ਹੂਤੀ ਵਿਦਰੋਹੀਆਂ ਨੇ ਸਾਊਦੀ ਅਰਬ ਦੇ ਦੋ ਤੇਲ ਟੈਂਕਰਾਂ ''ਤੇ ਕੀਤੇ ਮਿਜ਼ਾਈਲ ਤੇ ਡਰੋਨ ਹਮਲੇ
Thursday, Jul 23, 2026 - 11:09 AM (IST)
ਇੰਟਰਨੈਸ਼ਨਲ ਡੈਸਕ: ਯਮਨ ਦੇ ਹੂਤੀ ਵਿਦਰੋਹੀਆਂ ਨੇ ਲਾਲ ਸਾਗਰ ਵਿੱਚ ਸਾਊਦੀ ਅਰਬ ਦੇ ਦੋ ਤੇਲ ਟੈਂਕਰਾਂ 'ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ ਹੈ। ਹਮਲੇ ਮਗਰੋਂ ਤੇਲ ਟੈਂਕਰਾਂ ਵਿਚ ਭਿਆਨਕ ਅੱਗ ਲੱਗ ਗਈ। ਇਸ ਹਮਲੇ ਨੇ ਖੇਤਰ ਵਿੱਚ ਤਣਾਅ ਨੂੰ ਹੋਰ ਵਧਾ ਦਿੱਤਾ ਹੈ। ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਹੂਤੀਆਂ ਨੇ ਸਾਊਦੀ ਅਰਬ ਅਤੇ ਉਸਦੇ ਵਪਾਰਕ ਭਾਈਵਾਲਾਂ ਵਿਰੁੱਧ ਲਾਲ ਸਾਗਰ ਵਿੱਚ ਸਮੁੰਦਰੀ ਨਾਕਾਬੰਦੀ ਦਾ ਐਲਾਨ ਕੀਤਾ ਹੈ।ਵਿਦਰੋਹੀਆਂ ਨੇ ਸਪੱਸ਼ਟ ਚੇਤਾਵਨੀ ਜਾਰੀ ਕੀਤੀ ਸੀ ਕਿ ਕੋਈ ਵੀ ਜਹਾਜ਼ ਬਾਬ-ਏ-ਮੰਦੇਬ ਸਟ੍ਰੇਟ ਵਿੱਚ ਦਾਖਲ ਨਾ ਹੋਵੇ।
BREAKING: Houthis have hit a pair of Saudi oil tankers in the Red Sea with missiles and drones
— Financelot (@FinanceLancelot) July 22, 2026
The attack comes after the Houthis declared Red Sea naval blockade on Saudi Arabia and its trading partners, warning vessels against entering the Bab-el-Mandeb.pic.twitter.com/ThRuyNEEsg https://t.co/b3AKl8Th7I
ਹੂਤੀਆਂ ਵੱਲੋਂ ਸਾਊਦੀ ਅਰਬ ਅਤੇ ਉਸਦੇ ਸਾਥੀ ਦੇਸ਼ਾਂ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਇਸ ਕਾਰਵਾਈ ਨਾਲ ਇਸ ਮਹੱਤਵਪੂਰਨ ਸਮੁੰਦਰੀ ਵਪਾਰਕ ਮਾਰਗ 'ਤੇ ਖ਼ਤਰਾ ਪੈਦਾ ਹੋ ਗਿਆ ਹੈ। ਸਰੋਤਾਂ ਅਨੁਸਾਰ ਇਸ ਖੇਤਰ ਵਿੱਚ ਤਣਾਅ ਵਧਣ ਨਾਲ ਅੰਤਰਰਾਸ਼ਟਰੀ ਤੇਲ ਦੀਆਂ ਕੀਮਤਾਂ ਅਤੇ ਸਪਲਾਈ 'ਤੇ ਗੰਭੀਰ ਅਸਰ ਪੈ ਸਕਦਾ ਹੈ। ਫਿਲਹਾਲ ਹਮਲੇ ਵਿੱਚ ਹੋਏ ਜਾਨੀ ਜਾਂ ਮਾਲੀ ਨੁਕਸਾਨ ਦੇ ਪੂਰੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ- 'ਅੱਖ ਦੇ ਬਦਲੇ ਅੱਖ' ! ਈਰਾਨ ਨੇ ਅਮਰੀਕਾ ਨੂੰ ਦੇ'ਤੀ ਅਖੀਰੀ ਚੇਤਾਵਨੀ
ਸਾਊਦੀ ਮੀਡੀਆ ਨੇ ਜਹਾਜ਼ ਦੇ ਹਮਲੇ ਦੀ ਕੀਤੀ ਪੁਸ਼ਟੀ
ਸਾਊਦੀ ਸਟੇਟ ਨਿਊਜ਼ ਏਜੰਸੀ SPA ਨੇ ਵੀਰਵਾਰ ਨੂੰ ਜਨਰਲ ਟ੍ਰਾਂਸਪੋਰਟ ਅਥਾਰਟੀ ਦੇ ਇੱਕ ਅਧਿਕਾਰਤ ਸਰੋਤ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਾਊਦੀ ਦੀ ਮਲਕੀਅਤ ਵਾਲੇ ਇੱਕ ਜਹਾਜ਼ ਨੂੰ ਲਾਲ ਸਾਗਰ ਵਿੱਚ ਸਮੁੰਦਰੀ ਸਫ਼ਰ ਦੌਰਾਨ ਨਿਸ਼ਾਨਾ ਬਣਾਇਆ ਗਿਆ , ਜਿਸ ਕਾਰਨ ਜਹਾਜ਼ ਦੇ ਅਗਲੇ ਹਿੱਸੇ ਵਿੱਚ ਅੱਗ ਲੱਗ ਗਈ । ਸਰੋਤ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਐਨਸੇਲੀਆ 'ਤੇ ਸਵਾਰ ਸਾਰੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ ਅਤੇ ਅਧਿਕਾਰੀਆਂ ਨੇ ਜਹਾਜ਼ ਅਤੇ ਚਾਲਕ ਦਲ ਨੂੰ ਸੁਰੱਖਿਅਤ ਰੱਖਣ ਅਤੇ ਸਮੁੰਦਰੀ ਵਾਤਾਵਰਣ ਦੀ ਰੱਖਿਆ ਲਈ ਜ਼ਰੂਰੀ ਉਪਾਅ ਕੀਤੇ ਹਨ। ਇਹ ਰਿਪੋਰਟ ਯਮਨ ਦੇ ਈਰਾਨ-ਸਹਿਯੋਗੀ ਹੂਤੀ ਬਾਗ਼ੀਆਂ ਵੱਲੋਂ ਬੁੱਧਵਾਰ ਨੂੰ ਲਾਲ ਸਾਗਰ ਵਿੱਚ ਦੋ ਸਾਊਦੀ ਤੇਲ ਟੈਂਕਰਾਂ 'ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕਰਨ ਦੇ ਦਾਅਵੇ ਤੋਂ ਬਾਅਦ ਆਈ ਹੈ , ਜਿਨ੍ਹਾਂ ਵਿਚੋ ਇੱਕ ਦਾ ਨਾਮ ਐਨਸੇਲੀਆ ਸੀ। ਹਮਲੇ ਅਮਰੀਕਾ-ਈਰਾਨ ਯੁੱਧ ਦੌਰਾਨ ਸਾਊਦੀ ਅਰਬ ਖ਼ਿਲਾਫ਼ ਸਮੁੰਦਰੀ ਨਾਕਾਬੰਦੀ ਦੇ ਹਿੱਸੇ ਵਜੋਂ ਕੀਤੇ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
