Canada Day : ਕੈਨੇਡਾ ਕਿਉਂ ਬਣਿਆ ਲੋਕਾਂ ਦੀ ਪਹਿਲੀ ਪਸੰਦ? ਜਾਣੋ ਕੁਝ ਰੌਚਕ ਗੱਲਾਂ
Thursday, Jul 01, 2021 - 06:23 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਅੱਜ ਦਾ ਦਿਨ ਮਤਲਬ 1 ਜੁਲਾਈ ਕੈਨੇਡਾ ਦਿਹਾੜੇ (Canada Day) ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਕਈ ਸੰਵਿਧਾਨਕ ਸੰਮੇਲਨਾਂ ਦੇ ਬਾਅਦ 1867 ਸੰਵਿਧਾਨ ਐਕਟ ਦੇ ਤਹਿਤ 1 ਜੁਲਾਈ, 1867 ਨੂੰ ਚਾਰ ਸੂਬਿਆਂ ਓਂਟਾਰੀਓ, ਕਿਊਬੇਕ, ਨੋਵਾ ਸਕੋਟੀਆ ਅਤੇ ਨਿਊ ਬਰਨਸਵਿਕ ਦੀ ਅਧਿਕਾਰਤ ਤੌਰ 'ਤੇ ਘੋਸ਼ਣਾ ਕੀਤੀ ਗਈ। ਇਸੇ ਇਤਿਹਾਸਿਕ ਦਿਹਾੜੇ ਨੂੰ ਕੈਨੇਡਾ ਦਿਹਾੜਾ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ।
ਖੇਤਰਫਲ ਦੀ ਦ੍ਰਿਸ਼ਟੀ ਨਾਲ ਵਿਸ਼ਵ ਦਾ ਦੂਜਾ ਵੱਡਾ ਦੇਸ਼
ਕੈਨੇਡਾ ਉੱਤਰੀ ਅਮਰੀਕਾ ਦਾ ਇਕ ਦੇਸ਼ ਹੈ। ਇਸ ਵਿਚ 10 ਸੂਬੇ ਅਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਇਹ ਮਹਾਦੀਪ ਦੇ ਉੱਤਰੀ ਹਿੱਸੇ ਵਿਚ ਸਥਿਤ ਹੈ ਜੋ ਅਟਲਾਂਟਿਕ ਤੋਂ ਪ੍ਰਸ਼ਾਂਤ ਮਹਾਸਾਗਰ ਤੱਕ ਅਤੇ ਉੱਤਰ ਵਿਚ ਆਰਕਟਿਕ ਮਹਾਸਾਗਰ ਤੱਕ ਫੈਲਿਆ ਹੋਇਆ ਹੈ। ਕੈਨੇਡਾ ਦਾ ਕੁੱਲ ਖੇਤਰਫਲ 99.8 ਲੱਖ ਵਰਗ ਕਿਲੋਮੀਟਰ ਹੈ। ਕੈਨੇਡਾ ਕੁੱਲ ਖੇਤਰਫਲ ਦੀ ਦ੍ਰਿਸ਼ਟੀ ਨਾਲ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਅਮਰੀਕਾ ਨਾਲ ਇਸ ਦੀ ਅੰਤਰਰਾਸ਼ਟਰੀ ਸਰਹੱਦ ਦੁਨੀਆ ਦੀ ਸਭ ਤੋਂ ਵੱਡੀ ਜ਼ਮੀਨੀ ਸਰਹੱਦ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੇ ਇਕ ਹੋਰ ਰਿਹਾਇਸ਼ੀ ਸਕੂਲ 'ਚੋਂ ਮਿਲੀਆਂ 182 ਕਬਰਾਂ, ਫੈਲੀ ਸਨਸਨੀ
ਬਿਹਤਰ ਰੈਕਿੰਗ ਵਾਲਾ ਦੇਸ਼
ਕੈਨੇਡਾ ਇਕ ਵਿਕਸਿਤ ਦੇਸ਼ ਹੈ। ਇਸ ਦੀ ਪ੍ਰਤੀ ਵਿਅਕਤੀ ਆਮਦਨ ਵਿਸ਼ਵ ਪੱਧਰ 'ਤੇ ਦੂਜੇ ਸਥਾਨ 'ਤੇ ਹੈ। ਮਨੁੱਖੀ ਵਿਕਾਸ ਇੰਡੈਕਸ ਵਿਚ ਇਹ ਦੇਸ਼ 9ਵੇਂ ਸਥਾਨ 'ਤੇ ਹੈ। ਸਰਕਾਰ ਦੀ ਪਾਰਦਰਸ਼ਿਤਾ, ਨਾਗਰਿਕ ਆਜ਼ਾਦੀ, ਜੀਵਨ ਪੱਧਰ, ਆਰਥਿਕ ਆਜ਼ਾਦੀ, ਸਿੱਖਿਆ ਦੀ ਗੁਣਵੱਤਾ ਵਿਚ ਵੀ ਇਸ ਦੀ ਬਿਹਤਰ ਰੈਕਿੰਗ ਹੈ। ਕੈਨੇਡਾ ਵਿਚ ਜੇਕਰ ਕਿਸੇ ਚੀਜ਼ ਦੀ ਕੀਮਤ 10 ਡਾਲਰ ਤੋਂ ਵੱਧ ਹੈ ਤਾਂ ਤੁਸੀਂ ਇਸ ਦਾ ਭੁਗਤਾਨ ਸਿੱਕਿਆਂ ਵਿਚ ਨਹੀਂ ਕਰ ਸਕਦੇ। ਤੁਹਾਨੂੰ ਨੋਟ ਦੇਣੇ ਪੈਣਗੇ। ਅਜਿਹਾ ਨਾ ਕਰਨ 'ਤੇ ਤੁਹਾਨੂੰ ਸਜ਼ਾ ਹੋ ਸਕਦੀ ਹੈ। ਕੈਨੇਡਾ ਦਾ ਨੈਸ਼ਨਲ ਪਾਰਰਕ ਪੂਰੇ ਸਵਿਟਜ਼ਰਲੈਂਡ ਤੋਂ ਵੱਡਾ ਹੈ। ਦੁਨੀਆ ਦਾ 20 ਫੀਸਦੀ ਪਾਣੀ ਕੈਨੇਡਾ ਦੀਆਂ ਝੀਲਾਂ ਵਿਚ ਹੈ। ਕੈਨੇਡਾ ਵਿਚ ਜਾਪਾਨ ਦੀ ਰਾਜਧਾਨੀ ਟੋਕੀਓ ਤੋਂ ਵੀ ਘੱਟ ਲੋਕ ਰਹਿੰਦੇ ਹਨ। 2 ਕਰੋੜ 62 ਲੱਖ ਤੋਂ ਵੱਧ ਕੈਨੇਡੀਅਨ ਅਮਰੀਕੀ ਬਾਰਡਰ ਤੋਂ 100 ਮੀਲ ਦੀ ਦੂਰੀ 'ਤੇ ਰਹਿੰਦੇ ਹਨ।
ਇਸ ਵਾਰ ਫਿੱਕਾ ਹੋਵੇਗਾ ਜਸ਼ਨ
ਵਿਸ਼ਵ ਕੈਨੇਡਾ ਦਿਹਾੜੇ ਮੌਕੇ ਪਬਲਿਕ ਛੁੱਟੀ ਹੁੰਦੀ ਹੈ। ਜਗ੍ਹਾ-ਜਗ੍ਹਾ ਜਸ਼ਨ ਮਨਾਏ ਜਾਂਦੇ ਹਨ ਅਤੇ ਰੈਲੀਆਂ ਕੱਢੀਆਂ ਜਾਂਦੀਆਂ ਹਨ। ਭਾਵੇਂਕਿ ਬੀਤੇ ਦਿਨੀਂ ਬੰਦ ਸਕੂਲਾਂ ਵਿਚ ਨਿਸ਼ਾਨ ਰਹਿਤ ਕਬਰਾਂ ਵਿਚ ਸੈਂਕੜੇ ਬੱਚਿਆਂ ਦੇ ਅਵਸ਼ੇਸ਼ ਮਿਲਣ ਦੀ ਘਟਨਾ ਤੋਂ ਲੋਕ ਨਾਰਾਜ਼ ਹਨ। ਲਿਹਾਜਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਰਾਸ਼ਟਰੀ ਸਮਾਰੋਹਾਂ ਨੂੰ ਬੰਦ ਕਰਨ ਦਾ ਦਬਾਅ ਵੱਧ ਰਿਹਾ ਹੈ। ਉੱਥੇ ਕੋਰੋਨਾ ਪ੍ਰਕੋਪ ਨੂੰ ਦੇਖਦੇ ਹੋਏ ਇਸ ਵਾਰ ਕੈਨੇਡਾ ਵਿਚ ਜਸ਼ਨ ਬਹੁਤ ਸੀਮਤ ਕਰ ਦਿੱਤਾ ਗਿਆ ਹੈ।ਰੈਲੀਆਂ ਨਹੀਂ ਕੱਢੀਆਂ ਜਾਣਗੀਆਂ ਅਤੇ ਨਾ ਹੀ ਮਾਰਚ ਪੋਸਟ ਹੋਵੇਗਾ।