ISIS ਨੂੰ ਹਰਾਉਣ ਤੋਂ ਬਾਅਦ ਜਸ਼ਨ ਮਨਾਉਂਦੀਆਂ ਕੁਰਦਿਸ਼ ਮਹਿਲਾ ਫੌਜ ਦੀ ਵੀਡੀਓ ਵਾਇਰਲ

Saturday, Jun 29, 2019 - 03:18 PM (IST)

ISIS ਨੂੰ ਹਰਾਉਣ ਤੋਂ ਬਾਅਦ ਜਸ਼ਨ ਮਨਾਉਂਦੀਆਂ ਕੁਰਦਿਸ਼ ਮਹਿਲਾ ਫੌਜ ਦੀ ਵੀਡੀਓ ਵਾਇਰਲ

ਰੱਕਾ (ਏਜੰਸੀ)- ਪੂਰੀ ਦੁਨੀਆ ਵਿਚ ਦਹਿਸ਼ਤ ਫੈਲਾਉਣ ਵਾਲਾ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਹੁਣ ਖਤਮ ਹੋਣ ਕੰਢੇ ਹੈ। ਸੀਰੀਆ ਅਤੇ ਇਰਾਕ ਦੇ ਵੱਡੇ ਇਲਾਕਿਆਂ ਤੋਂ ਉਨ੍ਹਾਂ ਨੂੰ ਉਖਾੜ ਕੇ ਸੁੱਟ ਦਿੱਤਾ ਗਿਆ। ਰੱਕਾ ਵਿਚ ਆਈ.ਐਸ.ਆਈ.ਐਸ. ਦੇ ਅੱਤਵਾਦੀਆਂ ਨੂੰ ਹਰਾਉਣ ਤੋਂ ਬਾਅਦ ਕੁਰਦ ਮਹਿਲਾ ਫੌਜ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿਚ ਉਹ ਅੱਤਵਾਦੀਆਂ ਖਿਲਾਫ ਆਪਣੀ ਜਿੱਤ ਦਾ ਜਸ਼ਨ ਮਨਾਉਂਦੀਆਂ ਨਜ਼ਰ ਆ ਰਹੀਆਂ ਹਨ। ਸੱਚੀ ਨਾਰੀਵਾਦੀ ਸ਼ਕਤੀ ਨੂੰ ਪ੍ਰਦਰਸ਼ਿਤ ਕਰਦੇ ਹੋਏ ਉਹ ਇਕ ਦੂਜੇ ਦਾ ਹੱਥ ਫੜ ਕੇ ਡਾਂਸ ਕਰ ਰਹੀਆਂ ਹਨ।

ਇਸਲਾਮਿਕ ਰਾਜ ਵਿਚ ਔਰਤਾਂ ਦੀ ਸਥਿਤੀ ਬਹੁਤ ਖਰਾਬ ਹੋ ਗਈ ਸੀ। ਉਨ੍ਹਾਂ ਨੂੰ ਨਰਕੀ ਜੀਵਨ ਜਿਉਣ 'ਤੇ ਮਜਬੂਰ ਕੀਤਾ ਜਾਂਦਾ ਸੀ। ਅੱਤਵਾਦੀ ਔਰਤਾਂ ਦੀ ਖਰੀਦੋ-ਫਰੋਖਤ ਕਰਦੇ ਸਨ ਅਤੇ ਉਨ੍ਹਾਂ ਨੂੰ ਯੌਨ ਗੁਲਾਮ ਬਣਾ ਕੇ ਰੱਖਦੇ ਸਨ। ਪਰ ਅੱਤਵਾਦੀਆਂ ਨੂੰ ਮਾਰ ਕੇ ਭਜਾਉਣ ਤੋਂ ਬਾਅਦ ਹੁਣ ਔਰਤਾਂ ਸੁੱਖ ਦਾ ਸਾਹ ਲੈ ਰਹੀਆਂ ਹਨ। ਇਸ ਮੌਕੇ ਮਹਿਲਾ ਫੌਜਣਾਂ ਨੇ ਜਸ਼ਨ ਮਨਾਉਂਦੇ ਹੋਏ ਇਕ-ਦੂਜੇ ਦਾ ਹੱਥ ਫੜਿਆ ਹੋਇਆ ਸੀ। ਰਾਈਫਲਸ ਅਤੇ ਹੋਰ ਮਾਰੂ ਹਥਿਆਰਾਂ ਨਾਲ ਲੈੱਸ ਇਨ੍ਹਾਂ ਔਰਤਾਂ ਨੇ ਸੀਰੀਆ ਅਤੇ ਇਰਾਕ ਤੋਂ ਆਈ.ਐਸ.ਆਈ.ਐਸ. ਨੂੰ ਭਜਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ।


author

Sunny Mehra

Content Editor

Related News