ਇਹ ਹਨ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ

Thursday, Jan 21, 2021 - 01:53 AM (IST)

ਵਾਸ਼ਿੰਗਟਨ-ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਜੋਅ ਬਾਈਡੇਨ ਨੇ ਸਹੁੰ ਚੁੱਕ ਲਈ ਹੈ। ਅਮਰੀਕੀ ਸੰਸਦ ਭਵਨ ’ਚ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬਾਈਡੇਨ ਨੇ ਅਹੁਦੇ ਦੀ ਸਹੁੰ ਚੁੱਕਦਿਆਂ ਕਿਹਾ ਕਿ ‘ਮੈਂ ਪੂਰੀ ਇਮਾਨਦਾਰੀ ਨਾਲ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਜ਼ਿੰਮੇਵਾਰੀ ਨਿਭਾਵਾਂਗਾ। ਮੈਂ ਆਪਣੀ ਪੂਰੀ ਸਮਰੱਥਾ ਨਾਲ ਅਮਰੀਕਾ ਦੇ ਸੰਵਿਧਾਨ ਦੀ ਰਾਖੀ, ਸੁਰੱਖਿਆ ਅਤੇ ਬਚਾਅ ਕਰਾਂਗਾ।’ ਜੋਅ ਬਾਈਡੇਨ ਨੇ ਰਾਸ਼ਟਰਪਤੀ ਬਣਨ ਦਾ ਸੁਫਨਾ ਸਾਲ 2007 ’ਚ ਦੇਖਿਆ ਸੀ ਜੋ ਹੁਣ ਪੂਰਾ ਹੋਇਆ ਹੈ। ਰਾਸ਼ਟਰਪਤੀ ਬਣਨ ਤੋਂ ਬਾਅਦ ਬਾਈਡੇਨ ਆਪਣੇ ਵਿਲਮਿੰਗਟਨ ਘਰ ਨੂੰ ਛੱਡ ਕੇ ਵ੍ਹਾਈਟ ਹਾਊਸ ’ਚ ਸ਼ਿਫਟ ਹੋ ਜਾਣਗੇ। ਇਸ ਖਬਰ ’ਚ ਅਸੀਂ ਤੁਹਾਨੂੰ ਦੱਸਾਂਗੇ ਕਿ ਰਾਸ਼ਟਰਪਤੀ ਜੋਅ ਬਾਈਡੇਨ ਦੀ ਜ਼ਿੰਦਗੀ ’ਚ ਕਿਸ ਤਰ੍ਹਾਂ ਦੇ ਬਦਲਾਅ ਆਉਣਗੇ।

ਇਹ ਵੀ ਪੜ੍ਹੋ -ਜੋਅ ਬਾਈਡੇਨ ਤੇ ਕਮਲਾ ਹੈਰਿਸ ਸਹੁੰ ਚੁੱਕ ਸਮਾਰੋਹ ਲਈ ਪਹੁੰਚੇ ਸੰਸਦ ਭਵਨ

ਵ੍ਹਾਈਟ ਹਾਊਸ ਸਿਰਫ ਅਮਰੀਕੀ ਰਾਸ਼ਟਰਪਤੀ ਦੀ ਰਿਹਾਇਸ਼ ਹੀ ਨਹੀਂ ਸਗੋਂ ਇਹ ਅਮਰੀਕਾ ਦੀ ਇਤਿਹਾਸਕ ਵਿਰਾਸਤ ਦਾ ਇਕ ਸ਼ਾਨਦਾਰ ਨਮੂਨਾ ਵੀ ਹੈ। ਵ੍ਹਾਈਟ ਹਾਊਸ ’ਚ ਕੁੱਲ 132 ਕਮਰੇ, 35 ਬਾਥਰੂਮ, 412 ਦਰਵਾਜ਼ੇ, 147 ਤਾਕੀਆਂ, 28 ਅੰਗੀਠੀਆਂ, 8 ਪੌੜੀਆਂ ਅਤੇ ਤਿੰਨ ਲਿਫਟਾਂ ਵੀ ਹਨ। 6 ਮੰਜ਼ਿਲਾਂ ਇਸ ਇਮਾਰਤ ’ਚ ਦੋ ਬੇਸਮੈਂਟ, ਦੋ ਪਬਲਿਕ ਫਲੋਰ ਅਤੇ ਬਾਕੀ ਦੇ ਫਲੋਰ ਨੂੰ ਅਮਰੀਕੀ ਰਾਸ਼ਟਰਪਤੀ ਲਈ ਸੁਰੱਖਿਅਤ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਇਥੇ 18 ਏਕੜ ’ਚ ਫੈਲਿਆ ਇਕ ਮੈਦਾਨ, ਇਕ ਸਵਿਮਿੰਗ ਪੂਲ, ਬਾਸਕਟਬਾਲ ਅਤੇ ਟੈਨਿਸ ਕੋਟਸ ਅਤੇ ਜਾਗਿੰਗ ਟਰੈਕ ਵੀ ਹਨ।

ਵ੍ਹਾਈਟ ਹਾਊਸ ਨੇੜੇ ਹੀ ਬਲੇਅਰ ਹਾਊਸ ਨਾਂ ਦਾ ਇਕ ਗੈਸਟ ਹਾਊਸ ਵੀ ਹੈ। ਇਸ ਗੈਸਟ ਹਾਊਸ ’ਚ ਅਮਰੀਕਾ ਦੇ ਰਾਸ਼ਟਰਪਤੀ ਦੇ ਆਧਿਕਾਰਿਤ ਮਹਿਮਾਨ ਰਹਿੰਦੇ ਹਨ। ਵ੍ਹਾਈਟ ਹਾਊਸ ਤੋਂ ਵੀ ਵੱਡੇ ਬਲੇਅਰ ਹਾਊਸ ’ਚ ਕੁੱਲ 119 ਕਮਰੇ ਹਨ। ਜਦੋ ਵੀ ਕੋਈ ਵਿਦੇਸ਼ੀ ਮਹਿਮਾਨ ਇਸ ਗੈਸਟ ਹਾਊਸ ’ਚ ਰਹਿਣ ਲਈ ਆਉਂਦਾ ਹੈ ਤਾਂ ਇਥੇ ਉਸ ਦੇਸ਼ ਦਾ ਝੰਡਾ ਲੱਗਾ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ -ਥਾਈਲੈਂਡ ਦੇ ਰਾਜੇ ਦਾ ਅਪਮਾਨ ਕਰਨ ਦੇ ਦੋਸ਼ ਹੇਠ ਬੀਬੀ ਨੂੰ ਰਿਕਾਰਡ 43 ਸਾਲ ਦੀ ਕੈਦ

ਵ੍ਹਾਈਟ ਹਾਊਸ ਦੇ ਮੁਲਾਜ਼ਮ

PunjabKesari
ਵ੍ਹਾਈਟ ਹਾਊਸ ਦੇ ਗ੍ਰਾਊਂਡਸਪੀਕਰਸ, ਮਾਲੀ, ਵੈਲੇ ਪਾਰਕਿੰਗ ਲਈ ਲੋਕ, ਬਲਟਰਸ, ਇਕ ਪੈਸਟਰੀ ਸ਼ੈੱਫ ਅਤੇ 24 ਘੰਟੇ ਮੌਜੂਦ ਰਹਿਣ ਵਾਲੇ ਕੁਕਿੰਗ ਸਟਾਫ ਦੀ ਵਿਵਸਥਾ ਹੁੰਦੀ ਹੈ। ਨਾਲ ਹੀ ਵ੍ਹਾਈਟ ਹਾਊਸ ’ਚ ਇਕ ਵਿਅਕਤੀ ਬਤੌਰ ਚੀਫ ਅਸ਼ਰ ਤਾਇਨਾਤ ਰਹਿੰਦਾ ਹੈ ਜਿਸ ਕੰਮ ਰੈਜੀਡੈਂਸ ਸਟਾਫ, ਰਾਸ਼ਟਰਪਤੀ ਦੇ ਦਫਤਰ ਨਾਲ ਤਾਲਮੇਲ ਕਰਨਾ ਅਤੇ ਰਾਸ਼ਟਰਪਤੀ ਦੇ ਨਿੱਜੀ ਅਤੇ ਜਨਤਕ ਜ਼ਿੰਦਗੀ ਦੀ ਰੱਖਿਆ ਕਰਨਾ ਹੈ। ਇਸ ਤੋਂ ਇਲਾਵਾ ਇਕ ਚੀਫ ਕੈਲੀਗ੍ਰਾਫਰ ਹੁੰਦਾ ਹੈ ਜੋ ਆਫੀਸ਼ੀਅਲ ਡਾਕਿਊਮੈਂਟਸ ਨੂੰ ਤਿਆਰ ਕਰਦਾ ਹੈ। ਵ੍ਹਾਈਟ ਹਾਊਸ ਨੂੰ ਚਲਾਉਣ ਦਾ ਸਾਲਾਨਾ ਖਰਚ ਚਾਰ ਮਿਲੀਅਨ ਡਾਲਰ ਹੈ।

PunjabKesari

ਅਮਰੀਕੀ ਰਾਸ਼ਟਰਪਤੀ ਦੀ ਤਨਖਾਹ
ਅਮਰੀਕੀ ਦੇ ਰਾਸ਼ਟਰਪਤੀ ਨੂੰ ਸਾਲਾਨਾ ਚਾਰ ਲੱਖ ਡਾਲਰ ਸੈਲਰੀ ਦੇ ਤੌਰ ’ਤੇ ਮਿਲਦੇ ਹਨ। ਉੱਥੇ ਯਾਤਰਾ ਦੇ ਖਰਚ ਲਈ ਇਕ ਲੱਖ ਡਾਲਰ ਅਤੇ ਮਨੋਰੰਜਨ ਲਈ 19 ਹਜ਼ਾਰ ਡਾਲਰ ਦਿੱਤੇ ਜਾਂਦੇ ਹਨ। ਦੱਸ ਦੇਈਏ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਅਮਰੀਕੀ ਰਾਸ਼ਟਰਪਤੀ ਦੀ ਜ਼ਿੰਦਗੀ ਘੱਟ ਆਲੀਸ਼ਾਨ ਨਹੀਂ ਹੁੰਦੀ ਹੈ। ਰਾਸ਼ਟਰਪਤੀ ਨੂੰ ਬਤੌਰ ਪੈਨਸ਼ਨ 250,000 ਡਾਲਰ ਸਾਲਾਨਾ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਇਕ ਪੇਡ ਸਟਾਫ ਅਤੇ ਦਫਤਰ ਦੀ ਥਾਂ ਮੁਹੱਈਆ ਕਰਵਾਈ ਜਾਂਦੀ ਹੈ। 

ਇਹ ਵੀ ਪੜ੍ਹੋ -ਹੈਰਿਸ ਨੂੰ ਸਹੁੰ ਚੁੱਕਾਏਗੀ ਪਹਿਲੀ ਲਾਤੀਨੀ ਅਮਰੀਕੀ ਜੱਜ

ਅਮਰੀਕੀ ਰਾਸ਼ਟਰਪਤੀ ਦਾ ਅਪਣਾ ਦੇਸ਼
ਅਮਰੀਕੀ ਰਾਸ਼ਟਰਪਤੀ ਕੋਲ ਆਪਣਾ ਖੁਦ ਦਾ ਇਕ ਦੇਸ਼ ਹੁੰਦਾ ਹੈ ਜਿਸ ਨੂੰ ਕੈਂਪ ਡੈਵਿਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤੁਹਾਨੂੰ ਇਹ ਗੱਲ ਥੋੜੀ ਅਜੀਬ ਜ਼ਰੂਰ ਲੱਗ ਰਹੀ ਹੋਵੇਗੀ ਪਰ ਇਹ ਸੱਚ ਹੈ। ਕੈਂਪ ਡੈਵਿਡ ਦਾ ਨਿਰਮਾਣ ਸਾਲ 1935 ’ਚ ਸ਼ੁਰੂ ਹੋਇਆ ਅਤੇ 1938 ’ਚ ਖਤਮ ਹੋਇਆ। ਸਾਲ 1942 ’ਚ ਐੱਫ.ਡੀ. ਰੂਜ਼ਵੈਲਟ ਨੇ ਇਸ ਨੂੰ ਆਧਿਕਾਰਿਤ ਤੌਰ ’ਤੇ ਰਾਸ਼ਟਰਪਤੀ ਦਾ ਦੂਜਾ ਘਰ ਕਰਾਰ ਦਿੱਤਾ। ਵਾਸ਼ਿੰਗਟਨ ਡੀ.ਸੀ. ਤੋਂ ਕੈਂਪ ਡੈਵਿਡ ਕਰੀਬ 100 ਕਿਲੋਮੀਟਰ ਦੂਰ ਹਨ। ਦਰਅਸਲ, ਸੁਰੱਖਿਆ ਦੇ ਕਾਰਨਾਂ ਕਰ ਕੇ ਇਹ ਕਦੇ ਮੈਪ ’ਤੇ ਨਜ਼ਰ ਨਹੀਂ ਆਉਂਦਾ ਹੈ।

ਅਮਰੀਕੀ ਰਾਸ਼ਟਰਪਤੀ ਦੀ ਕਾਰ

PunjabKesari
‘ਦਿ ਬੀਸਟ’ ਅਮਰੀਕੀ ਰਾਸ਼ਟਰਪਤੀ ਦੀ ਆਧਿਕਾਰਿਤ ਕਾਰ ਹੁੰਦੀ ਹੈ। ਇਸ ਕਾਰ ਦੀ ਕੀਮਤ ਕਰੀਬ 300,000 ਡਾਲਰ ਹੈ। ਦਿ ਬੀਸਟ ਦੇ ਦਰਵਾਜ਼ਿਆਂ ਦਾ ਵਜ਼ਨ ਬੋਇੰਗ 757 ਦੇ ਦਰਵਾਜ਼ਿਆਂ ਦੇ ਬਰਾਬਰ ਹੈ। ਇਸ ਕਾਰ ਦੇ ਟਾਇਰ ਪੰਚਰ ਹੋਣ ਦੇ ਬਾਅਦ ਵੀ ਕੰਮ ਕਰਦੇ ਰਹਿੰਦੇ ਹਨ। ਕਾਰ ਕੋਲ ਆਪਣੀ ਖੁਦ ਦੀ ਆਕਸੀਜਨ ਸਪਲਾਈ, ਫਾਇਰਫਾਈਟਿੰਗ ਸਿਸਟਮ ਅਤੇ ਇਕ ਬਲੱਡ ਬੈਂਕ ਵੀ ਹੈ। ਇਨ੍ਹਾਂ ਹੀ ਨਹੀਂ ਇਹ ਕਾਰ ਟੀਅਰ ਗੈਸ ਤੋਂ ਲੈ ਕੇ ਗ੍ਰਨੇਡ ਤੱਕ ਫਾਇਰ ਕਰ ਸਕਦੀ ਹੈ।

PunjabKesari

ਅਮਰੀਕੀ ਰਾਸ਼ਟਰਪਤੀ ਦਾ ਪਲੇਨ ਅਤੇ ਹੈਲੀਕਾਪਟਰ
‘ਏਅਰ ਫੋਰਸ ਵਨ’ ਅਮਰੀਕੀ ਰਾਸ਼ਟਰਪਤੀ ਦਾ ਆਧਿਕਾਰਿਤ ਏਅਰਕ੍ਰਾਫਟ ਹੁੰਦਾ ਹੈ। ਨਾਲ ਹੀ ਰਾਸ਼ਟਰਪਤੀ ਕੋਲ ਦੋ ਬੋਇੰਗ 747-200 ਬੀ ਜੈੱਟਸ ਵੀ ਹੁੰਦੇ ਹਨ। ਇਹ ਏਅਰਕ੍ਰਾਫਟ 70 ਤੋਂ ਜ਼ਿਆਦਾ ਯਾਤਰੀਆਂ ਨੂੰ ਲਿਜਾ ਸਕਦੇ ਹਨ ਅਤੇ ਇਸ ’ਚ ਕੁੱਲ 26 ਲੋਕਾਂ ਦਾ ਕਰੂ ਹੁੰਦਾ ਹੈ। ਇਸ ਤੋਂ ਇਲਾਵਾ ਇਸ ਏਅਰਕ੍ਰਾਫਟ ’ਚ ਰਾਸ਼ਟਰਪਤੀ ਦਾ ਦਫਤਰ, ਬਾਥਰੂਮ, ਬੈੱਡਰੂਮ ਅਤੇ ਇਥੇ ਤੱਕ ਕਿ ਵਰਕਆਊਟ ਰੂਮ ਤੱਕ ਹੁੰਦੇ ਹਨ। ਏਅਰਕ੍ਰਾਫਟ ਦਾ ਹੇਠਲਾਂ ਹਿੱਸਾ ਕਾਰਗੋ ਲਈ ਅਤੇ ਉੱਪਰੀ ਹਿੱਸਾ ਟੈਲੀਕਾਮ ਸੈਂਟਰ ਲਈ ਹੁੰਦਾ ਹੈ।

PunjabKesari

ਇਹ ਵੀ ਪੜ੍ਹੋ -ਮਹਾਮਾਰੀ ਦਰਮਿਆਨ ਦੁਨੀਆ ’ਤੇ ਮੰਡਰਾ ਰਿਹੈ ‘ਵੈਕਸੀਨ ਜੰਗ’ ਦਾ ਖਤਰਾ

ਇਨ੍ਹਾਂ ਸਾਰਿਆਂ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਕੋਲ ਮਰੀਨ ਵਨ ਚਾਪਰ ਹੁੰਦਾ ਹੈ, ਜੋ ਰਾਸ਼ਟਰਪਤੀ ਨੂੰ ਕੈਂਪ ਡੈਵਿਡ ਤੱਕ ਲੈ ਕੇ ਜਾਣ ਦੇ ਕੰਮ ਆਉਂਦਾ ਹੈ। ਜੇਕਰ ਅਮਰੀਕੀ ਰਾਸ਼ਟਰਪਤੀ ਨੂੰ ਵਿਦੇਸ਼ ਯਾਤਰਾ ’ਤੇ ਜਾਣਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਮੋਟਰਕੇਡ ਕਾਨਵਾਏ ਪਹਿਲਾਂ ਪਹੁੰਚਦਾ ਹੈ। ਇਸ ਕਾਨਵਾਏ ’ਚ ਬੀਸਟ ਵਰਗੀਆਂ ਕਾਰਾਂ ਹੁੰਦੀਆਂ ਹਨ ਅਤੇ ਇਨ੍ਹਾਂ ਕਾਰਾਂ ਨੂੰ ਲਿਜਾਣ ਲਈ ਸੀ141 ਕਾਰਗੋ ਪਲੇਨ ਦੀ ਵਰਤੋਂ ਕੀਤੀ ਜਾਂਦੀ ਹੈ।


Karan Kumar

Content Editor

Related News