ਕੈਨੇਡਾ ''ਚ ਖਾਲਿਸਤਾਨੀਆਂ ਨੇ ਸ਼ੁਰੂ ਕੀਤਾ ਜਨਮਤ ਸੰਗ੍ਰਹਿ, ਨਿੱਝਰ ਦੇ ਪਰਿਵਾਰ ਨੇ ਪਾਈ ਪਹਿਲੀ ਵੋਟ
Monday, Jul 29, 2024 - 02:09 PM (IST)
ਓਟਾਵਾ: ਕੈਨੇਡਾ ਵਿੱਚ ਖਾਲਿਸਤਾਨ ਪੱਖੀ ਵੱਖਵਾਦੀਆਂ ਨੇ ਜਨਮਤ ਸੰਗ੍ਰਹਿ ਸ਼ੁਰੂ ਕਰ ਦਿੱਤਾ ਹੈ। ਐਤਵਾਰ ਨੂੰ ਅਲਬਰਟਾ ਸੂਬੇ ਦੇ ਕੈਲਗਰੀ ਦੇ ਮਿਉਂਸਪਲ ਪਲਾਜ਼ਾ ਵਿਖੇ ਹਜ਼ਾਰਾਂ ਸਿੱਖ ਇਕੱਠੇ ਹੋਏ। ਇਸ ਸਮਾਗਮ ਵਿੱਚ ਭਾਰਤ ਖ਼ਿਲਾਫ਼ ਭੜਕਾਊ ਨਾਅਰੇਬਾਜ਼ੀ ਕੀਤੀ ਗਈ। 'ਕਿਲ ਇੰਡੀਆ' ਅਤੇ 'ਦਿੱਲੀ ਬਣੇਗਾ ਖਾਲਿਸਤਾਨ' ਦੇ ਨਾਅਰੇ ਲਾਏ ਜਾ ਰਹੇ ਸਨ। ਇਹ ਰਾਏਸ਼ੁਮਾਰੀ ਸਥਾਨਕ ਅਮਰੀਕੀ ਕੂਟਨੀਤਕ ਮਿਸ਼ਨ ਸਾਹਮਣੇ ਕੱਟੜਪੰਥੀ ਸਮੂਹ ਸਿੱਖਸ ਫਾਰ ਜਸਟਿਸ (ਐਸ.ਐਫ.ਜੇ) ਦੁਆਰਾ ਕਰਵਾਈ ਗਈ ਸੀ। ਨਵੀਂ ਦਿੱਲੀ ਨੇ ਇਸ ਭਾਰਤ ਵਿਰੋਧੀ ਘਟਨਾ ਵਿਰੁੱਧ ਕੈਨੇਡਾ ਦੇ ਵਿਦੇਸ਼ ਮੰਤਰਾਲੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੇ ਬਾਵਜੂਦ ਜਸਟਿਨ ਟਰੂਡੋ ਦੀ ਪੁਲਸ ਨੇ ਇਸ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕੇ। ਦਰਅਸਲ, ਜਦੋਂ ਭਾਰਤ ਵਿਰੋਧੀ ਨਾਅਰੇ ਲਾਏ ਜਾ ਰਹੇ ਸਨ ਤਾਂ ਕੈਨੇਡੀਅਨ ਪੁਲਸ ਮੂਕ ਦਰਸ਼ਕ ਬਣੀ ਰਹੀ।
ਨਿੱਝਰ ਦੇ ਪਰਿਵਾਰ ਨੇ ਪਾਈ ਸਭ ਤੋਂ ਪਹਿਲਾਂ ਵੋਟ
ਰਾਏਸ਼ੁਮਾਰੀ ਸਵੇਰੇ ਸ਼ੁਰੂ ਹੋਈ ਅਤੇ ਸ਼ਾਮ ਤੱਕ ਜਾਰੀ ਰਹੀ, ਜਿਸ ਵਿੱਚ ਅਲਬਰਟਾ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਭਾਗ ਲਿਆ। ਅਲਬਰਟਾ ਵਿੱਚ ਸਿੱਖਾਂ ਦੀ ਵੱਡੀ ਆਬਾਦੀ ਹੈ। ਕੈਨੇਡਾ ਦੇ 10 ਲੱਖ ਸਿੱਖਾਂ ਵਿੱਚੋਂ 1 ਲੱਖ ਦੇ ਕਰੀਬ ਇੱਥੇ ਰਹਿੰਦੇ ਹਨ। ਉੱਘੇ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦਾ ਪਰਿਵਾਰ ਸਭ ਤੋਂ ਪਹਿਲਾਂ ਵੋਟ ਪਾਉਣ ਵਾਲਿਆਂ ਵਿੱਚ ਸ਼ਾਮਲ ਸੀ। ਨਿੱਝਰ ਦੀ 28 ਜੂਨ, 2023 ਨੂੰ ਸਰੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿ ਦੀ ਨਵੀਂ ਸਾਜ਼ਿਸ਼; ਭਾਰਤ ਨੂੰ ਛੱਡ ਹੋਰ ਦੇਸ਼ਾਂ ਦੇ ਸਿੱਖਾਂ ਨੂੰ ਆਗਮਨ 'ਤੇ ਵੀਜ਼ਾ ਮਨਜ਼ੂਰੀ
ਮੇਅਰ ਨੇ ਰੋਕਣ 'ਤੇ ਪ੍ਰਗਟਾਈ ਸੀ ਅਸਮਰੱਥਾ
ਨਿੱਝਰ ਖਾਲਿਸਤਾਨ ਸਮਰਥਕ ਉਨ੍ਹਾਂ ਨੌਂ ਕੈਨੇਡੀਅਨ ਸਿੱਖਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦਾ ਕਤਲ ਕੀਤਾ ਗਿਆ ਹੈ। ਲਖਬੀਰ ਸਿੰਘ ਰੋਡੇ ਅਤੇ ਤਲਵਿੰਦ ਸਿੰਘ ਪਰਮਾਰ ਵਰਗੇ ਲੋਕ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਕੈਨੇਡੀਅਨ ਧਰਤੀ 'ਤੇ ਹੋ ਰਹੇ ਭਾਰਤ ਵਿਰੋਧੀ ਰਾਏਸ਼ੁਮਾਰੀ ਸਬੰਧੀ ਸਵਾਲਾਂ 'ਤੇ ਕੈਲਗਰੀ ਦੀ ਭਾਰਤੀ-ਕੈਨੇਡੀਅਨ ਮੇਅਰ ਜੋਤੀ ਗੋਂਡੇਕ ਨੇ ਸਿਟੀ ਨਿਊਜ਼ ਨੂੰ ਕਿਹਾ ਕਿ ਇਸ ਨੂੰ ਰੋਕਣਾ ਉਨ੍ਹਾਂ ਦੇ ਹੱਥ 'ਚ ਨਹੀਂ ਹੈ। ਉਸਨੇ ਕਿਹਾ,"ਮਿਉਂਸੀਪਲ ਪਲਾਜ਼ਾ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਹੁੰਦੀਆਂ ਹਨ ਕਿਉਂਕਿ ਇਹ ਇੱਕ ਜਨਤਕ ਥਾਂ ਹੈ।" ਇਨ੍ਹਾਂ ਸਮਾਗਮਾਂ ਦੀ ਸਾਡੇ ਦੁਆਰਾ ਇਜਾਜ਼ਤ ਜਾਂ ਮਨਜ਼ੂਰੀ ਨਹੀਂ ਹੈ। ਲੋਕ ਜਦੋਂ ਚਾਹੁਣ ਇੱਕ ਭਾਈਚਾਰੇ ਦੇ ਰੂਪ ਵਿੱਚ ਇਕੱਠੇ ਹੋ ਸਕਦੇ ਹਨ ਅਤੇ ਜੋ ਚਾਹੁਣ ਕਰ ਸਕਦੇ ਹਨ। 'ਇਹ ਉਹ ਚੀਜ਼ ਨਹੀਂ ਹੈ ਜਿਸ ਨੂੰ ਅਸੀਂ ਕੰਟਰੋਲ ਜਾਂ ਨਿਗਰਾਨੀ ਕਰ ਸਕਦੇ ਹਾਂ।
ਸਿਟੀ ਨਿਊਜ਼ ਨੇ ਸਿਟੀ ਆਫ ਕੈਲਗਰੀ ਦੇ ਕਾਰਪੋਰੇਟ ਪ੍ਰਾਪਰਟੀਜ਼ ਅਤੇ ਬਿਲਡਿੰਗਜ਼ ਦੇ ਡਾਇਰੈਕਟਰ ਇਆਨ ਫਲੇਮਿੰਗ ਦੇ ਇੱਕ ਬਿਆਨ ਦਾ ਹਵਾਲਾ ਵੀ ਦਿੱਤਾ, ਜਿਸ ਨੇ ਕਿਹਾ ਕਿ 'ਜੇਕਰ ਢੁਕਵੀਆਂ ਗਤੀਵਿਧੀਆਂ ਅਤੇ ਵਿਹਾਰ ਦੀਆਂ ਉਮੀਦਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਂਦੀ ਹੈ, ਤਾਂ ਵਿਅਕਤੀ ਅਤੇ ਸੰਸਥਾਵਾਂ ਬਿਨਾਂ ਇਜਾਜ਼ਤ, ਅਰਜ਼ੀ ਜਾਂ ਪਰਮਿਟ ਦੇ ਪਲਾਜ਼ਾ ਦੀ ਵਰਤੋਂ ਕਰ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।