ਅਜੀਬ ਮਾਮਲਾ! ਪਰਿਵਾਰ ਨੇ ਬੋਤਲਾਂ 'ਚ ਜਮਾਂ ਕੀਤਾ 1300 ਲੀਟਰ ਯੂਰਿਨ

3/20/2020 4:15:07 PM

ਨੂਰ ਸੁਲਤਾਨ (ਬਿਊਰੋ): ਕਜ਼ਾਕਿਸਤਾਨ ਵਿਚ ਇਕ ਪਰਿਵਾਰ ਦੀ ਅਜੀਬ ਆਦਤ ਕਾਰਨ ਉਹਨਾਂ ਦੇ ਗੁਆਂਢੀ ਇਕ ਸਾਲ ਤੋਂ ਪਰੇਸ਼ਾਨ ਹੋ ਰਹੇ ਸਨ। ਗੁਆਂਢੀਆਂ ਨੇ ਜਦੋਂ ਇਸ ਸਬੰਧੀ ਪੁਲਸ ਵਿਚ ਸ਼ਿਕਾਇਤ ਕੀਤੀ ਤਾਂ ਪਤਾ ਚੱਲਿਆ ਕਿ ਇਹ 3 ਲੋਕਾਂ ਦਾ ਪਰਿਵਾਰ ਸਾਲ ਭਰ ਤੋਂ ਫਲੈਟ ਵਿਚ ਆਪਣਾ ਯੂਰਿਨ ਬੋਤਲਾਂ ਵਿਚ ਭਰ ਕੇ ਰਹਿ  ਰਿਹਾ ਸੀ। ਘਰ ਬਹੁਤ ਗੰਦਾ ਸੀ। ਸਾਲ ਭਰ ਵਿਚ ਇਸ ਪਰਿਵਾਰ ਨੇ 300 ਗੈਲਨ ਯੂਰਿਨ ਜਮਾਂ ਕਰ ਲਿਆ ਸੀ।

PunjabKesari

ਇਹ ਮਾਮਲਾ ਕਜ਼ਾਕਿਸਤਾਨ ਦੇ ਸ਼ਹਿਰ ਅਕਤਾਉ ਦਾ ਹੈ। ਇੱਥੇ ਝੇਨਯਾ ਨਾਮ ਦੇ ਸ਼ਖਸ ਅਤੇ ਉਸ ਦੇ ਮਾਤਾ-ਪਿਤਾ ਇਕ ਹੀ ਫਲੈਟ ਵਿਚ ਰਹਿੰਦੇ ਹਨ। ਉਹਨਾਂ ਦੇ ਘਰੋਂ ਪੁਲਸ ਨੇ 300 ਗੈਲਨ ਮਤਲਬ ਕਰੀਬ 1300 ਲੀਟਰ ਯੂਰਿਨ ਨਾਲ ਭਰੀਆਂ ਬੋਤਲਾਂ ਬਰਾਮਦ ਕੀਤੀਆਂ। ਜਾਣਕਾਰੀ ਮੁਤਾਬਕ ਝੇਨਯਾ ਦੇ ਘਰ ਦੀ ਬਿਜਲੀ, ਪਾਣੀ ਦਾ ਕੁਨੈਕਸਨ ਕੱਟੇ ਹੋਏ ਸਨ ਕਿਉਂਕਿ ਉਹਨਾਂ ਨੇ ਇਕ ਸਾਲ ਤੋਂ ਬਿੱਲ ਦਾ ਭੁਗਤਾਨ ਨਹੀਂ ਕੀਤਾ ਸੀ। ਜਦੋਂ ਪੁਲਸ ਇਸ ਘਰ ਦੀ ਜਾਂਚ ਕਰਨ ਪਹੁੰਚੀ ਤਾਂ ਝੇਨਯਾ ਅਤੇ ਉਸ ਦੇ ਮਾਤਾ-ਪਿਤਾ ਨੇ ਦਰਵਾਜਾ ਖੋਲ੍ਹਣ ਤੋਂ ਮਨਾ ਕਰ ਦਿੱਤਾ। ਫਿਰ ਮਜਬੂਰਨ ਪੁਲਸ ਨੂੰ ਦਰਵਾਜਾ ਤੋੜ ਕੇ ਅੰਦਰ ਦਾਖਲ ਹੋਣਾ ਪਿਆ।

PunjabKesari

ਅੰਦਰ ਪਹੁੰਚਦੇ ਹੀ ਉੱਥੇ ਦਾ ਮਾਹੌਲ ਦੇਖ ਕੇ ਪੁਲਸ ਦੀ ਖੁਦ ਦੀ ਹਾਲਤ ਖਰਾਬ ਹੋ ਗਈ। ਪੂਰੇ ਘਰ ਵਿਚ ਭਿਆਨਕ ਬਦਬੂ ਅਤੇ ਚਾਰੇ ਪਾਸੇ ਯੂਰਿਨ ਦੀਆਂ ਬੋਤਲਾਂ ਰੱਖੀਆਂ ਹੋਈਆਂ ਸਨ। ਬਾਥਰੂਮ ਸੜਿਆ ਹੋਇਆ ਸੀ। ਗੰਦੇ ਕੱਪੜੇ ਘਰ ਦੇ ਅੰਦਰ ਗਠੜੀ ਬਣਾ ਕੇ ਰੱਖੇ ਹੋਏ ਸਨ। ਕਜ਼ਾਕਿਸਤਾਨ ਦੀ ਸਥਾਨਕ ਮੀਡੀਆ ਨੇ ਇਸ ਖਬਰ ਨੂੰ ਕਾਫੀ ਵਾਇਰਲ ਕੀਤਾ ਹੈ। ਝੇਨਯਾ ਅਤੇ ਉਸ ਦੇ ਮਾਤਾ-ਪਿਤਾ ਨੇ ਦੱਸਿਆ ਕਿ ਜਦੋਂ ਉਹ ਬਿਜਲੀ-ਪਾਣੀ ਦਾ ਬਿੱਲ ਦਾ ਭੁਗਤਾਨ ਨਹੀਂ ਕਰ ਪਾਏ ਉਦੋਂ ਉਹਨਾਂ ਨੇ ਇਹ ਕੰਮ ਕਰਨਾ ਸ਼ੁਰੂ ਕੀਤਾ। ਇਕ ਸਾਲ ਵਿਚ ਉਹਨਾਂ  ਨੇ 1300 ਲੀਟਰ ਯੂਰਿਨ ਸੈਂਕੜੇ ਬੋਤਲਾਂ ਵਿਚ ਜਮਾਂ ਕਰ ਲਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਕੋਵਿਡ-19: ਚਿੰਤਤ ਭਾਰਤੀ-ਅਮਰੀਕੀ ਡਾਕਟਰਾਂ ਨੇ ਕੀਤੀ ਦੇਸ਼ ਬੰਦ ਕਰਨ ਦੀ ਅਪੀਲ

PunjabKesari

ਜਾਂਚ ਵਿਚ ਪਤਾ ਚੱਲਿਆ ਕਿ 2 ਸਾਲ ਪਹਿਲਾਂ ਝੇਨਯਾ ਦੀ ਨੌਕਰੀ ਚਲੀ ਗਈ ਸੀ। ਇਸ ਦੇ ਬਾਅਦ ਪਰਿਵਾਰ ਆਰਥਿਕ ਤੰਗੀ ਦੀ ਸਮੱਸਿਆ ਨਾਲ ਜੂਝ ਰਿਹਾ ਸੀ। ਜਾਂਚ ਪੂਰੀ ਕਰਨ ਦੇ ਬਾਅਦ ਪੁਲਸ ਨੇ ਤਿੰਨਾਂ ਨੂੰ ਸਥਾਨਕ ਮਾਨਸਿਕ ਕੇਂਦਰ ਭੇਜ ਦਿੱਤਾ। ਘਰ ਦੀ ਸਫਾਈ ਲਈ ਸਫਾਈ ਕਰਮੀਆਂ ਨੂੰ ਬੁਲਾਇਆ ਗਿਆ। ਘਰ ਦੀ ਸਾਰੀ ਗੰਦਗੀ ਹਟਾਈ ਗਈ। ਫਿਰ ਕਿਤੇ ਗੁਆਂਢੀਆਂ ਨੂੰ ਰਾਹਤ ਮਿਲੀ।


Vandana

Edited By Vandana