ਕਿਲਰ ਸੈੱਲ ਕਰੇਗਾ ਹਰ ਤਰ੍ਹਾਂ ਦੇ ਫਲੂ ਦਾ ਖਾਤਮਾ

02/21/2019 9:10:41 AM

ਮੈਲਬੋਰਨ- ਕਿੰਨਾ ਚੰਗਾ ਹੋਵੇ ਜੇਕਰ ਇਕ ਟੀਕਾ ਲਵਾ ਲੈਣ ਨਾਲ ਤੁਸੀਂ  ਹਰੇਕ ਤਰ੍ਹਾਂ ਦੇ ਵਾਇਰਸ ਫਲੂ ਤੋਂ ਬਚ ਸਕੋ। ਹੁਣ ਖੋਜਕਾਰਾਂ ਨੇ ਇਸ ਨੂੰ ਸੱਚ ਕਰ ਦਿਖਾਉਣ ਵਾਲੇ ਅਜਿਹੇ ‘ਕਿਲਰ’ ਸੈੱਲ ਦਾ ਪਤਾ ਲਾ ਲਿਆ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਸਰੀਰ ’ਚ ਅਜਿਹੀਆਂ ਰੋਕੂ ਕੋਸ਼ਿਕਾਵਾਂ ਦਾ ਪਤਾ ਲਾ ਲਿਆ ਹੈ, ਜੋ ਹੁਣ ਤੱਕ ਜਾਣੇ ਜਾਂਦੇ ਹਰ ਤਰ੍ਹਾਂ ਦੇ ਬੁਖਾਰ ਦੇਣ ਵਾਲੇ ਵਾਇਰਸਾਂ ਤੋਂ ਬਚਾਅ ਸਕਦੇ ਹਨ। ਇਸੇ ਦੇ ਨਾਲ ਇਕ ਅਜਿਹਾ ਟੀਕਾ ਬਣਾਉਣ ਦੀ ਉਮੀਦ ਵੀ ਜਾਗੀ ਹੈ, ਜਿਸ ਨੂੰ ਲੈ ਕੇ ਇਨਸਾਨ ਹਰ ਤਰ੍ਹਾਂ ਦੇ ਵਾਇਰਸ ਫਲੂ ਤੋਂ ਛੁਟਕਾਰਾ ਪਾ ਜਾਣ।

ਉਦਾਹਰਣ ਦੇ ਤੌਰ ’ਤੇ ਇਨਫਲੂਏਂਜਾ ਦਾ ਵਾਇਰਸ ਹਰ ਸਾਲ ਇਕ ਖਾਸ ਮੌਸਮ ’ਚ ਇਸ ਦੇ ਵਾਇਰਸ ਬਹੁਤ ਫੈਲਦੇ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ ਹਰ ਸਾਲ ਅਜਿਹੇ ਗੰਭੀਰ ਇਨਫਲੂਏਂਜਾ ਇਨਫੈਕਸ਼ਨ ਲੱਖਾਂ ਲੋਕਾਂ ਦੀ ਜਾਨ ਲੈ ਲੈਂਦੇ ਹਨ। ਇਸ ਦੇ ਵਾਇਰਸ ’ਚ ਰੂਪ ਬਦਲਣ ਮਤਲਬ ਮਿਊਟੇਸ਼ਨ ਦਾ ਗੁਣ ਹੁੰਦਾ ਹੈ, ਜਿਸ ਕਾਰਨ ਉਸ ਦੀਆਂ ਕੁਝ ਕਿਸਮਾਂ ਦੇ ਖਿਲਾਫ ਟੀਕੇ ਹੋਣ ਦੇ ਬਾਵਜੂਦ ਦੁਨੀਆ ਭਰ ਦੇ ਸਾਰੇ ਇਲਾਕਿਆਂ ’ਚ ਹਰ ਮਰੀਜ਼ ਨੂੰ ਇਸ ਬੀਮਾਰੀ ਤੋਂ ਬਚਾਇਆ ਨਹੀਂ ਜਾ ਸਕਦਾ।


Related News