ਰਿਪੋਰਟ ''ਚ ਖੁਲਾਸਾ, ਪਾਕਿ ''ਚ ਵੱਧ ਰਹੇ ਹਨ ਕੁੜੀਆਂ ਨੂੰ ''ਅਗਵਾ'' ਕਰਨ ਦੇ ਮਾਮਲੇ

Sunday, Aug 29, 2021 - 02:36 PM (IST)

ਇਸਲਾਮਾਬਾਦ (ਏ.ਐੱਨ.ਆਈ.): ਪਾਕਿਸਤਾਨ ਵਿਚ ਕੁੜੀਆਂ ਨੂੰ ਅਗਵਾ ਕੀਤੇ ਜਾਣ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅਗਵਾ ਕੀਤੀਆਂ ਗਈਆਂ ਇਹਨਾਂ ਕੁੜੀਆਂ ਵਿਚੋਂ ਜ਼ਿਆਦਾਤਰ ਨੂੰ ਤਾਂ ਵੇਸਵਾਪੁਣੇ ਲਈ ਮਜਬੂਰ ਕੀਤਾ ਜਾਂਦਾ ਹੈ ਜਾਂ ਖਾੜੀ ਦੇਸ਼ਾਂ ਨੂੰ ਵੇਚ ਦਿੱਤਾ ਜਾਂਦਾ ਹੈ। ਪਾਕਿਸਤਾਨ ਦੇ ਇਕ ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰ ਸਮੂਹ ਸਰੀਮ ਬਰਨੀ ਟਰਸੱਟ ਨੇ ਕਿਹਾ ਕਿ 2020 ਵਿਚ ਇਕੱਲੇ ਕਰਾਚੀ ਵਿਚ ਬੱਚਿਆਂ ਦੇ ਲਾਪਤਾ ਹੋਣ ਦੇ 800 ਮਾਮਲੇ ਦਰਜ ਕੀਤੇ ਗਏ। ਇਹਨਾਂ ਵਿਚੋਂ 234 ਕੁੜੀਆਂ ਸਨ ਜੋਕਿ ਅੰਕੜਿਆਂ ਦਾ 27 ਫੀਸਦੀ ਹੈ। 2021 ਦੇ ਪਹਿਲੇ ਤਿੰਨ ਮਹੀਨਿਆਂ ਵਿਚ ਰਜਿਸਟਰਡ ਬੱਚਿਆਂ ਦੀ ਗੁੰਮਸ਼ੁਦਗੀ ਦੇ ਮਾਮਲਿਆਂ ਦੀ ਗਿਣਤੀ 233 ਹੈ। ਇਹਨਾਂ ਵਿਚੋਂ 74 ਕੁੜੀਆਂ ਹਨ ਜੋ ਇਸ ਨੂੰ 31 ਫੀਸਦੀ ਤੋਂ ਵੱਧ ਬਣਾਉਂਦੀਆਂ ਹਨ। ਭਾਵੇਂਕਿ ਰਿਕਾਰਡ ਮੁਤਾਬਕ ਕਈ ਅਗਵਾ ਬੱਚਿਆਂ ਨੂੰ ਬਰਾਮਦ ਕਰ ਲਿਆ ਗਿਆ ਹੈ ਪਰ ਵੱਡੀ ਗਿਣਤੀ ਵਿਚ ਹਾਲੇ ਵੀ ਉਹਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ। 

ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਦਾ ਪਾਕਿ ਨੂੰ ਕਰਾਰਾ ਜਵਾਬ, ਕਿਹਾ-TTP ਤੁਹਾਡੀ ਸਮੱਸਿਆ, ਇਸ ਨੂੰ ਖੁਦ ਹੱਲ ਕਰੋ

ਅਧਿਕਾਰ ਕਾਰਕੁਨਾਂ ਨੇ ਨਾਕਾਫ਼ੀ ਪ੍ਰਤੀਕਿਰਿਆ ਅਤੇ ਪੀੜਤ ਪਰਿਵਾਰਾਂ ਨਾਲ ਸਹਿਯੋਗ ਨਾ ਕਰਨ ਲਈ ਪੁਲਸ 'ਤੇ ਦੋਸ਼ ਲਗਾਇਆ ਹੈ। ਕਈ ਮੀਡੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਇਹ ਸਥਿਤੀ ਨਾ ਸਿਰਫ ਕਰਾਚੀ ਵਿਚ ਹੈ ਸਗੋਂ ਪੰਜਾਬ ਦੇ ਸਰਾਇਕੀ ਬੈਲਟ ਅਤੇ ਜ਼ਿਲ੍ਹਾ ਰਹੀਮ ਯਾਰ ਖਾਨ ਦੀ ਕਹਾਣੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗਰੀਬੀ ਕਾਰਨ, ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਏਜੰਟਾਂ ਜਾਂ ਦਲਾਲਾਂ ਨੂੰ ਵੇਚ ਰਹੇ ਹਨ ਜੋ ਉਹਨਾਂ ਨੂੰ ਵੇਸਵਾਪੁਣੇ ਲਈ ਜਾਂ ਖਾੜੀ ਦੇਸ਼ਾਂ ਨੂੰ ਵੇਚਦੇ ਹਨ। ਅਜਿਹੇ ਸਮੇਂ ਵਿਚ ਜਦੋਂ ਦੇਸ਼ ਵਿਚ ਬੀਬੀਆਂ ਖ਼ਿਲਾਫ਼ ਅਪਰਾਧ ਵੱਧ ਰਹੇ ਹਨ, ਨੇਤਾਵਾਂ ਦੇ ਗੈਰ ਜ਼ਿੰਮੇਵਾਰੀ ਵਾਲੇ ਬਿਆਨ ਆ ਰਹੇ ਹਨ। 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੋਬਾਇਲ ਫੋਨ ਦੀ ਦੁਰਵਰਤੋਂ ਕਾਰਨ ਦੇਸ਼ ਵਿਚ ਯੌਨ ਅਪਰਾਧ ਵੱਧ ਰਹੇ ਹਨ। ਦੀ ਟ੍ਰਿਬਿਊਨ ਨੇ ਸ਼ੁੱਕਰਵਾਰ ਨੂੰ ਇਮਰਾਨ ਦੇ ਹਵਾਲੇ ਨਾਲ ਕਿਹਾ,''ਮੋਬਾਇਲ ਫੋਨ ਦੀ ਦੁਰਵਰਤੋਂ ਕਾਰਨ ਯੌਨ ਅਪਰਾਧ ਵਧੇ ਹਨ। ਸਾਨੂੰ ਆਪਣੇ ਬੱਚਿਆਂ ਨੂੰ ਚੰਗੇ ਗੁਣਾਂ ਬਾਰੇ ਸਿੱਖਿਅਤ ਕਰਨ ਦੀ ਲੋੜ ਹੈ।'' ਇਮਰਾਨ ਦੀ ਟਿੱਪਣੀ ਦੀ ਸੋਸ਼ਲ ਮੀਡੀਆ 'ਤੇ ਕਾਫੀ ਆਲੋਚਨਾ ਹੋਈ ਹੈ। ਯੌਨ ਹਿੰਸਾ ਲਈ ਅਸਲੀ ਦੋਸ਼ੀਆਂ ਨੂੰ ਜ਼ਿੰਮੇਵਾਰ ਨਾ ਠਹਿਰਾਉਣ ਲਈ ਟਵਿੱਟਰ ਯੂਜ਼ਰਾਂ ਨੇ ਉਹਨਾਂ ਦੀ ਆਲੋਚਨਾ ਕੀਤੀ ਹੈ। ਉਪ ਨਗਰੀ ਡੇਲੀਕੇਟੀਅਨ, ਇਕ ਟਵਿੱਟਰ ਯੂਜ਼ਰ ਨੇ ਲਿਖਿਆ,''ਮੇਰੇ ਪਰਿਵਾਰ ਵਿਚ ਹਰ ਕਿਸੇ ਕੋਲ ਮੋਬਾਇਲ ਫੋਨ ਹੈ। ਇਸ ਲਈ ਹੁਣ ਮੈਨੂੰ ਸਾਵਧਾਨ ਰਹਿਣਾ ਹੋਵੇਗਾ।''


Vandana

Content Editor

Related News