ਭਾਰਤ ਦੀ ਦੀਪਤੀ ਜੀਵਨਜੀ ਨੇ ਕਰਵਾਈ ਬੱਲੇ-ਬੱਲੇ, 400 ਮੀਟਰ ਟੀ-20 ਵਰਗ ਦੀ ਦੌੜ ''ਚ ਜਿੱਤਿਆ ''ਗੋਲਡ ਮੈਡਲ''

05/20/2024 1:14:05 PM

ਨਵੀਂ ਦਿੱਲੀ : ਭਾਰਤ ਦੀ ਦੀਪਤੀ ਜੀਵਨਜੀ ਨੇ 400 ਮੀਟਰ ਟੀ-20 ਵਰਗ ਦੀ ਦੌੜ 'ਚ ਵਿਸ਼ਵ ਰਿਕਾਰਡ ਬਣਾਇਆ ਹੈ। ਦੀਪਤੀ ਨੇ ਜਾਪਾਨ ਦੇ ਕੋਬੇ 'ਚ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 'ਚ ਮਹਿਲਾਵਾਂ ਦੀ 400 ਮੀਟਰ ਟੀ-20 ਵਰਗ ਦੀ ਦੌੜ 'ਚ 55.06 ਸਕਿੰਟ ਦੇ ਵਿਸ਼ਵ ਰਿਕਾਰਡ ਸਮੇਂ ਨਾਲ ਸੋਨ ਤਗਮਾ ਜਿੱਤਿਆ ਹੈ।

ਇਹ ਖ਼ਬਰ ਵੀ ਪੜ੍ਹੋ - ਹਾਰਦਿਕ ਪਾਂਡਿਆ ਦਾ ਇਹ ਖਿਡਾਰੀ ਕੱਟੇਗਾ ਪੱਤਾ, ਟੀ-20 ਵਿਸ਼ਵ ਕੱਪ 'ਚ ਅਚਾਨਕ ਹੋਈ ਐਂਟਰੀ

ਦੱਸ ਦੇਈਏ ਕਿ ਭਾਰਤੀ ਪੈਰਾ-ਐਥਲੀਟਾਂ ਪ੍ਰੀਤੀ ਪਾਲ, ਨਿਸ਼ਾਦ ਕੁਮਾਰ, ਦੀਪਤੀ ਜੀਵਨਜੀ ਅਤੇ ਰਵੀ ਰੋਂਗਲੀ ਨੇ ਐਤਵਾਰ ਨੂੰ ਕੋਬੇ ਪੈਰਾ ਅਥਲੈਟਿਕਸ ਵਿਸ਼ਵ ਚੈਂਪੀਅਨਸ਼ਿਪ 2024 ਦੇ ਤੀਜੇ ਦਿਨ ਪੈਰਿਸ ਪੈਰਾਲੰਪਿਕ 2024 ਕੋਟਾ ਹਾਸਲ ਕਰ ਲਿਆ। ਭਾਰਤ ਦੀ ਪ੍ਰੀਤੀ ਪਾਲ ਨੇ ਮਹਿਲਾਵਾਂ ਦੇ 200 ਮੀਟਰ ਟੀ35 ਵਰਗ 'ਚ ਕਾਂਸੀ ਦਾ ਤਗ਼ਮਾ ਜਿੱਤਿਆ, ਜਿਸ ਨਾਲ ਤੀਜੇ ਦਿਨ ਬਾਅਦ ਭਾਰਤ ਦੀ ਤਗ਼ਮੇ ਦੀ ਗਿਣਤੀ 2 ਹੋ ਗਈ। ਇਸ ਤੋਂ ਪਹਿਲਾਂ, ਟੋਕੀਓ 2020 ਪੈਰਾਲੰਪਿਕਸ ਚਾਂਦੀ ਦਾ ਤਗਮਾ ਜੇਤੂ, ਨਿਸ਼ਾਦ ਕੁਮਾਰ ਨੇ ਪੁਰਸ਼ਾਂ ਦੀ ਉੱਚੀ ਛਾਲ T47 ਫਾਈਨਲ 'ਚ 1.99 ਮੀਟਰ ਦੇ ਸ਼ਾਨਦਾਰ ਸੀਜ਼ਨ-ਸਰਬੋਤਮ ਅੰਕ ਨਾਲ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ, ਰਾਮ ਪਾਲ ਆਪਣੇ ਸੀਜ਼ਨ ਦੇ ਸਰਵੋਤਮ 1.90 ਮੀਟਰ ਦੇ ਨਾਲ ਛੇਵੇਂ ਸਥਾਨ 'ਤੇ ਰਿਹਾ।

ਇਹ ਖ਼ਬਰ ਵੀ ਪੜ੍ਹੋ - ਆਲੀਆ ਭੱਟ ਦੀ ਮਾਂ ਨੂੰ ਡਰੱਗ ਮਾਮਲੇ 'ਚ ਫਸਾਉਣ ਦੀ ਧਮਕੀ, ਇੰਸਟਾ 'ਤੇ ਪੋਸਟ ਸਾਂਝੀ ਕਰ ਆਖੀ ਇਹ ਗੱਲ

ਦੱਸਣਯੋਗ ਹੈ ਕਿ ਦੀਪਤੀ ਜੀਵਨਜੀ ਨੇ 56.18 ਸਕਿੰਟ ਦੇ ਸਮੇਂ ਨਾਲ ਨਵਾਂ ਏਸ਼ਿਆਈ ਰਿਕਾਰਡ ਕਾਇਮ ਕਰਕੇ ਮਹਿਲਾਵਾਂ ਦੀ 400 ਮੀਟਰ ਟੀ-20 ਹੀਟਸ ਦੇ ਫਾਈਨਲ ਲਈ ਕੁਆਲੀਫਾਈ ਕੀਤਾ। ਖੇਲੋ ਇੰਡੀਆ ਪੈਰਾ ਐਥਲੀਟ ਰਵੀ ਰੋਂਗਲੀ ਨੇ ਪੁਰਸ਼ਾਂ ਦੇ ਸ਼ਾਟ ਪੁਟ F40 'ਚ 9.75 ਮੀਟਰ ਥਰੋਅ ਨਾਲ ਭਾਰਤ ਲਈ ਪੈਰਿਸ ਪੈਰਾਲੰਪਿਕ 2024 ਦਾ ਕੋਟਾ ਹਾਸਲ ਕੀਤਾ, ਜਿਸ ਨਾਲ ਈਵੈਂਟ 'ਚ ਛੇਵਾਂ ਸਥਾਨ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News