ਕੁਵੈਤ ਏਅਰਪੋਰਟ ''ਤੇ ਹੋਏ ਭਿਆਨਕ ਡਰੋਨ ਹਮਲੇ ''ਚ ਭਾਰਤੀ ਨਾਗਰਿਕ ਦੀ ਮੌਤ ! ਦੂਤਘਰ ਨੇ ਕੀਤੀ ਪੁਸ਼ਟੀ

Wednesday, Jun 03, 2026 - 04:48 PM (IST)

ਕੁਵੈਤ ਏਅਰਪੋਰਟ ''ਤੇ ਹੋਏ ਭਿਆਨਕ ਡਰੋਨ ਹਮਲੇ ''ਚ ਭਾਰਤੀ ਨਾਗਰਿਕ ਦੀ ਮੌਤ ! ਦੂਤਘਰ ਨੇ ਕੀਤੀ ਪੁਸ਼ਟੀ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਅਮਰੀਕਾ ਤੇ ਇਰਾਨ ਵਿਚਾਲੇ ਮੁੜ ਵਧਿਆ ਤਣਾਅ ਇਕ ਵਾਰ ਫ਼ਿਰ ਤੋਂ ਜੰਗ ਦਾ ਰੂਪ ਧਾਰਦਾ ਜਾ ਰਿਹਾ ਹੈ। ਇਸੇ ਦੌਰਾਨ ਇਰਾਨ ਨੇ ਕੁਵੈਤ ਦੇ ਅੰਤਰਰਾਸ਼ਟਰੀ ਏਅਰਪੋਰਟ 'ਤੇ ਇਕ ਭਿਆਨਕ ਡਰੋਨ ਹਮਲਾ ਕਰ ਦਿੱਤਾ ਹੈ, ਜਿਸ 'ਚ ਕੁਝ ਨਾਗਰਿਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਸੀ। ਪਰ ਹੁਣ ਇਸ ਹਮਲੇ 'ਚ ਕੁਵੈਤ ਸਥਿਤ ਭਾਰਤੀ ਦੂਤਘਰ ਨੇ ਇਕ ਭਾਰਤੀ ਨਾਗਰਿਕ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜਿਸ ਕਾਰਨ ਭਾਰਤੀ ਭਾਈਚਾਰੇ 'ਚ ਦੁੱਖ ਤੇ ਗੁੱਸਾ ਦੇਖਿਆ ਜਾ ਰਿਹਾ ਹੈ। 

ਭਾਰਤੀ ਦੂਤਾਵਾਸ ਨੇ ਬਿਆਨ ਜਾਰੀ ਕਰਦਿਆਂ ਇਸ ਹਮਲੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੂਤਾਵਾਸ ਦੇ ਅਧਿਕਾਰੀਆਂ ਮੁਤਾਬਕ, ਉਹ ਸਥਾਨਕ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਦੇ ਲਗਾਤਾਰ ਸੰਪਰਕ ਵਿੱਚ ਹਨ ਤਾਂ ਜੋ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਇਸ ਦੇ ਨਾਲ ਹੀ ਮ੍ਰਿਤਕ ਭਾਰਤੀ ਨਾਗਰਿਕ ਦੇ ਪਰਿਵਾਰ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਭੇਜਣ ਲਈ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਭਾਰਤ ਸਣੇ 60 ਦੇਸ਼ਾਂ ''ਤੇ ਇਕ ਹੋਰ ''ਟੈਰਿਫ਼ ਬੰਬ'' ਸੁੱਟਣ ਦੀ ਤਿਆਰੀ ''ਚ ਅਮਰੀਕਾ ! ਟਰੰਪ ਪ੍ਰਸ਼ਾਸਨ ਨੇ ਬਣਾਇਆ Plan

 

PunjabKesari

ਇਸ ਹਮਲੇ ਤੋਂ ਬਾਅਦ ਕੁਵੈਤ ਹਵਾਈ ਅੱਡੇ 'ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਹਰੇਕ ਆਉਣ-ਜਾਣ ਵਾਲੇ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਫਿਲਹਾਲ ਹਮਲੇ ਮਗਰੋਂ ਏਅਰਪੋਰਟ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ ਤੇ ਫਲਾਈਟਾਂ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ। ਦੂਤਾਵਾਸ ਨੇ ਕੁਵੈਤ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਨੂੰ ਸਾਵਧਾਨ ਰਹਿਣ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਦੂਤਾਵਾਸ ਦੇ ਹੈਲਪਲਾਈਨ ਨੰਬਰ 'ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।ਇਹ ਵੀ ਪੜ੍ਹੋੋ- ਪੰਜਾਬੀ ਮੁੰਡੇ ਨੂੰ ਅਮਰੀਕਾ 'ਚ ਹੋਈ 75 ਸਾਲ ਦੀ ਕੈਦ ! 55 ਸਾਲ ਤੱਕ ਨਹੀਂ ਮਿਲੇਗੀ ਜ਼ਮਾਨਤ, ਜਾਣੋ ਵਜ੍ਹਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News