ਬੈਰੂਤ ਹਾਦਸੇ ਦੇ ਜ਼ਖਮੀਆਂ ਲਈ ਕੈਨੇਡਾ ''ਚ ਰਹਿ ਰਿਹਾ ਲੈਬਨਾਨੀ ਭਾਈਚਾਰਾ ਭੇਜੇਗਾ ਮਦਦ

08/06/2020 11:42:21 AM

ਬੈਰੂਤ - ਲੈਬਨਾਨ 'ਚ ਹੋਏ ਧਮਾਕੇ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ ਵਿਚ ਲੋਕ ਜ਼ਖਮੀ ਹੋਏ ਹਨ। ਲੈਬਨਾਨੀ ਮੂਲ ਦੇ ਕੈਨੇਡੀਅਨਾਂ ਨੇ ਇਸ ਹਾਦਸੇ 'ਤੇ ਦੁੱਖ ਸਾਂਝਾ ਕੀਤਾ ਤੇ ਦੱਸਿਆ ਕਿ ਇਸ ਘਟਨਾ ਨੇ ਉਨ੍ਹਾਂ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। 

ਮਾਂਟਰੀਅਲ ਵਿਚ ਰਹਿੰਦੇ ਲੈਬਨਾਨੀ ਭਾਈਚਾਰੇ ਦੇ ਲੋਕਾਂ ਨੇ ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਤੇ ਜ਼ਖਮੀਆਂ ਦੇ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਸੋਸ਼ਲ ਮੀਡੀਆ 'ਤੇ ਵੀ ਲੋਕਾਂ ਨੇ ਆਪਣਾ ਦੁੱਖ ਸਾਂਝਾ ਕੀਤਾ ਹੈ। ਇੱਥੇ ਰਹਿ ਰਹੇ ਲੈਬਨਾਨੀ ਮੂਲ ਦੇ ਲੋਕਾਂ ਨੇ ਲੈਬਨਾਨ ਰੈੱਡ ਕਰਾਸ ਨੂੰ ਦਾਨ ਰਾਸ਼ੀ ਭੇਜੀ ਤਾਂ ਕਿ ਲੋਕਾਂ ਦਾ ਇਲਾਜ ਹੋ ਸਕੇ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਲੈਬਨਾਨ ਦੇ ਹਸਪਤਾਲ ਪਹਿਲਾਂ ਹੀ ਭਰੇ ਹੋਏ ਹਨ ਤੇ ਇਸ ਹਾਦਸੇ ਕਾਰਨ ਹੋਰ ਲੋਕਾਂ ਨੂੰ ਮੈਡੀਕਲ ਮਦਦ ਦੇਣਾ ਮੁਸ਼ਕਲ ਹੋ ਰਿਹਾ ਸੀ। ਕੈਨੇਡਾ ਦੇ ਰੈੱਡ ਕਰਾਸ ਵਲੋਂ ਵੀ ਲੈਬਨਾਨ ਦੀ ਮੈਡੀਕਲ ਮਦਦ ਕਰਨ ਦਾ ਐਲਾਨ ਕੀਤਾ ਗਿਆ ਹੈ।  

ਕੈਨੇਡੀਅਨ ਫੌਜ ਦਾ ਇਕ ਮੈਂਬਰ ਵੀ ਜ਼ਖਮੀਆਂ ਵਿਚ ਸ਼ਾਮਲ ਹੈ। ਇੱਥੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਹਾਦਸੇ ਵਿਚ ਕਈ ਲੋਕਾਂ ਦੇ ਸਰੀਰ ਦੇ ਅੰਗ ਚਲੇ ਗਏ ਹਨ। ਉਨ੍ਹਾਂ ਲਈ ਅਗਲੀ ਜ਼ਿੰਦਗੀ ਬਹੁਤ ਤਕਲੀਫ ਵਾਲੀ ਹੋਣ ਵਾਲੀ ਹੈ, ਜਿਸ ਕਾਰਨ ਉਹ ਉਨ੍ਹਾਂ ਦੀ ਚਿੰਤਾ ਕਰ ਰਹੇ ਹਨ। 


Lalita Mam

Content Editor

Related News