ਮੁੰਬਈ ਹਮਲੇ ਦੇ ਮਾਸਟਰਮਾਈਂਡ ਲਖਵੀ ਨੂੰ 15 ਸਾਲ ਦੀ ਸਜ਼ਾ

Friday, Jan 08, 2021 - 10:47 PM (IST)

ਲਾਹੌਰ (ਏਜੰਸੀਆਂ)- ਮੁੰਬਈ ਹਮਲੇ ਦੇ ਮਾਸਟਰਮਾਈਂਡ ਅਤੇ ਲਸ਼ਕਰ ਦੇ ਕਮਾਂਡਰ ਜ਼ਕੀ-ਉਰ-ਰਹਿਮਾਨ ਲਖਵੀ ਨੂੰ 15 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪਾਕਿਸਤਾਨ ਦੀ ਇਕ ਅਦਾਲਤ ਨੇ ਇਹ ਫੈਸਲਾ ਸੁਣਾਇਆ। ਕੁਝ ਦਿਨ ਪਹਿਲਾਂ ਹੀ ਲਖਵੀ ਨੂੰ ਅੱਤਵਾਦੀਆਂ ਦੀ ਮਦਦ ਕਰਨ ਅਤੇ ਪੈਸੇ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਪਾਕਿਸਤਾਨ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਲਖਵੀ ਨੇ ਹਾਫਿਜ਼ ਸਈਦ ਨਾਲ ਮਿਲ ਕੇ 26/11 ਦੇ ਮੁੰਬਈ ਹਮਲੇ ਦੀ ਸਾਜ਼ਿਸ਼ ਰਚੀ ਸੀ। 

ਇਹ ਵੀ ਪੜ੍ਹੋ -ਬ੍ਰਿਟੇਨ ਨੇ ਕੋਵਿਡ-19 ਦੀ ਰੋਕਥਾਮ ਲਈ ਮਾਡਰਨਾ ਦੇ ਟੀਕੇ ਨੂੰ ਦਿੱਤੀ ਮਨਜ਼ੂਰੀ

ਲਖਵੀ ਨੂੰ ਅੱਤਵਾਦੀਆਂ ਦੀ ਮਦਦ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਸੀ.ਟੀ.ਡੀ. ਨੇ ਕਿਹਾ ਸੀ ਕਿ ਲਖਵੀ 'ਤੇ ਇਕ ਦਵਾਖਾਨਾ ਚਲਾਉਣ ਤੇ ਇਕੱਠੇ ਕੀਤੇ ਗਏ ਪੈਸਿਆਂ ਨਾਲ ਅੱਤਵਾਦ ਦੀ ਵਿੱਤੀ ਮਦਦ ਕਰਨ ਦਾ ਦੋਸ਼ ਹੈ। 26  ਨਵੰਬਰ 2008 ਨੂੰ ਲਸ਼ਕਰ ਦੇ 10 ਅੱਤਵਾਦੀਆਂ ਨੇ ਮੁੰਬਈ ਨੂੰ ਬੰਬ ਧਮਾਕਿਆਂ ਅਤੇ ਗੋਲੀਬਾਰੀ ਨਾਲ ਹਿਲਾ ਦਿੱਤਾ ਸੀ।

ਇਹ ਵੀ ਪੜ੍ਹੋ -ਕੋਰੋਨਾ ਦੇ ਨਵੇਂ ਸਟ੍ਰੇਨ ਵਿਰੁੱਧ ਵੀ ਅਸਰਦਾਰ ਹੋਵੇਗੀ ਫਾਈਜ਼ਰ ਵੈਕਸੀਨ

ਹਮਲੇ ਵਿਚ 160 ਤੋਂ ਵੱਧ ਵਿਅਕਤੀ ਮਾਰੇ ਗਏ ਸਨ। 300 ਦੇ ਲਗਭਗ ਹੋਰ ਜ਼ਖਮੀ ਹੋਏ ਸਨ। ਲਸ਼ਕਰ ਅਤੇ ਅਲਕਾਇਦਾ ਨਾਲ ਜੁੜੇ ਹੋਣ ਅਤੇ ਅੱਤਵਾਦ ਲਈ ਵਿੱਤੀ ਮਦਦ ਕਰਨ, ਯੋਜਨਾ ਬਣਾਉਣ ਅਤੇ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਲਖਵੀ ਨੂੰ ਯੂ.ਐੱਨ. ਨੇ ਦਸੰਬਰ 2008 ਵਿਚ ਕੌਮਾਂਤਰੀ ਅੱਤਵਾਦੀ ਐਲਾਨਿਆ ਸੀ। ਖਬਰ ਏਜੰਸੀ ਰਾਇਟਰ ਮੁਤਾਬਕ ਲਖਵੀ ਨੂੰ ਟੈਰਰ ਫੰਡਿੰਗ ਦੇ ਤਿੰਨ ਵੱਖ-ਵੱਖ ਮਾਮਲਿਆਂ ਵਿਚ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਨਾਲ ਹੀ ਇਕ-ਇਕ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ -ਇਹ ਹੈ 2021 ’ਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News