ਮਸ਼ਹੂਰ ਰੈਪਰ KSI ਰਾਤੋ-ਰਾਤ ਹੋਇਆ ਕੰਗਾਲ, ਖਾਤੇ ''ਚ ਪਏ 21 ਕਰੋੜ ਅਚਾਨਕ ਬਦਲੇ 50 ਹਜ਼ਾਰ ''ਚ
Monday, May 16, 2022 - 05:23 PM (IST)
ਇੰਗਲੈਂਡ - ਕ੍ਰਿਪਟੋਕਰੰਸੀ ਨੇ ਜਿੱਥੇ ਦੁਨੀਆ ਦੇ ਕਈ ਲੋਕਾਂ ਨੂੰ ਰਾਤੋ-ਰਾਤ ਅਮੀਰ ਬਣਾ ਦਿੱਤਾ, ਉਥੇ ਹੀ ਕਈ ਲੋਕਾਂ ਨੇ ਆਪਣੀ ਜ਼ਿੰਦਗੀ ਭਰ ਦੀ ਜਮ੍ਹਾ ਪੂੰਜੀ ਵੀ ਗਵਾਈ ਹੈ। ਅਜਿਹਾ ਹੀ ਕੁੱਝ ਹੋਇਆ Olajide Olayinka Williams ਨਾਮ ਦੇ ਨੌਜਵਾਨ ਨਾਲ। ਸੋਸ਼ਲ ਮੀਡੀਆ 'ਤੇ ਉਸ ਨੂੰ KSI ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬ੍ਰਿਟਿਸ਼ ਯੂਟਿਊਬਰ ਅਤੇ ਰੈਪਰ ਕੇ.ਐਸ.ਆਈ. ਦਾ ਕਹਿਣਾ ਹੈ ਕਿ ਮਾਰਕੀਟ ਕਰੈਸ਼ ਤੋਂ ਬਾਅਦ ਉਸ ਨੂੰ ਕ੍ਰਿਪਟੋਕਰੰਸੀ ਵਿਚ ਲੱਗਭਗ 3 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।
My 2.8 million dollars is literally worth $1000
— KSICRYPTO (@ksicrypto) May 12, 2022
HAHAHAHAHAAHAHAHAHAHAHAHAHAHAHHAHAHAHAHAHAHAHAHA. Yeah I’m packing this in 😂😂😂😂 pic.twitter.com/qeiVN5yG2w
ਕੇ.ਐਸ.ਆਈ. ਨੇ ਕ੍ਰਿਪਟੋਕਰੰਸੀ ਲੂਨਾ ਵਿੱਚ ਨਿਵੇਸ਼ ਕੀਤਾ ਸੀ, ਜਿਸ ਵਿੱਚ ਉਸਨੂੰ ਭਾਰੀ ਨੁਕਸਾਨ ਹੋਇਆ। ਦਰਅਸਲ ਲੂਨਾ ਦੇ ਮੁੱਲ ਵਿਚ 24 ਘੰਟਿਆਂ ਵਿੱਚ 97% ਦੀ ਗਿਰਾਵਟ ਆ ਗਈ, ਜਿਸ ਨਾਲ ਈਥਰਿਅਮ (ਈ.ਟੀ.ਐੱਚ) ਅਤੇ ਬਿਟਕੁਆਇਨ (ਬੀ.ਟੀ.ਸੀ.) ਵਰਗੀਆਂ ਕਈ ਹੋਰ ਕ੍ਰਿਪਟੋਕਰੰਸੀਆਂ ਦੀਆਂ ਕੀਮਤਾਂ ਵੀ ਪ੍ਰਭਾਵਿਤ ਹੋਈਆਂ। ਕੇ.ਐੱਸ.ਆਈ. ਦਾ ਕਹਿਣਾ ਹੈ ਕਿ ਇੱਕ ਸਮੇਂ ਮੈਂ ਡਿਪ੍ਰੈਸ਼ਨ ਵਿੱਚ ਚਲਾ ਗਿਆ ਸੀ ਪਰ ਬਾਅਦ ਵਿੱਚ ਮੈਂ ਖੁਦ ਨੂੰ ਸੰਭਾਲ ਲਿਆ। ਕੇ.ਐੱਸ.ਆਈ. ਨੇ ਕਿਹਾ- 'ਕੋਈ ਗੱਲ ਨਹੀਂ, ਮੈਂ ਅਜੇ ਮਰਿਆ ਨਹੀਂ । ਪੈਸੇ ਨਾਲੋਂ ਜ਼ਿਆਦਾ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਜ਼ਿਆਦਾ ਮਹੱਤਵ ਦਿੰਦਾ ਹਾਂ। ਮੈਂ ਕ੍ਰਿਪਟੋ ਮਾਰਕੀਟ ਵਿੱਚ ਬਹੁਤ ਕੁਝ ਸਿੱਖਿਆ ਹੈ।'
ਇਹ ਵੀ ਪੜ੍ਹੋ: ਉੱਤਰੀ ਕੋਰੀਆ 'ਚ ਬੁਖ਼ਾਰ ਨਾਲ 8 ਹੋਰ ਮੌਤਾਂ, 5 ਲੱਖ ਤੋਂ ਵਧੇਰੇ ਲੋਕਾਂ ਨੂੰ ਕੀਤਾ ਗਿਆ ਆਈਸੋਲੇਟ
ਕੇ.ਐੱਸ.ਆਈ. ਨੇ ਕਿਹਾ ਕਿ ਮੈਂ ਲੂਨਾ ਦੀ ਖ਼ਰੀਦ ਵਿਚ 2.8 ਮਿਲੀਅਨ ਡਾਲਰ (21 ਕਰੋੜ) ਦਾ ਨਿਵੇਸ਼ ਕੀਤਾ ਸੀ, ਪਰ ਹੁਣ ਇਸ ਦੀ ਕੀਮਤ 50 ਹਜ਼ਾਰ ਤੋਂ ਘੱਟ ਰਹਿ ਗਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਬਿਟਕੁਆਇਨ ਇਸ ਸਮੇਂ ਜੁਲਾਈ 2021 ਤੋਂ ਬਾਅਦ ਸਭ ਤੋਂ ਘੱਟ ਕੀਮਤ 'ਤੇ ਹੈ। ਦੱਸ ਦੇਈਏ ਕਿ ਕੇ.ਐੱਸ.ਆਈ. ਇੱਕ ਮਸ਼ਹੂਰ YouTuber ਹੈ। ਉਸ ਨੇ 2009 ਵਿੱਚ ਯੂਟਿਊਬ ਚੈਨਲ ਸ਼ੁਰੂ ਕੀਤਾ ਸੀ। ਹੁਣ ਉਸਦੇ ਦੋ YouTube ਚੈਨਲਾਂ 'ਤੇ 36 ਮਿਲੀਅਨ ਤੋਂ ਵੱਧ ਸਬਸਕ੍ਰਾਈਬਰਸ ਹਨ। ਉਸ ਨੂੰ ਰੈਪਰ ਵਜੋਂ ਵੀ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ: ਇਮਰਾਨ ਨੂੰ ਸਤਾ ਰਿਹੈ ਆਪਣੇ ਕਤਲ ਦਾ ਡਰ, ਰਿਕਾਰਡ ਕੀਤੀ ਵੀਡੀਓ 'ਮੌਤ' ਤੋਂ ਬਾਅਦ ਹੋਵੇਗੀ ਨਸ਼ਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।