ਕਿਮ ਜੋਂਗ ਉਨ ਦੀ ਭੈਣ ਨੇ ਦੱਖਣੀ ਕੋਰੀਆ ਨੂੰ 'ਪ੍ਰਮਾਣੂ ਹਥਿਆਰਾਂ' ਦੀ ਵਰਤੋਂ ਦੀ ਦਿੱਤੀ ਧਮਕੀ

04/05/2022 10:48:15 AM

ਪਿਓਂਗਯਾਂਗ (ਏਐਨਆਈ): ਉੱਤਰੀ ਕੋਰੀਆ ਦੇ ਤਾਨਾਸ਼ਾਹ ਨੇਤਾ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਕਿਹਾ ਹੈ ਕਿ ਜੇਕਰ ਦੱਖਣੀ ਕੋਰੀਆ ਇੱਕ "ਫੌਜੀ ਟਕਰਾਅ" ਸ਼ੁਰੂ ਕਰਦਾ ਹੈ ਤਾਂ ਉਸਦਾ ਦੇਸ਼ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ। ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇਸੀਐਨਏ) ਨੇ ਇਹ ਰਿਪੋਰਟ ਦਿੱਤੀ।ਕਿਮ ਯੋ ਜੋਂਗ ਦੇ ਹਵਾਲੇ ਨਾਲ ਦੱਸਿਆ ਗਿਆ ਸੀ ਕਿ ਜੇਕਰ ਦੱਖਣੀ ਕੋਰੀਆ ਫ਼ੌਜੀ ਟਕਰਾਅ ਵਿੱਚ ਸ਼ਾਮਲ ਹੁੰਦਾ ਹੈ, ਤਾਂ ਸਾਡੇ ਲੜਾਕੂ ਪ੍ਰਮਾਣੂ ਬਲਾਂ ਨੂੰ ਲਾਜ਼ਮੀ ਤੌਰ 'ਤੇ ਆਪਣੀ ਡਿਊਟੀ ਕਰਨੀ ਪਵੇਗੀ।ਯੋ ਜੋਂਗ, ਜੋ ਕਿ ਇੱਕ ਵਰਕਰਜ਼ ਪਾਰਟੀ ਆਫ ਕੋਰੀਆ ਸੈਂਟਰਲ ਕਮੇਟੀ ਦੇ ਵਿਭਾਗ ਦੀ ਡਿਪਟੀ ਡਾਇਰੈਕਟਰ ਹਨ, ਨੇ ਕਿਹਾ ਕਿ ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਵੱਲੋਂ ਉੱਤਰੀ ਕੋਰੀਆ ਖ਼ਿਲਾਫ਼ ਇੱਕ ਹਮਲੇ ਬਾਰੇ ਬੋਲਣਾ "ਬਹੁਤ ਵੱਡੀ ਗਲਤੀ" ਸੀ।

ਕਿਮ ਯੋ ਜੋਂਗ ਨੇ ਧਮਕੀ ਦਿੱਤੀ ਕਿ ਜੇਕਰ ਦੱਖਣੀ ਕੋਰੀਆ ਨੇ ਉਹਨਾਂ ਦੀ ਇਕ ਇੰਚ ਜ਼ਮੀਨ ਨੂੰ ਨੁਕਸਾਨ ਪਹੁੰਚਾਇਆ ਤਾਂ ਉੱਤਰੀ ਕੋਰੀਆ ਪ੍ਰਮਾਣੂ ਬੰਬ ਸੁੱਟੇਗਾ। ਉੱਤਰੀ ਕੋਰੀਆ ਦੇ ਨੇਤਾ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ ਹੈ ਜਦੋਂ ਪਿਓਂਗਯਾਂਗ ਲਗਾਤਾਰ ਸੁਪਰ ਵਿਨਾਸ਼ਕਾਰੀ ਮਿਜ਼ਾਈਲਾਂ ਦਾ ਪ੍ਰੀਖਣ ਕਰ ਰਿਹਾ ਹੈ। ਉੱਤਰੀ ਕੋਰੀਆ ਨੇ ਹਾਲ ਹੀ ਵਿੱਚ ਇੱਕ ਅੰਤਰ-ਮਹਾਦੀਪੀ ਮਿਜ਼ਾਈਲ ਦਾ ਵੀ ਪ੍ਰੀਖਣ ਕੀਤਾ ਹੈ ਜੋ ਅਮਰੀਕਾ ਤੱਕ ਮਾਰ ਕਰ ਸਕਦੀ ਹੈ।ਗੌਰਤਲਬ ਹੈ ਕਿ ਕਿਮ ਯੋ ਜੋਂਗ ਆਪਣੇ ਭਰਾ ਤਾਨਾਸ਼ਾਹ ਕਿਮ ਜੋਂਗ ਉਨ ਦੀ ਸਭ ਤੋਂ ਨਜ਼ਦੀਕੀ ਸਹਿਯੋਗੀ ਹੈ ਅਤੇ ਇਹ ਪੁਸ਼ਟੀ ਕੀਤੀ ਗਈ ਹੈ ਕਿ ਉਹ ਦੱਖਣੀ ਕੋਰੀਆ ਨਾਲ ਸਬੰਧਾਂ ਦੀ ਨਿਗਰਾਨੀ ਕਰਨ ਵਾਲੀ ਉੱਚ ਅਧਿਕਾਰੀ ਹੈ।

ਪੜ੍ਹੋ ਇਹ ਅਹਿਮ ਖ਼ਬਰ - ਆਸਟ੍ਰੇਲੀਆ 'ਚ ਜ਼ਮੀਨ ਖਿਸਕਣ ਕਾਰਨ ਬ੍ਰਿਟਿਸ਼ ਪਰਿਵਾਰ ਦੇ 2 ਮੈਂਬਰਾਂ ਦੀ ਮੌਤ, 2 ਜ਼ਖਮੀ

ਕਿਮ ਯੋ ਜੋਂਗ ਦੀ ਧਮਕੀ ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਸੂ ਵੂਕ ਦੇ ਕਹਿਣ ਤੋਂ ਬਾਅਦ ਆਈ ਹੈ ਕਿ ਦੇਸ਼ ਕੋਲ ਹੁਣ ਜ਼ਿਆਦਾ ਪ੍ਰਭਾਵਸ਼ਾਲੀ ਮਿਜ਼ਾਈਲਾਂ ਹਨ। ਸੂ ਵੂਕ ਨੇ ਕਿਹਾ ਕਿ ਦੱਖਣੀ ਕੋਰੀਆ ਦੀਆਂ ਮਿਜ਼ਾਈਲਾਂ ਉੱਤਰੀ ਕੋਰੀਆ ਦੇ ਕਿਸੇ ਵੀ ਟੀਚੇ ਨੂੰ ਜ਼ਿਆਦਾ ਸ਼ੁੱਧਤਾ ਅਤੇ ਤੇਜ਼ੀ ਨਾਲ ਤਬਾਹ ਕਰ ਸਕਦੀਆਂ ਹਨ।ਇਸ ਦੇ ਜਵਾਬ 'ਚ ਕਿਮ ਯੋ ਜੋਂਗ ਨੇ ਕਿਹਾ ਕਿ ਜੇਕਰ ਦੱਖਣੀ ਕੋਰੀਆ ਦੀ ਫ਼ੌਜ ਸਾਡੀ ਜ਼ਮੀਨ ਨੂੰ ਇਕ ਇੰਚ ਦਾ ਵੀ ਨੁਕਸਾਨ ਪਹੁੰਚਾਉਂਦੀ ਹੈ ਤਾਂ ਉਨ੍ਹਾਂ ਨੂੰ ਵੱਡੀ ਤਬਾਹੀ ਦਾ ਸਾਹਮਣਾ ਕਰਨਾ ਪਵੇਗਾ, ਜਿਸ ਦੀ ਉਹ ਪਹਿਲਾਂ ਕਲਪਨਾ ਵੀ ਨਹੀਂ ਕਰ ਸਕਦੇ ਸਨ। ਉੱਤਰੀ ਕੋਰੀਆ ਦੇ ਨੇਤਾ ਨੇ ਕਿਹਾ ਕਿ ਜੇਕਰ ਅਜਿਹੇ ਹਾਲਾਤ ਪੈਦਾ ਹੁੰਦੇ ਹਨ ਅਤੇ ਦੱਖਣੀ ਕੋਰੀਆ ਸਾਡੇ ਨਾਲ ਫ਼ੌਜੀ ਟਕਰਾਅ ਦੀ ਚੋਣ ਕਰਦਾ ਹੈ, ਤਾਂ ਇਹ ਸਾਡੀ ਪਰਮਾਣੂ ਰੋਕਥਾਮ ਬਲ ਨੂੰ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਮਜਬੂਰ ਕਰੇਗਾ। ਇਹ ਸਿਰਫ਼ ਧਮਕੀ ਨਹੀਂ ਹੈ। ਇਹ ਦੱਖਣੀ ਕੋਰੀਆ ਦੁਆਰਾ ਸੰਭਾਵਿਤ ਫ਼ੌਜੀ ਕਾਰਵਾਈ ਲਈ ਸਾਡੀ ਪ੍ਰਤੀਕਿਰਿਆ ਹੈ।

ਕਿਮ ਯੋ ਜੋਂਗ ਨੇ ਕਿਹਾ ਕਿ ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਦਾ ਬਿਆਨ ਵੱਡੀ ਗਲਤੀ ਹੈ। ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਅਜਿਹੀ ਜੰਗ ਦਾ ਵਿਰੋਧ ਕਰਦਾ ਹੈ ਜੋ ਪੂਰੇ ਪ੍ਰਾਇਦੀਪ ਨੂੰ ਤਬਾਹ ਕਰ ਦੇਵੇ। ਇੰਨਾ ਹੀ ਨਹੀਂ ਅਸੀਂ ਦੱਖਣੀ ਕੋਰੀਆ ਨੂੰ ਵੀ ਆਪਣਾ ਮੁੱਖ ਦੁਸ਼ਮਣ ਨਹੀਂ ਮੰਨਦੇ। ਕਿਮ ਯੋ ਨੇ ਕਿਹਾ ਕਿ 'ਜੇਕਰ ਦੱਖਣੀ ਕੋਰੀਆ ਕਿਸੇ ਕਾਰਨ ਫ਼ੌਜੀ ਕਾਰਵਾਈ ਦੀ ਚੋਣ ਕਰਦਾ ਹੈ, ਤਾਂ ਸਥਿਤੀ ਬਦਲ ਜਾਵੇਗੀ। ਅਜਿਹੇ 'ਚ ਦੱਖਣੀ ਕੋਰੀਆ ਨਿਸ਼ਾਨੇ 'ਤੇ ਆ ਜਾਵੇਗਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News