ਉੱਤਰ ਕੋਰੀਆ ''ਚ ਆਤਮਹੱਤਿਆ ਕਰਨ ਵਾਲਿਆਂ ਦੀ ਲੱਗੀ ਝੜੀ! ਕਿਮ ਜੋਂਗ ਉਨ ਨੇ ਜਾਰੀ ਕੀਤਾ ਤਾਨਾਸ਼ਾਹੀ ਫਰਮਾਨ

Tuesday, Jun 13, 2023 - 01:51 PM (IST)

ਉੱਤਰ ਕੋਰੀਆ ''ਚ ਆਤਮਹੱਤਿਆ ਕਰਨ ਵਾਲਿਆਂ ਦੀ ਲੱਗੀ ਝੜੀ! ਕਿਮ ਜੋਂਗ ਉਨ ਨੇ ਜਾਰੀ ਕੀਤਾ ਤਾਨਾਸ਼ਾਹੀ ਫਰਮਾਨ

ਪਯੋਂਗਯਾਂਗ- ਨਾਰਥ ਕੋਰੀਆ 'ਚ ਆਤਮਹੱਤਿਆ ਕਰਨ ਵਾਲਿਆਂ ਦੀ ਝੜੀ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਸਥਾਨਕ ਅਧਿਕਾਰੀਆਂ ਨੂੰ ਆਤਮਹੱਤਿਆ 'ਤੇ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਰੇਡਿਓ ਫ੍ਰੀ ਏਸ਼ੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਹਾਲਾਂਕਿ ਮੌਤ ਦੇ ਸਹੀ ਅੰਕੜੇ ਸਾਹਮਣੇ ਨਹੀਂ ਆਏ ਹਨ, ਕਿਉਂਕਿ ਸਰਕਾਰ ਨੇ ਡਾਟਾ ਨੂੰ ਗੁਪਤ ਰੱਖਿਆ ਹੈ ਪਰ ਖੁਫੀਆ ਵਿਭਾਗ ਦੇ ਅਨੁਮਾਨ ਦੇ ਅਨੁਸਾਰ ਉੱਤਰ ਕੋਰੀਆ 'ਚ ਆਤਮਹੱਤਿਆ ਕਰਨ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਦੀ ਤੁਲਨਾ 'ਚ ਲਗਭਗ 40 ਫ਼ੀਸਦੀ ਵਧ ਗਈ ਹੈ। 

ਇਹ ਵੀ ਪੜ੍ਹੋ : ‘ਬਲੂ ਇਕਾਨਮੀ’ ਦੇ ਆਡਿਟ ਲਈ ਨਵੀਂ ਤਕਨੀਕ ਵਿਕਸਿਤ ਕਰਨ ਦੀ ਲੋੜ : ਕੈਗ
ਕਿਮ ਜੋਂਗ ਉਨ ਨੇ ਆਪਣੇ ਆਦੇਸ਼ 'ਚ ਆਤਮਹੱਤਿਆ ਨੂੰ 'ਸਮਾਜਵਾਦ ਦੇ ਖ਼ਿਲਾਫ਼ ਦੇਸ਼ਦ੍ਰੋਹ' ਕਰਾਰ ਦਿੱਤਾ ਹੈ। ਐਮਰਜੈਂਸੀ ਬੈਠਕ ਦੇ ਦੌਰਾਨ ਆਦੇਸ਼ ਦਿੱਤਾ ਗਿਆ ਕਿ ਆਪਣੇ ਖੇਤਰ 'ਚ ਆਤਮਹੱਤਿਆ ਨੂੰ ਰੋਕਣ 'ਚ ਅਸਫਲ ਰਹੇ ਸਥਾਨਕ ਅਧਿਕਾਰੀ ਸੰਯੁਕਤ ਰੂਪ ਨਾਲ ਜਵਾਬਦੇਹ ਹੋਣਗੇ।। ਇਸ ਐਮਰਜੈਂਸੀ ਬੈਠਕ 'ਚ ਉੱਤਰੀ ਹਾਮਗਯੋਂਗ ਦੀ ਚਰਚਾ ਹੋਈ, ਜਿਥੇ ਇਕ ਪੂਰੇ ਪਰਿਵਾਰ ਨੇ ਆਤਮਹੱਤਿਆ ਕਰ ਲਈ ਸੀ, ਇਸ ਤੋਂ ਇਲਾਵਾ ਬੈਠਕ 'ਚ ਆਤਮਹੱਤਿਆਵਾਂ ਦੀ ਗਿਣਤੀ 'ਤੇ ਡਾਟਾ ਪ੍ਰਦਾਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਰੇਡਿਓ ਫ੍ਰੀ ਏਸ਼ੀਆ ਨਾਲ ਗੱਲ ਕਰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਬੈਠਕ 'ਚ ਹਿੱਸਾ ਲੈਣ ਵਾਲੇ ਲੋਕ 'ਦੇਸ਼  ਅਤੇ ਸਮਾਜਿਕ ਵਿਵਸਥਾ ਦੀ ਆਲੋਚਨਾ ਕਰਨ ਵਾਲੇ ਸੁਸਾਇਡ ਨੋਟ ਦੇ ਖੁਲਾਸੇ ਤੋਂ ਹੈਰਾਨ ਸਨ। 

ਇਹ ਵੀ ਪੜ੍ਹੋ : ਸੇਬੀ ਨਿਵੇਸ਼ਕਾਂ ਦਾ ਪੈਸਾ ਕੱਢਣ ਲਈ ਸ਼ਾਰਦਾ ਗਰੁੱਪ ਦੀਆਂ 61 ਜਾਇਦਾਦਾਂ ਦੀ ਕਰੇਗਾ ਨਿਲਾਮੀ
ਰਯਾਂਗਗੈਂਗ ਦੇ ਇਕ ਹੋਰ ਅਧਿਕਾਰੀ ਨੇ ਰੇਡਿਓ ਫ੍ਰੀ ਏਸ਼ੀਆ ਨੂੰ ਦੱਸਿਆ ਕਿ ਭਾਈਚਾਰੇ ਤੇ ਭੁੱਖਮਰੀ ਤੋਂ ਜ਼ਿਆਦਾ ਆਤਮਹੱਤਿਆ ਦਾ ਅਸਰ ਪੈ ਰਿਹਾ ਹੈ। ਅਧਿਕਾਰੀ ਨੇ ਅੱਗੇ ਦੱਸਿਆ ਕਿ ਆਤਮਹੱਤਿਆ ਨੂੰ ਰੋਕਣ ਵਾਲੇ ਕਈ ਰੋਕਥਾਮ ਨੀਤੀ ਦੇ ਬਾਵਜੂਦ, ਅਧਿਕਾਰੀ ਇਕ ਉਚਿਤ ਹੱਲ 'ਚ ਸਮਰੱਥ ਨਹੀਂ ਹੋ ਪਾ ਰਹੇ ਹਨ। ਜ਼ਿਆਦਾ ਆਤਮਹੱਤਿਆ ਗਰੀਬ ਅਤੇ ਭੁੱਖਮਰੀ ਕਾਰਨ ਹੋਈਆਂ ਸਨ। ਇਸ ਦੇ ਨਾਲ ਵਿਸ਼ਵ ਸਿਹਤ ਸਬੰਧੀ (ਡਬਲਿਊ. ਐੱਚ. ਓ) ਦੇ 2019 ਦੇ ਅੰਕੜਿਆਂ ਦੇ ਅਨੁਸਾਰ ਉੱਤਰ ਕੋਰੀਆ 'ਚ ਪ੍ਰਤੀ 100,000 ਲੋਕਾਂ 'ਤੇ 8.2 ਆਤਮਹੱਤਿਆਵਾਂ ਸਨ। 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Aarti dhillon

Content Editor

Related News