ਖਾਲਿਸਤਾਨ ਸਮਰਥਕਾਂ ਤੋਂ Canada ਹੀ ਨਹੀਂ ਸਗੋਂ USA ਨੂੰ ਵੀ ਖਤਰਾ
Thursday, Oct 17, 2024 - 12:02 PM (IST)
ਵਾਸ਼ਿੰਗਟਨ (ਏ.ਐਨ.ਆਈ.): ਅਮਰੀਕਨ ਐਂਟਰਪ੍ਰਾਈਜ਼ ਇੰਸਟੀਚਿਊਟ ਦੇ ਸੀਨੀਅਰ ਫੇਲੋ ਅਤੇ ਮਿਡਲ ਈਸਟ ਫੋਰਮ ਦੇ ਨੀਤੀ ਵਿਸ਼ਲੇਸ਼ਣ ਦੇ ਨਿਰਦੇਸ਼ਕ ਮਾਈਕਲ ਰੂਬਿਨ ਨੇ ਕਿਹਾ ਹੈ ਕਿ ਖਾਲਿਸਤਾਨੀ ਤੱਤ ਨਾ ਸਿਰਫ਼ ਕੈਨੇਡਾ ਲਈ ਸਗੋਂ ਅਮਰੀਕਾ ਲਈ ਵੀ ਖ਼ਤਰਾ ਹਨ। ਅਮਰੀਕਾ ਦੇ ਨੈਸ਼ਨਲ ਸਕਿਓਰਿਟੀ ਜਰਨਲ ਵਿੱਚ ‘ਖਾਲਿਸਤਾਨੀ ਅਤਿਵਾਦ: ਅਮਰੀਕਾ ਅਤੇ ਕੈਨੇਡਾ ਵਿੱਚ ਵਧਦਾ ਖਤਰਾ’ ਸਿਰਲੇਖ ਵਾਲੇ ਸੰਪਾਦਕੀ ਲੇਖ ਵਿੱਚ ਰੁਬਿਨ ਨੇ ਕਿਹਾ ਕਿ ਖਾਲਿਸਤਾਨੀ ਤੱਤਾਂ ਦੀਆਂ ਗਤੀਵਿਧੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦੇ ਸਬੰਧਾਂ ਦਾ ਦੋਸ਼ ਲਗਾ ਕੇ ਵੱਡੀ ਗਲਤੀ ਕੀਤੀ ਹੈ। ਉਸ ਨੇ ਇਸ ਤਰ੍ਹਾਂ ਦੋਸ਼ ਲਾਏ ਹਨ ਕਿ ਉਹ ਆਪਣੇ ਹੀ ਲੋਕਾਂ ਦਾ ਸਮਰਥਨ ਹਾਸਲ ਨਹੀਂ ਕਰ ਪਾ ਰਹੇ ਹਨ।
ਉਨ੍ਹਾਂ ਕਿਹਾ 'ਖਾਲਿਸਤਾਨੀ ਅੱਤਵਾਦ ਅਤੇ ਗੈਂਗ ਹਿੰਸਾ ਨੇ ਕੈਨੇਡਾ ਵਿੱਚ ਸੁਰਖੀਆਂ ਬਟੋਰੀਆਂ। ਟਰੂਡੋ ਨੇ ਭਾਰਤ 'ਤੇ ਲੋੜੀਂਦੇ ਨਿੱਝਰ ਦੀ ਹੱਤਿਆ ਦਾ ਦੋਸ਼ ਲਗਾਇਆ ਹੈ। ਜ਼ਾਹਿਰ ਹੈ ਕਿ ਇਹ ਗੱਲ ਝੂਠੀ ਜਾਪਦੀ ਹੈ। ਖਾਲਿਸਤਾਨੀ ਕੱਟੜਵਾਦ ਹੁਣ ਅਮਰੀਕਾ ਲਈ ਵੀ ਸਮੱਸਿਆ ਬਣ ਰਿਹਾ ਹੈ। ਖਾਲਿਸਤਾਨ ਸਮਰਥਕ ਕੈਲੀਫੋਰਨੀਆ ਅਤੇ ਨਿਊਯਾਰਕ ਵਿੱਚ ਆਪਣਾ ਦਬਦਬਾ ਫੈਲਾ ਰਹੇ ਹਨ।' ਉਨ੍ਹਾਂ ਕਿਹਾ ਕਿ ਅਮਰੀਕੀ ਲੋਕ ਤਹਿਰਾਨ ਸਥਿਤ ਅਮਰੀਕੀ ਦੂਤਘਰ 'ਤੇ ਈਰਾਨੀ ਵਿਦਿਆਰਥੀਆਂ ਵੱਲੋਂ ਕਬਜ਼ਾ ਕਰਨ ਜਾਂ ਲੀਬੀਆ ਦੇ ਅੱਤਵਾਦੀਆਂ ਵੱਲੋਂ ਬੇਨਗਾਜ਼ੀ ਸਥਿਤ ਅਮਰੀਕੀ ਦੂਤਘਰ 'ਤੇ ਹਮਲੇ ਨੂੰ ਯਾਦ ਕਰਦੇ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਖਾਲਿਸਤਾਨੀ ਅੱਤਵਾਦੀਆਂ ਨੇ ਸਾਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ 'ਤੇ ਅੱਤਵਾਦੀ ਦੋ ਵਾਰ ਹਮਲਾ ਕਰ ਚੁੱਕੇ ਹਨ। ਨੈਸ਼ਨਲ ਮੀਡੀਆ ਅਮਰੀਕਾ ਦੇ ਚਰਚਾਂ 'ਤੇ ਇਸਲਾਮਿਕ ਹਮਲਿਆਂ ਨੂੰ ਨਫ਼ਰਤੀ ਅਪਰਾਧ ਦੱਸਦਾ ਹੈ, ਪਰ ਜਦੋਂ ਖਾਲਿਸਤਾਨੀ ਕੱਟੜਪੰਥੀ ਮੇਲਵਿਲ ਨਿਊਯਾਰਕ ਤੋਂ ਸੈਕਰਾਮੈਂਟੋ, ਕੈਲੀਫੋਰਨੀਆ ਤੱਕ ਹਿੰਦੂ ਮੰਦਰਾਂ 'ਤੇ ਹਮਲਾ ਕਰਦੇ ਹਨ ਤਾਂ ਉਹ ਚੁੱਪ ਰਹਿੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- India ਦੁਆਰਾ ਚੁੱਕੇ ਗੰਭੀਰ ਮੁੱਦਿਆਂ 'ਤੇ Trudeau ਦਾ ਤਾਜ਼ਾ ਬਿਆਨ
ਪੈਂਟਾਗਨ ਦੇ ਸਾਬਕਾ ਅਧਿਕਾਰੀ ਨੇ ਕਿਹਾ ਕਿ ਖਾਲਿਸਤਾਨੀ ਸਮਰਥਕਾਂ ਨੇ ਕਈ ਸਥਾਨਕ ਸੰਸਥਾਵਾਂ 'ਤੇ ਕਬਜ਼ਾ ਕਰ ਲਿਆ ਹੈ ਅਤੇ ਹਿੰਸਾ ਦੇ ਸੱਭਿਆਚਾਰ ਨੂੰ ਵਧਾਵਾ ਦੇ ਰਹੇ ਹਨ। ਤਿੰਨ ਦਹਾਕੇ ਪਹਿਲਾਂ ਕੁਝ ਵਿਸ਼ਲੇਸ਼ਕਾਂ ਨੇ ਅਲ ਕਾਇਦਾ ਦੇ ਸੰਕਲਪ ਨੂੰ ਸਮੇਂ ਸਿਰ ਰੱਦ ਨਹੀਂ ਕੀਤਾ ਅਤੇ ਫਿਰ ਇਹ ਅਮਰੀਕਾ ਲਈ ਖ਼ਤਰਾ ਬਣ ਗਿਆ। ਅੱਜ ਖਾਲਿਸਤਾਨੀਆਂ ਨਾਲ ਵੀ ਅਜਿਹਾ ਹੀ ਹੋ ਰਿਹਾ ਹੈ। ਉਸ ਸਮੇਂ, ਮੁਸਲਿਮ ਬ੍ਰਦਰਹੁੱਡ ਦੁਆਰਾ ਚਲਾਏ ਜਾ ਰਹੇ ਸੰਗਠਨਾਂ ਜਿਵੇਂ ਕਿ ਕੌਂਸਲ ਆਨ ਅਮੈਰੀਕਨ-ਇਸਲਾਮਿਕ ਰਿਲੇਸ਼ਨਜ਼ ਜਾਂ ਇਸਲਾਮਿਕ ਸੋਸਾਇਟੀ ਆਫ ਨਾਰਥ ਅਮਰੀਕਾ ਨੇ ਇਸਲਾਮੀ ਕੱਟੜਪੰਥ ਦੀ ਕਿਸੇ ਵੀ ਆਲੋਚਨਾ ਨੂੰ ਇਸਲਾਮੋਫੋਬਿਕ ਕਰਾਰ ਦਿੱਤਾ ਸੀ। ਔਟਵਾ ਤੋਂ ਪ੍ਰੇਟਰ ਅਨੁਸਾਰ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (ਆਰਸੀਐਮਪੀ) ਦੇ ਮੁਖੀ ਮਾਈਕ ਡੂਹੇਮ ਨੇ ਇੱਥੋਂ ਦੇ ਸਿੱਖ ਭਾਈਚਾਰੇ ਨੂੰ ਨਿੱਝਰ ਦੇ ਕਤਲ ਦੇ ਮਾਮਲੇ ਦੀ ਜਾਂਚ ਵਿੱਚ ਅੱਗੇ ਆਉਣ ਅਤੇ ਸਹਿਯੋਗ ਕਰਨ ਦੀ ਬੇਨਤੀ ਕੀਤੀ ਹੈ।
ਕੈਨੇਡਾ ਦੇ ਵਪਾਰ ਮੰਤਰੀ ਨੇ ਕਿਹਾ- ਭਾਰਤ ਨਾਲ ਵਪਾਰਕ ਸਬੰਧਾਂ ਲਈ ਵਚਨਬੱਧ
ਪ੍ਰੈਡਰ ਮੁਤਾਬਕ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਕੂਟਨੀਤਕ ਵਿਵਾਦ ਦਰਮਿਆਨ ਕੈਨੇਡਾ ਦੀ ਵਪਾਰ ਮੰਤਰੀ ਮੈਰੀ ਐਨਜੀ ਨੇ ਦੇਸ਼ ਦੇ ਵਪਾਰਕ ਭਾਈਚਾਰੇ ਨੂੰ ਭਰੋਸਾ ਦਿੱਤਾ ਹੈ ਕਿ ਉਹ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧਾਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਾਡੀ ਟਰੇਡ ਕਮਿਸ਼ਨਰ ਸਰਵਿਸ ਭਾਰਤ ਵਿੱਚ ਕੰਮ ਕਰ ਰਹੀਆਂ ਕੈਨੇਡੀਅਨ ਕੰਪਨੀਆਂ ਨੂੰ ਸਹਾਇਤਾ ਅਤੇ ਸਰੋਤ ਪ੍ਰਦਾਨ ਕਰਨਾ ਜਾਰੀ ਰੱਖੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।