ਟਰੰਪ ਦੇ ਅਮਰੀਕਾ ਜਾਣ ਤੋਂ ਬਾਅਦ ਵਿਅਤਨਾਮ ''ਚ ਕੀ ਕਰ ਰਹੇ ਨੇ ਕਿਮ ਜੋਂਗ

Saturday, Mar 02, 2019 - 10:21 PM (IST)

ਹਨੋਈ — ਉੱਤਰੀ ਕੋਰੀਆਈ ਦੇ ਲੀਡਰ ਕਿਮ ਜੋਂਗ ਓਨ ਵਿਅਤਨਾਮ ਦੀ ਰਾਜਧਾਨੀ ਹਨੋਈ 'ਚ ਹੀ ਹਨ ਅਤੇ ਅੱਜ ਉਨ੍ਹਾਂ ਇਥੇ ਆਖਰੀ ਦਿਨ ਹੋਵੇਗਾ। ਸ਼ਨੀਵਾਰ ਨੂੰ ਕਿਮ ਨੇ ਵਾਰ ਮੈਮੋਰੀਅਲ ਅਤੇ ਵਿਅਤਨਾਮ ਦੇ ਰਾਸ਼ਟਰ ਨਾਇਕ ਹੋ ਚੀ ਮਿੰਹ ਦੀ ਕਬਰ 'ਤੇ ਫੁੱਲ ਭੇਂਟ ਕੀਤੇ। ਜ਼ਿਕਰਯੋਗ ਹੈ ਕਿ ਕਿਮ ਦਾ ਵਿਅਤਨਾਮ 'ਚ ਅਧਿਕਾਰਕ ਦੌਰਾ ਜਾਰੀ ਰੱਖਣਾ ਇਕ ਗਲੋਬਲ ਨੇਤਾ ਦੇ ਤੌਰ 'ਤੇ ਉਨ੍ਹਾਂ ਦੇ ਵਧਦੇ ਆਤਮ-ਵਿਸ਼ਵਾਸ ਦਾ ਪ੍ਰਤੀਕ ਹੈ। ਹਾਲਾਂਕਿ ਕਿਮ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗੱਲਬਾਤ ਬਿਨਾਂ ਕਿਸੇ ਨਤੀਜੇ 'ਤੇ ਪਹੁੰਚੇ ਹੀ ਖਤਮ ਹੋ ਗਈ।

PunjabKesari

ਜਦੋਂ ਕਿਮ ਫੁੱਲ ਭੇਂਟ ਕਰਨ ਪਹੁੰਚੇ ਤਾਂ ਹਨੋਈ ਦਾ ਆਸਮਾਨ ਬਦਲਾਂ 'ਚ ਘਿਰਿਆ ਸੀ ਅਤੇ ਚਾਰੋਂ ਪਾਸੇ ਵਿਅਤਨਾਮ ਦੀ ਫੌਜ ਦੀ ਸਖਤ ਪਹਿਰਾ ਸੀ। ਕਿਮ ਆਪਣੀ ਨਿੱਜੀ ਟਰੇਨ ਤੋਂ ਹਨੋਈ ਪਹੁੰਚੇ ਸਨ। ਡੋਂਗ ਡਾਂਗ 'ਚ ਕਿਮ ਦੀ ਟਰੇਨ ਵਾਪਸੀ ਲਈ ਇੰਤਜ਼ਾਰ ਕਰ ਰਹੀ ਹੈ। ਸਟੇਸ਼ਨ 'ਤੇ ਸੁਰੱਖਿਆ ਬਲਾਂ ਦਾ ਸਖਤ ਪਹਿਰਾ ਹੈ। ਟਰੰਪ ਦੇ ਜਾਣ ਤੋਂ ਬਾਅਦ ਕਿਮ ਖੁਦ ਨੂੰ ਸੰਤੁਲਿਤ ਨੇਤਾ ਦੇ ਤੌਰ 'ਤੇ ਪੇਸ਼ ਕਰ ਰਹੇ ਹਨ। ਸ਼ੁੱਕਰਵਾਰ ਨੂੰ ਉਹ ਵਿਅਤਨਾਮ ਦੇ ਰਾਸ਼ਟਰਪਤੀ ਨੂੰ ਮਿਲੇ। ਇਸ ਦੇ ਨਾਲ ਹੀ ਕਮਿਊਨਿਸਟ ਪਾਰਟੀ ਦੇ ਕਈ ਵੱਡੇ ਨੇਤਾਵਾਂ ਨੂੰ ਵੀ ਮਿਲੇ। ਵੀਰਵਾਰ ਨੂੰ ਟਰੰਪ ਅਤੇ ਕਿਮ ਦੀ ਵਾਰਤਾ ਵਿਚਾਲੇ 'ਚ ਹੀ ਖਤਮ ਹੋ ਗਈ ਸੀ। ਦੋਹਾਂ ਨੇਤਾਵਾਂ ਦੀ ਇਸ ਗੱਲ 'ਤੇ ਅਸਹਿਮਤੀ ਸੀ ਕਿ ਅਮਰੀਕਾ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੇ ਬਦਲੇ ਪਾਬੰਦੀਆਂ ਤੋਂ ਕਿਸ ਹੱਦ ਤੱਕ ਮੁਕਤ ਕਰੇਗਾ।

PunjabKesari
ਉੱਤਰੀ ਕੋਰੀਆ ਦਾ ਆਖਣਾ ਹੈ ਕਿ ਉਸ ਦੇ ਮੁੱਖ ਪ੍ਰਮਾਣੂ ਸਾਈਟ ਬੰਦ ਕਰਨ ਦੇ ਏਵਜ਼ 'ਚ ਅੰਸ਼ਕ ਤੌਰ 'ਤੇ ਪਾਬੰਦੀਆਂ 'ਚ ਛੋਟ ਦੀ ਮੰਗ ਕੀਤੀ ਸੀ ਪਰ ਟਰੰਪ ਨੇ ਗੱਲ ਨਹੀਂ ਮੰਨੀ। ਹਾਲਾਂਕਿ ਅਮਰੀਕਾ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਅੰਸ਼ਕ ਤੌਰ ਤੋਂ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੇ ਬਦਲੇ ਪਾਬੰਦੀਆਂ ਹਟਾਉਣ ਦੀ ਮੰਗ ਕਰ ਰਿਹਾ ਸੀ। ਕਿਮ ਜੋਂਗ ਓਨ ਚੀਨ ਦੇ ਰਸਤੇ ਟਰੇਨ ਰਾਹੀਂ 60 ਘੰਟੇ 'ਚ 4506 ਕਿਲੋਮੀਟਰ ਦੀ ਦੂਰੀ ਤੈਅ ਹਨੋਈ ਪਹੁੰਚੇ ਸਨ। ਕਿਮ ਜੋਂਗ ਦੇ ਪਿਤਾ ਕਿਮ ਜੋਂਗ ਝਲ ਨੂੰ ਵੀ ਹਵਾਈ ਜਹਾਜ਼ 'ਚ ਸਫਰ ਕਰਨ ਤੋਂ ਨਫਰਤ ਸੀ।

PunjabKesari

ਜਦੋਂ ਉਹ ਸਾਲ 2002 'ਚ 3 ਹਫਤਿਆਂ ਲਈ ਰੂਸ ਦੇ ਦੌਰੇ 'ਤੇ ਗਏ ਸਨ, ਤਾਂ ਉਨ੍ਹਾਂ ਦੇ ਨਾਲ ਸਫਰ ਕਰਨ ਵਾਲੇ ਇਕ ਰੂਸੀ ਅਫਸਰ ਨੇ ਇਸ ਟਰੇਨ ਦੇ ਬਾਰੇ 'ਚ ਦੱਸਿਆ ਸੀ। ਸੀਨੀਅਰ ਕਿਮ ਦੂਰ ਦੇ ਸਫਰ ਲਈ ਵੀ ਟਰੇਨ ਦਾ ਇਸਤੇਮਾਲ ਕਰਿਆ ਕਰਦੇ ਸਨ। ਇਥੋਂ ਤੱਕ ਕਿ ਸਾਲ 1984 'ਚ ਉਹ ਇਸ ਰੇਲਗੱਡੀ ਤੋਂ ਪੂਰਬੀ ਯੂਰੋਪ ਗਏ ਸਨ। ਹਾਲਾਂਕਿ, ਉਨ੍ਹਾਂ ਦੀ ਮੌਤ ਵੀ ਟਰੇਨ 'ਚ ਹਾਰਟ ਅਟੈਕ ਕਾਰਨ ਹੋਈ ਸੀ ਪਰ ਜਿਸ ਟਰੇਨ 'ਚ ਕਿਮ ਜੋਂਗ ਓਨ ਜਾਂ ਉਨ੍ਹਾਂ ਦੇ ਪਿਤਾ ਸਵਾਰ ਹੁੰਦੇ, ਉਹ ਕੋਈ ਸਾਧਾਰਨ ਟਰੇਨ ਨਹੀਂ ਹੈ।

PunjabKesari


Khushdeep Jassi

Content Editor

Related News