ਕਿਮ ਨੇ ਲਿਆ ‘ਅਜੇਤੂ’ ਫੌਜ ਤਿਆਰ ਕਰਨ ਦਾ ਸੰਕਲਪ

10/13/2021 9:01:04 PM

ਸਿਓਲ (ਭਾਸ਼ਾ)-ਉੱਤਰ ਕੋਰੀਆ ਦੇ ਨੇਤਾ ਕਿਮ-ਜੋਂਗ-ਉਨ ਨੇ ਹਥਿਆਰ ਪ੍ਰਣਾਲੀਆਂ ਦੀ ਇਕ ਦੁਰਲੱਭ ਪ੍ਰਦਰਸ਼ਨੀ ਦੀ ਸਮੀਖਿਆ ਕਰਦੇ ਹੋਏ ਇਕ ‘ਅਜੇਤੂ’ ਫੌਜ ਤਿਆਰ ਕਰਨ ਦਾ ਸੰਕਲਪ ਲਿਆ। ਦੇਸ਼ ਦੀ ਸਰਕਾਰੀ ਮੀਡੀਆ ਨੇ ਮੰਗਲਵਾਰ ਨੂੰ ਦੱਸਿਆ ਕਿ ਕਿਮ ਨੇ ਅਮਰੀਕਾ ’ਤੇ ਤਨਾਅ ਪੈਦਾ ਕਰਨ ਅਤੇ ਇਹ ਸਾਬਿਤ ਕਰਨ ਲਈ ਕੋਈ ਕਦਮ ਨਹੀਂ ਚੁੱਕਣ ਦਾ ਦੋਸ਼ ਲਗਾਇਆ ਕਿ ਉੱਤਰ ਕੋਰੀਆ ਦੇ ਪ੍ਰਤੀ ਉਸਦਾ ਕੋਈ ਦੁਸ਼ਮਣੀ ਵਾਲਾ ਇਰਾਦਾ ਨਹੀਂ ਹੈ।

ਇਹ ਵੀ ਪੜ੍ਹੋ : ਪਾਕਿਸਤਾਨੀ ਸਿੱਖਾਂ ਵਲੋਂ ਖਾਲਿਸਤਾਨ ਤੇ ਸਿੱਖ ਫਾਰ ਜਸਟਿਸ ਸੰਗਠਨ ਦਾ ਵਿਰੋਧ

ਕਿਮ ਨੇ ਵਾਸ਼ਿੰਗਟਨ ਅਤੇ ਸਿਓਲ ਵਿਚਾਲੇ ਖੱਡ ਪੈਦਾ ਕਰਨ ਦੀ ਲਗਾਤਾਰ ਕੋਸ਼ਿਸ਼ ਤਹਿਤ ਕਿਹਾ ਕਿ ਫੌਜ ਦਾ ਵਿਸਤਾਰ ਕਰਨ ਦਾ ਉਨ੍ਹਾਂ ਦਾ ਮਕਸੱਦ ਦੱਖਣੀ ਕੋਰੀਆ ਨੂੰ ਨਿਸ਼ਾਨਾ ਬਣਾਉਣਾ ਨਹੀਂ ਹੈ ਅਤੇ ਕੋਰੀਆਈ ਲੋਕਾਂ ਨੂੰ ਇਕ-ਦੂਜੇ ਵਿਰੁੱਧ ਖੜ੍ਹਾ ਕਰਨ ਵਾਲੀ ਇਕ ਹੋਰ ਜੰਗ ਨਹੀਂ ਹੋਣੀ ਚਾਹੀਦੀ।
ਕਿਮ ਨੇ ‘ਰੱਖਿਆ ਵਿਸਤਾਰ ਪ੍ਰਦਰਸ਼ਨੀ ਆਤਮਰੱਖਿਆ-2021’ ਮੌਕੇ 'ਤੇ ਸੋਮਵਾਰ ਨੂੰ ਇਹ ਭਾਸ਼ਣ ਦਿੱਤਾ। ਸੱਤਾਧਾਰੀ ਵਰਕਰਜ਼ ਪਾਰਟੀ ਦੀ ਸੋਮਵਾਰ ਨੂੰ 76ਵੀਂ ਵਰ੍ਹੇਗੰਢ ਦੇ ਜਸ਼ਨ ਦੇ ਤੌਰ 'ਤੇ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਦੱਖਣੀ ਕੋਰੀਆਈ ਮੀਡੀਆ ਨੇ ਦੱਸਿਆ ਕਿ ਉੱਤਰ ਕੋਰੀਆ ਵੱਲੋਂ ਆਯੋਜਿਤ ਇਸ ਤਰ੍ਹਾਂ ਦਾ ਇਹ ਪਹਿਲਾਂ ਪ੍ਰੋਗਰਾਮ ਸੀ।

ਇਹ ਵੀ ਪੜ੍ਹੋ : ਜੇਕਰ ਪਾਕਿ ਦੇ ਪ੍ਰਮਾਣੂ ਵਿਗਿਆਨੀ ਖਾਨ ਦੀ ਸਹੀ ਮੰਸ਼ਾ ਪਤਾ ਹੁੰਦੀ ਤਾਂ ਮੋਸਾਦ ਉਨ੍ਹਾਂ ਨੂੰ ਮਾਰ ਦਿੰਦਾ

ਅਧਿਕਾਰਿਤ ਇਕ ਨਿਊਜ਼ ਏਜੰਸੀ ਦੀ ਖਬਰ ਮੁਤਾਬਕ ਕਿਮ ਨੇ ਕਿਹਾ ਕਿ ਅਮਰੀਕਾ ਲਗਾਤਾਰ ਇਹ ਸੰਕੇਤ ਦਿੰਦਾ ਰਿਹਾ ਹੈ ਕਿ ਉਹ ਉੱਤਰ ਕੋਰੀਆ ਦੇ ਪ੍ਰਤੀ ਦੁਸ਼ਮਣੀ ਵਾਲਾ ਰਵੱਈਆ ਨਹੀਂ ਰੱਖਦਾ ਹੈ ਪਰ ਇਸ ਨੂੰ ਸਾਬਤ ਕਰਨ ਲਈ ਉਸ ਨੇ ਹੁਣ ਤੱਕ ਕੋਈ ਕਦਮ ਨਹੀਂ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਇਸ ਖੇਤਰ 'ਚ ਲਗਾਤਾਰ ਆਪਣੇ ਗਲਤ ਫੈਸਲਿਆਂ ਅਤੇ ਕਦਮਾਂ ਨਾਲ ਤਣਾਅ ਪੈਦ ਕਰਦਾ ਆ ਰਿਹਾ ਹੈ। ਉੱਤਰ ਕੋਰੀਆ ਦੇ ਨੇਤਾ ਨੇ ਅਮਰੀਕਾ ਨੂੰ ਕੋਰੀਆਈ ਟਾਪੂ 'ਚ ਅਸਥਿਰਤਾ ਦਾ ਸਰੋਤ' ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦਾ ਸਭ ਤੋਂ ਵੱਡਾ ਮਕਸੱਦ 'ਅਜੇਤੂ ਫੌਜੀ ਤਾਕਤ' ਬਣਨਾ ਹੈ ਜਿਸ ਨੂੰ ਕੋਈ ਵੀ ਚੁਣੌਤੀ ਦੇਣ ਦੀ ਹਿੰਮਤ ਨਾ ਕਰ ਪਾਏ। 

ਇਹ ਵੀ ਪੜ੍ਹੋ : ਅਮਰੀਕੀ ਨੇਵੀ ਨੇ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਦੇ ਮਲਬੇ ਨੂੰ ਮਨੁੱਖੀ ਅਵਸ਼ੇਸ਼ਾਂ ਸਮੇਤ ਕੀਤਾ ਬਰਾਮਦ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News