400 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਖਾਲਸਾ ਮੋਟਰਸਾਈਕਲ ਟੀਮ ਦੁਬਈ ਵਲੋਂ ਖੂਨਦਾਨ ਕੈਂਪ ਆਯੋਜਿਤ

05/03/2021 10:52:32 PM

ਦੁਬਈ (ਬਿਊਰੋ)- ਖਾਲਸਾ ਮੋਟਰਸਾਈਕਲ ਟੀਮ ਦੁਬਾਈ ਵਲੋਂ "ਹਿੰਦ ਦੀ ਚਾਦਰ" ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੂਰਬ 400 ਸਾਲਾ ਅਤੇ 'ਰਮਜਾਨ' ਦੇ ਮਹੀਨੇ ਨੂੰ ਸਮਰਪਿਤ 19ਵਾਂ ਵਿਸ਼ਾਲ ਖੂਨਦਾਨ ਕੈਂਪ-ਸਾਰਜਾਹ ਬਲੱਢ ਬੈਂਕ (ਦੁਬਾਈ) ਵਿਖੇ ਆਯੋਜਿਤ ਕੀਤਾ ਗਿਆ। ਇਸ ਵਿੱਚ ਵੱਖ-ਵੱਖ ਧਰਮ ਦੇ ਲੋਕਾਂ ਨੇ ਸ਼ਮੂਲੀਅਤ ਕਰਕੇ ਆਪਣਾ ਖੂਨਦਾਨ ਕੀਤਾ ਅਤੇ ਇਹ ਸਾਬਿਤ ਕੀਤਾ ਕਿ ਵਿਦੇਸ਼ਾਂ 'ਚ ਵੀ ਪੰਜਾਬੀ ਭਾਈਚਾਰਾ ਇੱਕ ਹੈ। ਇਸ ਦੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਦੀਆਂ ਸਰਿਆਂ ਨੂੰ ਇਕ ਦੂਸਰੇ ਨੇ ਵਧਾਈਆਂ ਵੀ ਦਿੱਤੀਆਂ।

PunjabKesari

ਇਸ ਵਾਰ ਖਾਲਸਾ ਮੋਟਰਸਾਈਕਲ ਟੀਮ ਦੁਬਾਈ ਦੇ ਛੋਟੇ ਬੱਚਿਆ ਨੇ ਵੀ ਆਪਣੀ ਅਹਿਮ ਭੂਮਿਕਾ ਨਿਭਾਈ, ਸਾਰੇ ਬੱਚਿਆ ਨੂੰ ਜਿਵੇਂ-ਜਿਵੇਂ ਜਿੰਮੇਵਾਰੀਆਂ  ਮਿਲੀਆਂ ਉਨ੍ਹਾਂ ਨੇ ਸਹੀ ਅਤੇ ਸੁਚੱਜੇ ਢੰਗ ਨਾਲ ਖੂਨਦਾਨ ਕੈਂਪ ਨੂੰ ਨੇਪਰੇ ਚਾੜਿਆ ਅਤੇ ਸਾਰੇ ਵਿਸਵਾਸ ਦੇ ਪਾਤਰ ਬਣੇ। ਇਸ ਸਮੇਂ 'ਦੁਬਈ ਪੁਲਸ ਦੇ ਉੱਚ ਅਧਿਕਾਰੀ-ਮੁਹੰਮਦ ਸੁਲਤਾਨ" ਜੀ ਨੇ ਵੀ ਸ਼ਿਰਕਿਤ ਕੀਤੀ ਅਤੇ ਆਪਣਾ ਖੂਨ ਦਾਨ ਕੀਤਾ ਅਤੇ ਇਹ ਸਾਬਿਤ ਕੀਤਾ ਕਿ ਪੰਜਾਬੀ ਭਾਈਚਾਰੇ ਨਾਲ ਦੁਬਾਈ ਦੀ ਕਮਿਉਨਿਟੀ ਵੀ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਨਾਲ ਹੀ ਉਨ੍ਹਾਂ ਖਾਲਸਾ ਮੋਟਰਸਾਈਕਲ ਟੀਮ ਦੇ ਛੋਟੇ ਬੱਚਿਆਂ ਦੀ ਬਹੁਤ ਹੀ ਸਲਾਘਾ ਕੀਤੀ। ਇਸ ਸਮੇਂ ਜਿੱਥੇ ਉਨ੍ਹਾਂ ਸਾਰੀ ਖਾਲਸਾ ਮੋਟਰਸਾਈਕਲ ਟੀਮ ਦੁਬਈ ਦਾ ਸਨਮਾਨ ਕੀਤਾ ਨਾਲ ਹੀ ਸਰਦਾਰ ਕਮਲਜੀਤ ਸਿੰਘ ਬਰਮਾਲੀਪੁਰ ਹਰਪਰੀਤ ਸਿੰਘ ਬਰਮਾਲੀਪੁਰ ਦਾ ਵੀ ਉਚੇਚੇ ਤੌਰ 'ਤੇ ਸਨਮਾਨ ਕੀਤਾ। 

PunjabKesari

ਇਸ ਮੌਕੇ 'ਤੇ ਸਮੂਚੀ ਖਾਲਸਾ ਟੀਮ ਦੇ ਮੈਬਰਜ਼-ਸੁਖਦੇਵ ਸਿੰਘ ਸੰਧੂ, ਹਰਜਿੰਦਰ ਸਿੰਘ, ਮਨਜਿੰਦਰ ਸਿੰਘ ਮੰਜ, ਸਤਿੰਦਰ ਸਿੰਘ, ਕਮਲਜੀਤ ਸਿੰਘ ਬਰਮਾਲੀਪੁਰ, ਗੁਰਦੀਪ ਸਿੰਘ, ਨਿਸਾਨ ਸਿੰਘ ਗਿੱਲ਼, ਹਰਪ੍ਰੀਤ ਸਿੰਘ ਬਰਮਾਲੀਪੁਰ, ਗੁਰਪ੍ਰੀਤ ਸਿੰਘ, ਪ੍ਰੇਮ ਸਿੰਘ, ਦਿਲਬਾਰਾ ਸਿੰਘ ਅਤੇ ਕਰਨ ਸਿੰਘ ਅਤੇ ਹੋਰ ਵੀ ਅਨੇਕਾਂ ਖਾਲਸਾ ਟੀਮ ਦੇ ਮੈਬਰਜ਼ ਮੋਜੂਦ ਸਨ।


Bharat Thapa

Content Editor

Related News