ਇਟਲੀ ਵਿਖੇ ਮਹਾਨ ਕੀਰਤਨ ਦਰਬਾਰ ਸਮਾਗਮ ਸੰਪੰਨ, ਦੂਰ ਦਰਾਡੇ ਤੋਂ ਪੁੱਜੀਆਂ ਸੰਗਤਾਂ (ਤਸਵੀਰਾਂ)

Saturday, May 17, 2025 - 05:53 PM (IST)

ਇਟਲੀ ਵਿਖੇ ਮਹਾਨ ਕੀਰਤਨ ਦਰਬਾਰ ਸਮਾਗਮ ਸੰਪੰਨ, ਦੂਰ ਦਰਾਡੇ ਤੋਂ ਪੁੱਜੀਆਂ ਸੰਗਤਾਂ (ਤਸਵੀਰਾਂ)

ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਵਿੱਚ ਖਾਲਸਾ ਪੰਥ ਦਾ ਪ੍ਰਗਟ ਦਿਹਾੜਾ ਸਿੱਖ ਸੰਗਤਾਂ ਬੜੀ ਚੜਦੀਕਲਾ ਅਤੇ ਉਤਸ਼ਾਹ ਨਾਲ ਮਨਾ ਰਹੀਆਂ ਹਨ। ਜਿਸਦੇ ਚਲਦਿਆਂ ਵਿਸ਼ਾਲ ਨਗਰ ਕੀਰਤਨ, ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਉਲੀਕੇ ਗਏ। ਗੁਰਦੁਆਰਾ ਸਾਹਿਬ ਯਾਦ ਸ਼ਹੀਦਾਂ ਦੇ ਪ੍ਰਬੰਧਕਾਂ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਖਾਲਸੇ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ।ਇਹ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਤੋ ਥੋੜੀ ਦੂਰੀ ਇੱਕ ਵੱਡੇ ਹਾਲ ਵਿੱਚ ਕਰਵਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬੜੇ ਹੀ ਸਤਿਕਾਰ ਨਾਲ ਸ਼ੁਸ਼ੋਭਿਤ ਕੀਤੇ ਗਏ। 

PunjabKesari

PunjabKesari

PunjabKesari

ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਤੋ ਉਪਰੰਤ ਕੀਰਤਨ ਦਰਬਾਰ ਦੀ ਆਰੰਭਤਾ ਬਾਬਾ ਜਗਜੀਤ ਸਿੰਘ ਪਿੱਪਲੀ ਵਾਲਿਆਂ ਨੇ ਕੀਤੀ। ਇਸ ਸਮਾਗਮ ਦਾ ਅਨੰਦ 9:30 ਤੋਂ ਲੈ ਕੇ ਸ਼ਾਮ ਦੇ ਤੱਕ ਸੰਗਤਾਂ ਨੇ ਮਾਣਿਆ। ਵੱਖ-ਵੱਖ ਜਥਿਆਂ ਤੋਂ ਇਲਾਵਾ ਭਾਈ ਸਾਹਿਬ ਕਰਨੈਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਵੀ ਹਾਜ਼ਰੀ ਭਰੀ, ਜਿਹਨਾਂ ਸੰਗਤਾਂ ਨੂੰ ਗੁਰਬਾਣੀ ਸ਼ਬਦਾਂ ਦੇ ਰਸ- ਭਿੰਨੜੇ ਕੀਰਤਨ ਨਾਲ ਨਿਹਾਲ ਕੀਤਾ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-Trump ਦੇ 'ਬਿਗ ਬੌਸ' ਜ਼ਰੀਏ ਮਿਲੇਗੀ ਅਮਰੀਕੀ ਨਾਗਰਿਕਤਾ!

ਕਲਤੂਰਾ ਸਿੱਖ ਵੱਲੋਂ ਬੱਚਿਆਂ ਲਈ ਬਾਲ ਉਪਦੇਸ਼ ਤੇ ਕਿਤਾਬਾਂ ਵੀ ਵੰਡੀਆਂ ਗਈਆਂ ਅਤੇ ਦਸਤਾਰ ਸਿਖਲਾਈ ਕੈਂਪ ਵੀ ਲਾਇਆ ਗਿਆ. ਸਰਦਾਈ ਦੇ ਲੰਗਰ ਵੀ ਸਿੰਘ ਵੱਲੋਂ ਲਾਏ ਗਏ। ਯੂਰਪ ਭਰ ਵਿੱਚ ਸਿੱਖਾਂ ਦਾ ਮਾਣ ਵਧਾਉਣ ਵਾਲੇ ਸਮਾਜ ਸੇਵਕ ਭਾਈ ਅਮਰੀਕ ਸਿੰਘ ਸਪੇਨ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਗੁਰੂ ਕਰ ਲੰਗਰ ਸੰਗਤਾਂ ਨੂੰ ਪੰਗਤਾਂ ਵਿੱਚ ਛਕਾਇਆ ਗਿਆ। ਗੱਤਕੇ ਵਾਲੇ ਸਿੰਘਾਂ ਨੇ ਗਤਕੇ ਦੇ ਜੌਹਰ ਦਿਖਾਏ।ਪ੍ਰਬੰਧਕਾਂ ਵੱਲੋਂ ਆਈਆਂ ਜਥੇਬੰਦੀਆਂ ਤੇ ਕਮੇਟੀਆਂ ਤੇ ਮੀਡੀਆ ਕਰਮੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਹਨਾਂ ਸੰਗਤਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਮਹਾਨ ਕੀਰਤਨ ਦਰਬਾਰ ਸਫਲਾ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News