ਇਟਲੀ: ਪੰਜਾਬੀਆਂ ਨੇ 7000 ਗੋਰਿਆਂ 'ਚ ਭੰਗੜਾ ਪੇਸ਼ ਕਰਕੇ ਕਰਾਈ ਬੱਲੇ-ਬੱਲੇ

04/22/2018 6:00:16 PM

ਰੋਮ/ਇਟਲੀ (ਕੈਂਥ)— ਇਟਲੀ ਦੇ ਸ਼ਹਿਰ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ ਵਿਖੇ) ਹੋਈਆਂ ਸਲਾਨਾ 21 ਅਤੇ 16 ਕਿਲੋਮੀਟਰ ਦੌੜਾਂ ਮੌਕੇ ਜਿੱਥੇ ਇਟਲੀ ਦੀ ਨਾਮੀ ਮਜ਼ਦੂਰ ਜੱਥੇਬੰਦੀ ਇੰਡੀਅਨ ਕਮਿਊਨਿਟੀ ਇਨ ਲਾਸੀਓ ਨੇ ਗੁਰਦੁਆਰਾ ਸਿੰਘ ਸਭਾ ਬੋਰਗੋ ਹਰਮਾਦੇ ਤੇਰਾਚੀਨਾ ਦੇ ਸਹਿਯੋਗ ਨਾਲ ਵਿਸ਼ੇਸ਼ ਚਾਹ ਪਕੌੜਿਆਂ ਦੇ ਲੰਗਰ ਵਰਤਾਏ ਗਏ, ਉੱਥੇ ਹੀ ਇਸ ਖੇਡ ਮੇਲੇ ਦੌਰਾਨ ਪੰਜਾਬ ਅਤੇ ਪੰਜਾਬੀਅਤ ਦੀਆਂ ਬਾਤਾਂ ਪਾਉਂਦੇ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਵੀ ਪੰਜਾਬਣ ਮੁਟਿਆਰ ਪ੍ਰਿਆ ਕੌਰ ਹਜ਼ਾਰਾ ਨੇ ਆਪਣੇ ਨੰਨੇ-ਮੁੰਨੇ ਸਾਥੀਆਂ ਨਾਲ ਕਰ ਕੇ ਪੰਜਾਬੀ ਭਾਈਚਾਰੇ ਦੀ ਬੱਲੇ-ਬੱਲੇ ਕਰਵਾਈ।

PunjabKesari

ਪਿਛਲੇ 45 ਸਾਲਾਂ ਤੋਂ ਕਰਵਾਈਆਂ ਜਾ ਰਹੀਆਂ ਇਹ ਦੌੜਾਂ ਜਿਸ ਨੂੰ ਇਟਾਲੀਅਨ ਭਾਸ਼ਾ ਵਿਚ “ਲਾ ਪੇਦਾਨੀਆਂ ਲੂਗੋ'' ਕਿਹਾ ਜਾਂਦਾ ਹੈ ਲਈ ਇਸ ਵਾਰ ਪੰਜਾਬੀ ਭਾਈਚਾਰੇ ਦਾ ਜੋਸ਼ ਵੀ ਕਾਬਲੇ ਤਾਰੀਫ਼ ਸੀ, ਜਿਸ ਵਿਚ ਇਟਲੀ ਤੋਂ ਇਲਾਵਾ ਸਵਿਟਜ਼ਰਲੈਂਡ ਤੇ ਹੋਰ ਦੇਸ਼ਾਂ ਦੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ।

PunjabKesari

ਇਸ 5 ਰੋਜ਼ਾ ਚੱਲੇ ਖੇਡ ਮੇਲੇ ਦੌਰਾਨ ਪੰਜਾਬ ਦੀ ਧੀ ਪ੍ਰਿਆ ਕੌਰ ਹਜ਼ਾਰਾ ਜੋ ਕਿ ਇਲਾਕੇ ਵਿਚ ਪੰਜਾਬੀ ਸੱਭਿਆਚਾਰ ਪ੍ਰਤੀ ਇਟਾਲੀਅਨ ਲੋਕਾਂ ਨੂੰ ਜਾਗਰੂਕ ਕਰਨ ਵਿਚ ਵਿਸੇਥਸ ਯੋਗਦਾਨ ਪਾ ਰਹੀ ਹੈ ਨੇ ਵੱਖ ਦਿਨਾਂ-ਦਿਨਾਂ ਵਿਚ ਹਜ਼ਾਰਾਂ ਇਟਾਲੀਅਨ ਅਤੇ ਹੋਰ ਦੇਸ਼ਾਂ ਦੇ ਸਟੇਜ ਪ੍ਰੋਗਰਾਮ ਦੌਰਾਨ ਪੰਜਾਬੀ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਕਰਕੇ ਭੰਗੜੇ ਦੀ ਬੱਲੇ-ਬੱਲੇ ਕਰਵਾਈ।

PunjabKesari

ਇਸ ਮੌਕੇ ਇੰਡੀਅਨ ਕਮਿਊਨਿਟੀ ਇੰਨ ਲਾਸੀਓ ਦੇ ਪ੍ਰਧਾਨ ਗੁਰਮੁੱਖ ਸਿੰਘ ਹਜ਼ਾਰਾ ਨੇ ਦੱਸਿਆ ਕਿ ਇਸ ਖੇਡ ਮੇਲੇ ਵਿਚ ਨੌਜਵਾਨ 21 ਕਿਲੋਮੀਟਰ ਦੀ ਦੌੜ ਲਗਾਉਣਗੇ ਤੇ ਬਜ਼ੁਰਗ 16 ਕਿਲੋਮੀਟਰ ਪੈਦਲ ਚੱਲ ਕੇ ਇਸ ਖੇਡ ਮੇਲੇ ਦੀ ਸ਼ਾਨ ਨੂੰ ਚਾਰ ਚੰਦ ਲਗਾਉਣਗੇ।ਇਸ ਮੇਲੇ ਦੌਰਾਨ ਪੰਜਾਬੀ ਬੱਚਿਆਂ ਵੱਲੋਂ ਲੋਕ ਨਾਚ ਭੰਗੜੇ ਦੀ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ਕਾਰੀ ਕਰਨਾ ਆਪਣੇ ਆਪ ਵਿਚ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ।ਇੰਡੀਅਨ ਕਮਿਊਨਿਟੀ ਵੱਲੋਂ 7000 ਲੋਕਾਂ ਵਿਚ ਪੰਜਾਬ ਦੇ ਲੋਕ ਨਾਚ ਭੰਗੜੇ ਨੂੰ ਪੇਸ਼ ਕਰਦੀ ਇਹ ਸ਼ਲਾਘਾਯੋਗ ਕਾਰਵਾਈ ਹੈ, ਜਿਸ ਲਈ ਇਹ ਬੱਚੇ ਵਧਾਈ ਦੇ ਪਾਤਰ ਹਨ।


Related News