਇਆ। ਵਾਜ਼ ਪਿਛਲੇ ਹਫਤੇ ਬੁੱਤ ਨੂੰ ਹਟਾਏ ਜਾਣ ਦੀ ਇਕ ਆਨਲਾਈਨ ਪਟੀਸ਼ਨ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਬਚਾਉਣ ਲਈ ਅਭਿਆਨ ਚਲਾ ਰਹੇ ਹਨ। ਸੂਲਸਬੀ ਨੇ ਆਖਿਆ ਕਿ ਮੈਂ ਤੁਹਾਨੂੰ ਇਹ ਭਰੋਸਾ ਦਿੰਦੇ ਹੋਏ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਪ੍ਰੀਸ਼ਦ ਵੱਲੋਂ ਬੁੱਤ ਨੂੰ ਹਟਾਉਣ ਜਾਣ 'ਤੇ ਕਿਸੇ ਵੀ ਵੇਲੇ ਸਹਿਮਤ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਜਦ ਤੱਕ ਮੈਂ ਮੇਅਰ ਹਾਂ, ਉਦੋਂ ਤੱਕ ਤਾਂ ਬਿਲਕੁਲ ਵੀ ਨਹੀਂ। ਉਨ੍ਹਾਂ ਨੇ ਕਿਹਾ ਕਿ ਮਾਣ ਦੀ ਗੱਲ ਹੈ ਕਿ ਸਾਡਾ ਸ਼ਹਿਰ ਬਾਪੂ ਦੀ ਜ਼ਿੰਦਗੀ ਦਾ ਉਤਸਵ ਮਨਾਉਂਦਾ ਹੈ ਜੋ ਆਧੁਨਿਕ ਭਾਰਤ ਦੇ ਨਿਰਮਾਣ ਵਿਚ ਪ੍ਰੇਰਣਾਦਾਇਕ ਸਨ ਅਤੇ ਪੂਰੀ ਦੁਨੀਆ ਦੇ ਲਈ ਮਿਸਾਲ ਸਨ।

ਮਸ਼ਹੂਰ ਬੇਲਗ੍ਰੇਵ ਰੋਡ ਗੋਲਡਲ ਮਾਈਲ 'ਤੇ ਸਥਿਤ ਗਾਂਧੀ ਜੀ ਦੀ ਤੁਰਦੇ ਹੋਏ ਦਾ ਪਿੱਤਲ ਦਾ ਬੁੱਤ ਪਿਛਲੇ ਹਫਤੇ ਉਦੋਂ ਖਬਰਾਂ ਵਿਚ ਆਇਆ ਜਦ ਇਸ ਨੂੰ ਹਟਾਉਣ ਦੇ ਲਈ ਇਕ ਆਨਲਾਈਨ ਪਟੀਸ਼ਨ ਸਾਹਮਣੇ ਆਈ। ਇਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਗਾਂਧੀ ਇਕ ਫਾਸੀਵਾਦੀ ਅਤੇ ਨਸਲਵਾਦੀ ਸਨ। ਇਸ ਤੋਂ ਬਾਅਦ ਚੇਂਜ ਡਾਟ ਆਰਗ 'ਤੇ ਜਵਾਬੀ ਪਟੀਸ਼ਨ ਜਾਰੀ ਕਰ ਲੀਸੇਸਟਰ ਵਿਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਬਚਾਉਣ ਦੀ ਅਪੀਲ ਕੀਤੀ ਗਈ ਅਤੇ ਕੁਝ ਦਿਨ ਦੇ ਅੰਦਰ ਇਸ 'ਤੇ ਹਜ਼ਾਰਾਂ ਲੋਕਾਂ ਨੇ ਹਸਤਾਖਰ ਕਰ ਦਿੱਤੇ ਹਨ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਲੀਸੇਸਟਰ ਵਿਚ ਮਹਾਤਮਾ ਗਾਂਧੀ ਦਾ ਬੁੱਤ ਕਦੇ ਨਹੀਂ ਹਟਾਇਆ ਜਾਣਾ ਚਾਹੀਦਾ ਕਿਉਂਕਿ ਉਹ ਆਜ਼ਾਦ, ਅਹਿੰਸਾ ਅਤੇ ਸ਼ਾਂਤੀ ਦਾ ਪ੍ਰਤੀਕ ਹੈ। ਇਸ ਵਿਚ ਆਖਿਆ ਗਿਆ ਕਿ ਅੱਜ ਸਾਨੂੰ ਸਾਰਿਆਂ ਨੂੰ ਮਿਲ ਕੇ ਨਿਆਂ ਦੇ ਲਈ ਲੜਣ ਅਤੇ ਗਾਂਧੀ ਦੇ ਬੁੱਤ ਨੂੰ ਬਚਾਉਣ ਦੀ ਜ਼ਰੂਰਤ ਹੈ। ਕੋਲਕਾਤਾ ਦੇ ਬੁੱਤ ਬਣਾਉਣ ਵਾਲੇ ਗੌਤਮ ਪਾਲ ਵੱਲੋਂ ਬਣਾਏ ਇਸ ਬੁੱਤ ਦਾ ਭਾਰਤੀ ਸੰਸਥਾ ਕਾਰਡੀਨੈਸ਼ਨ ਪਰਿਵਾਰ ਵੱਲੋਂ ਇਕ ਫੰਡ ਅਭਿਆਨ ਤੋਂ ਬਾਅਦ 2006 ਵਿਚ ਇਥੇ ਜਾਰੀ ਕੀਤਾ ਗਿਆ ਸੀ।


Khushdeep Jassi

Content Editor

Related News