ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਲੰਗਰ ਸੇਵਾ 27 ਦਸੰਬਰ ਨੂੰ ਹੋਵੇਗੀ
Thursday, Dec 25, 2025 - 10:30 PM (IST)
ਵੈਨਕੂਵਰ (ਮਲਕੀਤ ਸਿੰਘ) - ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਲੰਗਰ ਦੀ ਸੇਵਾ 27 ਦਸੰਬਰ ਨੂੰ ਸਵੇਰ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸਰੀ ਦੀ 128 ਸਟ੍ਰੀਟ 'ਤੇ ਸਥਿਤ ਪਾਇਲ ਬਿਜਨਸ ਸੈਂਟਰ 'ਚ ਸੀ ਫੇਸ ਦੇ ਦਫਤਰ ਦੇ ਮੂਹਰੇ ਕਰਵਾਈ ਜਾਵੇਗੀ। ਇਸ ਸਬੰਧੀ ਲੋੜੀਂਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਰਨੈਲ ਸਿੰਘ ਖੰਡੌਲੀ ਅਤੇ ਅੰਮ੍ਰਿਤ ਢੋਟ ਨੇ ਸਾਂਝੇ ਤੌਰ 'ਤੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਸੀ. ਪੰਜਾਬੀ ਨਿਊਜ਼, ਸਰੀ ਯੂਥ ਸੇਵਾ ਸੋਸਾਇਟੀ ਅਤੇ ਜੀ ਕੇ ਐਮ ਮੀਡੀਆ ਪ੍ਰੋਡਕਸ਼ਨ ਵੱਲੋਂ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਲੰਗਰ ਸੇਵਾ ਦੌਰਾਨ ਸਰੀ ਫੂਡ ਬੈਂਕ ਵੱਲੋਂ ਇੱਕ ਫੂਡ ਡਰਾਈਵ ਦਾ ਵੀ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਦਾਨੀ ਸੱਜਣ ਡੱਬਾ ਬੰਦ ਖਾਣ ਪੀਣ ਵਾਲੇ ਪਦਾਰਥ ਅਤੇ ਪੈਕ ਹੋਏ ਗਰਮ ਕੱਪੜੇ ਵੀ ਦਾਨ ਕਰ ਸਕਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਧਨੋਆ, ਮਨਿੰਦਰ ਛਿੰਦਾ, ਵਿਜੇ ਯਮਲਾ, ਕੌਰ ਮਨਦੀਪ, ਗੋਗੀ ਧਾਲੀਵਾਲ ਅਤੇ ਸਰਦਾਰ ਜੀ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਧਾ ਰਮਿਕ ਗੀਤਾਂ ਦੀ ਪੇਸ਼ਕਾਰੀ ਕਰਨਗੇ।
