ਕਿਕੀ ਦੇ ਬਾਅਦ ਇਕ ਹੋਰ ਚੈਲੰਜ ਵਾਇਰਲ, ਤਸਵੀਰਾਂ ਦੇਖ ਕੇ ਹੋ ਜਾਓਗੇ ਹੈਰਾਨ
Friday, Oct 26, 2018 - 03:39 PM (IST)
ਬੀਜਿੰਗ,(ਏਜੰਸੀ)— ਸੋਸ਼ਲ ਮੀਡੀਆ 'ਤੇ ਕਿਕੀ ਚੈਲੰਜ ਬਹੁਤ ਮਸ਼ਹੂਰ ਹੋਇਆ। ਹਰ ਕਿਸੇ ਨੇ ਚੱਲਦੀ ਗੱਡੀ 'ਚ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਪਰ ਕੁੱਝ ਸਮਾਂ ਪਹਿਲਾਂ ਇਸ ਚੈਲੰਜ ਨੇ ਇੰਨਾ ਭਿਆਨਕ ਰੂਪ ਲੈ ਲਿਆ ਕਿ ਪੁਲਸ ਨੂੰ ਆ ਕੇ ਚੈਲੰਜ ਕਰਨ ਵਾਲੇ ਲੋਕਾਂ ਨੂੰ ਹਿਰਾਸਤ 'ਚ ਲੈਣਾ ਪਿਆ।

ਹੁਣ ਇਕ ਚੈਲੰਜ ਖੂਬ ਵਾਇਰਲ ਹੋ ਰਿਹਾ ਹੈ ਕਿ ਜਿਸ ਨੂੰ 'ਫਲਾਂਟ ਯੂਅਰ ਵੈਲਥ' ਚੈਲੰਜ ਨਾਂ ਦਿੱਤਾ ਗਿਆ ਹੈ। ਇਹ ਚੈਲੰਜ ਚੀਨ 'ਚ ਵਾਇਰਲ ਹੋ ਰਿਹਾ ਹੈ।

ਇਸ ਚੈਲੰਜ ਤਹਿਤ ਲੋਕ ਅਜਿਹੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ, ਜਿਸ 'ਚ ਉਹ ਕਾਰ ਦੇ ਨੇੜੇ ਜ਼ਮੀਨ 'ਤੇ ਡਿੱਗੇ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੀਆਂ ਕੀਮਤੀ ਚੀਜ਼ਾਂ ਵੀ ਡਿੱਗੀਆਂ ਦਿਖਾਈ ਦੇ ਰਹੀਆਂ ਹਨ।

ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਚੈਲੰਜ ਰੂਸ 'ਚ 'ਫਾਲਿੰਗ ਸਟਾਰਜ਼' ਨਾਂ ਤੋਂ ਸ਼ੁਰੂ ਹੋਇਆ ਸੀ, ਜੋ ਚੀਨ 'ਚ ਪੁੱਜਾ।

ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਜਿਵੇਂ ਵਿਅਕਤੀ ਦਾ ਪੈਰ ਗੱਡੀ ਦੇ ਦਰਵਾਜ਼ੇ 'ਚ ਫਸ ਗਿਆ ਹੋਵੇ ਅਤੇ ਉਹ ਅਚਾਨਕ ਡਿੱਗ ਗਿਆ ਹੋਵੇ। ਬਹੁਤ ਸਾਰੇ ਲੋਕ ਪੌੜੀਆਂ ਤੋਂ ਫਿਸਲ ਕੇ ਡਿੱਗਣ ਵਾਲੀਆਂ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਨ।
