''ਕੈਨੇਡਾ ਡੇਅ'' ਦੇ ਮੌਕੇ ''ਤੇ ਵੱਖ-ਵੱਖ ਆਗੂਆਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ
Tuesday, Jul 02, 2024 - 03:15 PM (IST)
ਵੈਨਕੂਵਰ (ਮਲਕੀਤ ਸਿੰਘ) - ਇਕ ਜੁਲਾਈ ਨੂੰ ਕੈਨੇਡਾ ਭਰ 'ਚ 'ਕੈਨੇਡਾ ਡੇਅ' ਦੇ ਸ਼ੁਭ ਦਿਹਾੜੇ 'ਤੇ ਵੱਖ-ਵੱਖ ਸ਼ਹਿਰਾਂ 'ਚ ਨਿਰਧਾਰਿਤ ਥਾਵਾਂ 'ਤੇ ਜਸ਼ਨਾਂ ਦਾ ਆਯੋਜਿਨ ਕੀਤਾ ਗਿਆ। ਇਹ ਸਬੰਧ 'ਚ ਵੱਖ-ਵੱਖ ਆਗੂਆਂ ਵੱਲੋਂ ਆਪਣੇ ਵੱਲੋਂ ਜਾਰੀ ਕੀਤੇ ਸੰਦੇਸ਼ਾਂ 'ਚ ਜਿਥੇ ਕਿ ਸਮੁੱਚੇ ਕੈਨੇਡੀਅਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਹਨ। ਉਥੇ ਕੈਨੇਡਾ ਦੇ ਮੂਲ ਨਿਵਾਸੀ ਭਾਈਚਾਰੇ ਦੇ ਲੋਕਾਂ ਨਾਲ ਪਹਿਲਾਂ ਆਪਣਾਏ ਜਾਂਦੇ ਰਹੇ ਨਸਲਵਾਦੀ ਵਿਕਤਰੇ ਨੂੰ ਯਾਦ ਕਰਦਿਆਂ ਉਨ੍ਹਾਂ ਨਾਲ ਇਕਜੁੱਟਤਾ ਕਾਇਮ ਕਰਨ ਦਾ ਵੀ ਜ਼ਿਕਰ ਕੀਤਾ ਗਿਆ।
ਸਥਾਨਕ ਪੰਜਾਬੀ ਭਾਈਚਾਰੇ 'ਚ ਚਰਚਿਤ ਪੰਜਾਬੀ 'ਸਪਾਈਸ ਰੇਡੀਉ' ਦੇ ਉੱਘੇ ਹੋਸਟ ਗੁਰਪ੍ਰੀਤ ਸਿੰਘ ਵੱਲੋਂ ਮੁਹੱਈਆ ਕਰਵਾਈ ਜਾਣਕਾਰੀ ਮੁਤਾਬਿਕ ਇਸ ਮੌਕੇ 'ਤੇ ਵਿਚਾਰ ਪ੍ਰਗਟ ਕਰਨ ਵਾਲਿਆਂ 'ਚ ਕੈਨੇਡਾ ਦੇ ਮੂਲਵਾਸੀ ਭਾਈਚਾਰੇ ਦੀ ਬਜ਼ੁਰਗ ਕਾਰਕੁੰਨ ਸੈਲਡੀਸ ਰੇਡਕ,ਸਿਆਹ ਭਾਈਚਾਰੇ ਦੀ ਕਮੀਕਾ ਵਿਲੀਅਮਜ਼, ਚੀਨੀ ਮੂਲ ਦੀ ਡੋਰਿਸ ਮਾਹ, ਯਹੂਦੀ ਟੀਚਰ ਅਤੇ ਨਸਲਵਾਦ ਵਿਰੋਧੀ ਕਾਰਕੁੰਨ, ਐਨੀ ਉਹਾਨਾ, ਹਿਜਾਬੀ ਮੁਸਲਿਮ ਔਰਤ ਡਾ: ਨਾਜੀਆ ਨਿਆਜੀ, ਗੁਜਰਾਤੀ ਮੁਸਲਿਮ ਕਾਨਕੁੰਨ, ਇਮਿਤਿਆਜ਼ ਪੋਪਟ, ਭਾਰਤੀ ਮੂਲ ਦੀ ਸਾਬਕਾ ਪੱਤਰਕਾਰ ਸਰੂਤੀ ਜੋਸ਼ੀ, ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ, ਪਰਮ ਕੈਥ, ਰਜਨੀਸ਼ ਗੁਪਤਾ,ਬਲਤੇਜ ਢਿਲੋਂ,ਅਤੇ ਸਾਸਦ ਸੁੱਖ ਧਾਲੀਵਾਲ ਆਦਿ ਦੇ ਨਾਮ ਸ਼ਾਮਲ ਸਨ।