ਅਰਕਨਸਾਸ ਦੇ ਹਸਪਤਾਲਾਂ ''ਚ ਕੋਰੋਨਾ ਕੇਸਾਂ ਕਾਰਨ ਪਈ ICU ਬਿਸਤਰਿਆਂ ਦੀ ਘਾਟ

Tuesday, Aug 10, 2021 - 10:31 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਸਟੇਟ ਅਰਕਨਸਾਸ ਦੇ ਹਸਪਤਾਲਾਂ 'ਚ ਵਧ ਰਹੇ ਕੋਰੋਨਾ ਮਰੀਜ਼ਾਂ ਦੇ ਦਾਖਲਿਆਂ ਕਾਰਨ ਆਈ. ਸੀ. ਯੂ. ਬਿਸਤਰਿਆਂ ਦੀ ਘਾਟ ਪੈਦਾ ਹੋ ਗਈ ਹੈ। ਅਰਕਾਨਸਾਸ ਦੇ ਗਵਰਨਰ ਅਸਾ ਹਚਿੰਸਨ ਨੇ ਸੋਮਵਾਰ ਨੂੰ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਸੂਬੇ ਵਿਚ ਇਸ ਵੇਲੇ ਸਿਰਫ 8 ਆਈ. ਸੀ. ਯੂ. ਬੈੱਡ ਉਪਲੱਬਧ ਹਨ। ਕਿਉਂਕਿ ਇਹ ਖੇਤਰ, ਅਮਰੀਕਾ ਦੇ ਹੋਰ ਖੇਤਰਾਂ ਸਮੇਤ ਵਾਇਰਸ ਦੇ ਡੈਲਟਾ ਰੂਪ ਦੀ ਲਾਗ ਦੇ ਵਾਧੇ ਨਾਲ ਜੂਝ ਰਹੇ ਹਨ।

ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਟੀਮ ਦਾ ਸਤੰਬਰ 'ਚ ਹੋਵੇਗਾ ਆਸਟਰੇਲੀਆਈ ਦੌਰਾ


ਅਰਕਾਨਸਾਸ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਸੋਮਵਾਰ ਨੂੰ ਕੋਰੋਨਾ ਵਾਇਰਸ ਕਾਰਨ ਕੁੱਲ 1,376 ਲੋਕ ਹਸਪਤਾਲ 'ਚ ਦਾਖਲ ਸਨ ਤੇ ਕੋਵਿਡ ਨਾਲ ਪੀੜਤ 300 ਲੋਕ ਵੈਂਟੀਲੇਟਰਾਂ 'ਤੇ ਹਨ। ਜੋਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ, ਪ੍ਰਤੀ ਵਿਅਕਤੀ ਨਵੇਂ ਕੋਵਿਡ ਮਾਮਲਿਆਂ 'ਚ ਅਰਕਨਸਾਸ ਦੇਸ਼ ਵਿਚ ਤੀਜੇ ਸਥਾਨ 'ਤੇ ਹੈ। ਇਸਦੇ ਇਲਾਵਾ ਸੀ. ਡੀ. ਸੀ. ਨੇ ਕਿਹਾ ਕਿ ਯੂ. ਐੱਸ. ਹੁਣ ਹਰ ਦਿਨ ਔਸਤਨ 100,000 ਤੋਂ ਵੱਧ ਨਵੇਂ ਕੋਵਿਡ ਮਾਮਲੇ ਦਰਜ ਕਰ ਰਿਹਾ ਹੈ। ਅਰਕਨਸਾਸ 'ਚ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲਗਭਗ 43% ਲੋਕਾਂ ਨੂੰ ਕੋਵਿਡ-19 ਦੇ ਵਿਰੁੱਧ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ, ਜੋ ਸੀ. ਡੀ. ਸੀ. ਦੀ  ਰਾਸ਼ਟਰੀ ਔਸਤ ਲਗਭਗ 59% ਤੋਂ ਘੱਟ ਹੈ।

ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਛੱਡਣ ਤੋਂ ਬਾਅਦ ਇਸ ਕਲੱਬ 'ਚ ਸ਼ਾਮਲ ਹੋਣਗੇ ਮੇਸੀ, ਮਿਲਣਗੇ ਇੰਨੇ ਅਰਬ ਰੁਪਏ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News