ਡਿਪਲੋਮੈਟਾਂ ਨੂੰ ਕੱਢਣ ''ਤੇ ਰੂਸ ਵੀ ਚੁੱਕੇਗਾ ਜਵਾਬੀ ਕਦਮ : ਕ੍ਰੈਮਲਿਨ
Tuesday, Apr 05, 2022 - 10:37 PM (IST)
ਮਾਸਕੋ-ਰੂਸ ਨੇ ਕਿਹਾ ਕਿ ਯੂਰਪੀਅਨ ਦੇਸ਼ਾਂ ਵੱਲੋਂ ਉਸ ਦੇ ਡਿਪਲੋਮੈਟਾਂ ਦੇ ਕੱਢਣ 'ਤੇ ਮਾਸਕੋ ਵੀ ਜਵਾਬੀ ਕਦਮ ਚੁੱਕੇਗਾ ਅਤੇ ਇਸ ਨਾਲ ਅੰਤਰਰਾਸ਼ਟਰੀ ਸੰਬੰਧ ਜਟਿਲ ਹੋਣਗੇ। ਜਰਮਨੀ, ਫਰਾਂਸ, ਇਟਲੀ ਅਤੇ ਸਪੇਨ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹਨ ਜਿਨ੍ਹਾਂ ਨੇ ਸੋਮਵਾਰ ਨੂੰ ਰੂਸੀ ਡਿਪਲੋਮੈਟਾਂ ਨੂੰ ਕੱਢ ਦਿੱਤਾ ਹੈ।
ਇਹ ਵੀ ਪੜ੍ਹੋ :ਚੈਨਲ 4 ਨੂੰ ਵੇਚਣ ਦੇ ਬ੍ਰਿਟੇਨ ਸਰਕਾਰ ਦੇ ਫ਼ੈਸਲੇ ਦੀ ਹੋ ਰਹੀ ਆਲੋਚਨਾ
ਰੂਸ ਦੇ ਰਾਸ਼ਟਰਪਤੀ ਦਫ਼ਤਰ 'ਕ੍ਰੈਮਲਿਨ' ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਅਸੀਂ ਇਸ ਨੂੰ ਨਕਾਰਾਤਮਕ ਰੂਪ ਨਾਲ ਦੇਖ਼ਦੇ ਹਾਂ। ਸਾਨੂੰ ਅਫ਼ਸੋਸ ਹੈ ਕਿ ਅਜਿਹੇ ਔਖੇ ਹਾਲਾਤ 'ਚ ਕੂਟਨੀਤਕ ਸੰਚਾਰ ਦੇ ਮਾਧਿਅਮ ਨੂੰ ਸੀਮਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅਜਿਹਾ ਕਦਮ ਹੈ ਜੋ ਸਭ ਤੋਂ ਪਹਿਲਾਂ ਸਾਡੇ ਸੰਵਾਦ ਨੂੰ ਜਟਿਲ ਬਣਾਏਗਾ, ਜੋ ਸੁਲਾਹ ਦੀ ਭਾਲ ਲਈ ਜ਼ਰੂਰੀ ਹੈ। ਦੂਜੀ ਗੱਲ, ਇਸ ਦੇ ਬਦਲੇ 'ਚ ਜਵਾਬੀ ਕਦਮ ਚੁੱਕੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਕੁਵੈਤ ਦੀ ਸਰਕਾਰ ਨੇ ਦਿੱਤਾ ਅਸਤੀਫ਼ਾ, ਸਿਆਸੀ ਸੰਕਟ ਹੋਇਆ ਡੂੰਘਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ