ਬੀਤੇ ਹਫ਼ਤੇ ਕੋਰੋਨਾ ਦੇ ਨਵੇਂ ਮਾਮਲਿਆਂ ''ਚ ਆਈ 17 ਫੀਸਦੀ ਦੀ ਗਿਰਾਵਟ : WHO

Wednesday, Feb 09, 2022 - 11:07 PM (IST)

ਬੀਤੇ ਹਫ਼ਤੇ ਕੋਰੋਨਾ ਦੇ ਨਵੇਂ ਮਾਮਲਿਆਂ ''ਚ ਆਈ 17 ਫੀਸਦੀ ਦੀ ਗਿਰਾਵਟ : WHO

ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਕਿ ਪਿਛਲੇ ਹਫ਼ਤੇ ਦੁਨੀਆਭਰ 'ਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲਿਆਂ 'ਚ ਇਕ ਹਫ਼ਤੇ ਪਹਿਲਾਂ ਦੇ ਮੁਕਾਬਲੇ 17 ਫੀਸਦੀ ਦੀ ਕਮੀ ਆਈ, ਜਿਸ 'ਚ ਅਮਰੀਕਾ 'ਚ 50 ਫੀਸਦੀ ਦੀ ਗਿਰਾਵਟ ਸ਼ਾਮਲ ਹੈ ਜਦਕਿ ਗਲੋਬਲ ਪੱਧਰ 'ਤੇ ਮੌਤਾਂ ਸੱਤ ਫੀਸਦੀ ਘੱਟ ਗਈਆਂ ਹਨ। ਮੰਗਲਵਾਰ ਦੇਰ ਰਾਤ ਜਾਰੀ ਡਬਲਯੂ.ਐੱਚ.ਓ.ਦੀ ਹਫ਼ਤਾਵਾਰੀ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਸਾਰਸ-ਕੋਵ-2 ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਨਾਲ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਵੱਲੋਂ ਮਛਿਆਰਿਆਂ ਲਈ ਵਿਸ਼ੇਸ਼ ਸੋਸਾਇਟੀ ਦੇ ਗਠਨ ਦਾ ਐਲਾਨ

ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਜੁੜੇ ਅੰਕੜਿਆਂ 'ਤੇ ਨਜ਼ਰ ਰੱਖਣ ਵਾਲੇ ਅੰਤਰਰਾਸ਼ਟਰੀ ਪਲੇਟਫਾਰਮ ਜੀ.ਆਈ.ਐੱਸ.ਏ.ਆਈ.ਡੀ. ਮੁਤਾਬਕ, ਲਗਭਗ 97 ਫੀਸਦੀ ਨਵੇਂ ਮਾਮਲੇ ਓਮੀਕ੍ਰੋਨ, ਜਦਕਿ ਤਿੰਨ ਫੀਸਦੀ ਤੋਂ ਥੋੜੇ ਜ਼ਿਆਦਾ ਮਾਮਲੇ ਡੇਲਟਾ ਵੇਰੀਐਂਟ ਦੇ ਹਨ। ਡਬਲਯੂ.ਐੱਚ.ਓ. ਮੁਤਾਬਕ, ਗਲੋਬਲ ਪੱਧਰ 'ਤੇ ਓਮੀਕ੍ਰੋਨ ਵੇਰੀਐਂਟ ਦਾ ਕਹਿਰ ਵਧਿਆ ਹੈ ਅਤੇ ਹੁਣ ਲਗਭਗ ਸਾਰੇ ਦੇਸ਼ਾਂ 'ਚ ਇਸ ਨਾਲ ਜੁੜੇ ਮਾਮਲੇ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਹਲਕਾ ਆਬਜ਼ਰਵਰਾਂ ਦੀ ਨਿਯੁਕਤੀ

ਗਲੋਬਲ ਸਿਹਤ ਏਜੰਸੀ ਨੇ ਕਿਹਾ ਕਿ ਹਾਲਾਂਕਿ, ਜਿਨ੍ਹਾਂ ਦੇਸ਼ਾਂ ਨੇ ਸ਼ੁਰੂਆਤ 'ਚ ਓਮੀਕ੍ਰੋਨ ਵੇਰੀਐਂਟ ਦੇ ਕਾਰਨ ਇਨਫੈਕਸ਼ਨ ਦੇ ਮਾਮਲਿਆਂ 'ਚ ਵਾਧੇ ਦੀ ਜਾਣਕਾਰੀ ਦਿੱਤੀ ਸੀ, ਉਨ੍ਹਾਂ 'ਚੋਂ ਜ਼ਿਆਦਾਤਰ 'ਚ ਜਨਵਰੀ 2022 ਤੋਂ ਨਵੇਂ ਮਰੀਜ਼ਾਂ ਦੀ ਗਿਣਤੀ 'ਚ ਕਮੀ ਆਈ ਹੈ। ਡਬਲਯੂ.ਐੱਚ.ਓ. ਨੇ 31 ਜਨਵਰੀ ਤੋਂ 6 ਫਰਵਰੀ ਦਰਮਿਆਨ ਦੇ ਹਫ਼ਤੇ 'ਚ ਗਲੋਬਲ ਪੱਧਰ 'ਤੇ ਕੋਵਿਡ-19 ਦੇ 1.9 ਕਰੋੜ ਤੋਂ ਜ਼ਿਆਦਾ ਨਵੇਂ ਮਾਮਲੇ ਆਉਣ ਅਤੇ 68,000 ਤੋਂ ਘੱਟ ਨਵੀਆਂ ਮੌਤਾਂ ਦੀ ਸੂਚਨਾ ਦਿੱਤੀ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਵਨੀਤ ਬਿੱਟੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ,ਚੋਣ ਮੈਨੇਜਮੈਂਟ ਕਮੇਟੀ ਦਾ ਬਣਾਇਆ ਚੇਅਰਮੈਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News