ਕਾਠਮੰਡੂ ਆ ਰਹੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, 82 ਮੁਸਾਫਰ ਸਨ ਸਵਾਰ
Saturday, Nov 01, 2025 - 10:13 PM (IST)
ਕਾਠਮੰਡੂ (ਭਾਸ਼ਾ) - ਇਕ ਨਿੱਜੀ ਏਅਰਲਾਈਨ ਦੇ ਜਹਾਜ਼ ਨੂੰ ਸ਼ਨੀਵਾਰ ਤਕਨੀਕੀ ਖਰਾਬੀ ਕਾਰਨ ਨੇਪਾਲ ਦੇ ਲੁੰਬਿਨੀ ਸੂਬੇ ਦੇ ਗੌਤਮ ਬੁੱਧ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ’ਚ 82 ਮੁਸਾਫਰ ਸਵਾਰ ਸਨ।
ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਸਾਰੇ ਮੁਸਾਫਰ ਤੇ ਅਮਲੇ ਦੇ ਮੈਂਬਰ ਸੁਰੱਖਿਅਤ ਹਨ। ਸ਼੍ਰੀ ਏਅਰਲਾਈਨਜ਼ ਦੀ ਫਲਾਈਟ ਨੰਬਰ 222, ਜੋ ਕਾਠਮੰਡੂ ਆ ਰਹੀ ਸੀ, ਨੇ ਸਵੇਰੇ 10 ਵਜੇ ਦੇ ਕਰੀਬ ਪੱਛਮੀ ਸੂਬੇ ਦੇ ਧਨਗੜ੍ਹੀ ਤੋਂ ਉਡਾਣ ਭਰੀ ਸੀ।
ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ’ਚ ਹਾਈਡ੍ਰੌਲਿਕ ਸਿਸਟਮ ’ਚ ਖਰਾਬੀ ਆਈ ਤੇ ਇਸ ਨੂੰ ਭੈਰਹਾਵਾ ਵੱਲ ਮੋੜ ਦਿੱਤਾ ਗਿਆ, ਜਿੱਥੇ ਇਹ ਗੌਤਮ ਬੁੱਧ ਹਵਾਈ ਅੱਡੇ ’ਤੇ ਸੁਰੱਖਿਅਤ ਉਤਰਿਆ। ਜਹਾਜ਼ ’ਚ ਸਵਾਰ ਸਾਰੇ ਮੁਸਾਫਰਾਂ ਤੇ ਚਾਲਕ ਦਲ ਦੇ ਮੈਂਬਰਾਂ ਲਈ ਕਾਠਮੰਡੂ ਤੋਂ ਇਕ ਜਹਾਜ਼ ਭੇਜਿਆ ਗਿਆ ਹੈ।
