ਲਾਹੌਰ ਦੁਨੀਆ ਦੇ ਚੋਟੀ ਦੇ ਪੰਜ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚੋਂ ਦੂਜੇ ਨੰਬਰ 'ਤੇ

Monday, Nov 01, 2021 - 03:56 PM (IST)

ਲਾਹੌਰ ਦੁਨੀਆ ਦੇ ਚੋਟੀ ਦੇ ਪੰਜ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚੋਂ ਦੂਜੇ ਨੰਬਰ 'ਤੇ

ਲਾਹੌਰ (ਏ.ਐਨ.ਆਈ.): ਲਾਹੌਰ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਚੋਟੀ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ, ਪਾਕਿਸਤਾਨ ਦਾ ਲਾਹੌਰ ਸ਼ਹਿਰ ਦੁਨੀਆ ਦੀ ਖਰਾਬ ਹਵਾ ਦੀ ਗੁਣਵੱਤਾ ਵਾਲੇ ਚੋਟੀ ਦੇ ਪੰਜ ਸ਼ਹਿਰਾਂ ਵਿੱਚ ਦੂਜੇ ਨੰਬਰ 'ਤੇ ਹੈ। 'ਡਾਨ' ਦੀ ਰਿਪੋਰਟ ਮੁਤਾਬਕ ਲਾਹੌਰ ਵਿਚ ਸੂਖਮ ਕਣਾਂ (ਪੀਐਮ) ਦੀ ਰੇਟਿੰਗ 188 ਰਹੀ, ਜੋ ਇਸ ਨੂੰ ਹਵਾ ਦੀ ਗੁਣਵੱਤਾ ਦੀ 'ਗੈਰ-ਸਿਹਤਮੰਦ' ਸ਼੍ਰੇਣੀ ਵਿੱਚ ਰੱਖਦੀ ਹੈ। 

ਸੰਯੁਕਤ ਰਾਜ ਦੀ ਵਾਤਾਵਰਣ ਸੁਰੱਖਿਆ ਏਜੰਸੀ ਹਵਾ ਦਾ ਗੁਣਵੱਤਾ ਸੂਚਕਾਂਕ 50 ਤੋਂ ਘੱਟ ਹੋਣ 'ਤੇ ਹਵਾ ਗੁਣਵੱਤਾ ਨੂੰ ਤਸੱਲੀਬਖਸ਼ ਮੰਨਦੀ ਹੈ। ਦੇਸ਼ ਦੇ ਵਾਤਾਵਰਣ ਮਾਹਰਾਂ ਨੇ ਪ੍ਰਦੂਸ਼ਣ ਲਈ ਫਸਲਾਂ ਨੂੰ ਸਾੜਨ ਤੋਂ ਇਲਾਵਾ ਟਰਾਂਸਪੋਰਟ ਸੈਕਟਰ ਅਤੇ ਉਦਯੋਗਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸ਼ਹਿਰ ਦੇ ਇੱਕ ਨਿਵਾਸੀ ਨੇ ਟਵੀਟ ਕੀਤਾ,"ਲਾਹੌਰ ਵਿੱਚ ਹਵਾ ਦੀ ਗੁਣਵੱਤਾ ਸਭ ਤੋਂ ਖਰਾਬ ਹੈ। ਇਸ ਪ੍ਰਦੂਸ਼ਣ ਵਿੱਚ ਸਿਹਤਮੰਦ ਰਹਿਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਲਾਹੌਰ ਵਿਚ ਵਸਣ ਦੀ ਯੋਜਨਾ ਬਣਾਉਣ ਵਾਲੇ ਸਾਰੇ ਲੋਕਾਂ ਨੂੰ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ ਕਿਤੇ ਹੋਰ ਵਸਣਾ ਚਾਹੀਦਾ ਹੈ। ਸਾਨੂੰ ਲਾਹੌਰ ਨੂੰ ਬਦਲਣ ਬਾਰੇ ਵੀ ਸੋਚਣਾ ਚਾਹੀਦਾ ਹੈ। ਇਹ ਬਹੁਤ ਆਬਾਦੀ ਵਾਲਾ ਸ਼ਹਿਰ ਹੈ।''

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਜਾਣ ਦੇ ਚਾਹਵਾਨ ਭਾਰਤੀਆਂ ਲਈ ਚੰਗੀ ਖ਼ਬਰ, 'ਕੋਵੈਕਸੀਨ' ਨੂੰ ਮਿਲੀ ਮਾਨਤਾ

ਇਸ ਸਾਲ ਮਾਰਚ ਦੇ ਸ਼ੁਰੂ ਵਿੱਚ, IQAir ਗਲੋਬਲ ਏਅਰ ਕੁਆਲਿਟੀ ਰਿਪੋਰਟ ਦੁਆਰਾ ਪਾਕਿਸਤਾਨ ਨੂੰ ਦੂਜੇ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ ਵਜੋਂ ਦਰਜਾ ਦਿੱਤਾ ਗਿਆ ਸੀ। ਇਸ ਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਪੂਰੇ ਪਾਕਿਸਤਾਨ ਦੀ ਹਵਾ ਖਰਾਬ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਰਾਜਧਾਨੀ ਦਿੱਲੀ ਹਮੇਸ਼ਾ ਹੀ ਪ੍ਰਦੂਸ਼ਣ ਦੀ ਲਪੇਟ ਵਿੱਚ ਰਹੀ ਹੈ। ਜੇਕਰ ਦੇਖਿਆ ਜਾਵੇ ਤਾਂ ਪਾਕਿਸਤਾਨ ਦਾ ਲਾਹੌਰ ਪਿਛਲੇ ਸਾਲ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਸੀ। ਇਸ ਦੇ ਨਾਲ ਹੀ ਇਸ ਸੂਚੀ ਵਿੱਚ ਨਵੀਂ ਦਿੱਲੀ ਨੂੰ ਦੂਜਾ ਸਥਾਨ ਦਿੱਤਾ ਗਿਆ ਹੈ। ਵੱਡੀ ਗੱਲ ਇਹ ਸੀ ਕਿ ਇਸ ਸੂਚੀ ਵਿੱਚ ਨੇਪਾਲ ਦੀ ਰਾਜਧਾਨੀ ਕਾਠਮੰਡੂ ਨੂੰ ਤੀਜਾ ਸਥਾਨ ਮਿਲਿਆ ਹੈ। ਇਸੇ ਤਰ੍ਹਾਂ ਦੁਨੀਆ ਦੇ ਚੋਟੀ ਦੇ ਤਿੰਨ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਦੱਖਣੀ ਏਸ਼ੀਆ ਦੇ ਸਨ।


author

Vandana

Content Editor

Related News