ਕਟਾਸ ਰਾਜ ਮਾਮਲਾ : ਪਾਣੀ ਦਾ ਬਦਲਵਾਂ ਸਰੋਤ ਭਾਲਣ ਲਈ ਸੀਮੈਂਟ ਫੈਕਟਰੀਆਂ ਰਾਜ਼ੀ

Tuesday, May 08, 2018 - 08:55 PM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅੱਜ ਕਟਾਸ ਰਾਜ ਮੰਦਰ ਦੇ ਤਲਾਬ ਮਾਮਲੇ ਦਾ ਨਿਪਟਾਰਾ ਕਰ ਦਿੱਤਾ। ਇਸ ਤੋਂ ਪਹਿਲਾਂ ਸਥਾਨਕ ਸੀਮੈਂਟ ਕੰਪਨੀਆਂ ਦੇ ਮਾਲਕਾਂ ਨੇ ਅਦਾਲਤ ਵਿਚ ਆਖਿਆ ਸੀ ਕਿ ਉਹ ਪਾਣੀ ਦਾ ਬਦਲਵਾਂ ਸਰੋਤ ਭਾਲਣ ਅਤੇ ਉਦੋਂ ਤੱਕ ਇਸਤੇਮਾਲ ਕੀਤੇ ਜਾਣ ਵਾਲੇ ਪਾਣੀ ਲਈ ਭੁਗਤਾਨ ਕਰਣਗੇ। ਅਦਾਲਤ ਨੇ ਪਿਛਲੇ ਸਾਲ ਨਵੰਬਰ ਵਿਚ ਪੰਜਾਬ ਦੇ ਚਕਵਾਲ ਜ਼ਿਲੇ ਵਿਚ ਕਟਾਸ ਰਾਜ ਮੰਦਰ ਕੰਪਲੈਕਸ ਵਿਚ ਸਥਿਤ ਪਵਿੱਤਰ ਸਰੋਤ ਦੇ ਸੁੱਕਣ ਦੇ ਮੁੱਦੇ ਉੱਤੇ ਖੁਦ ਨੋਟਿਸ ਲਿਆ ਸੀ। ਹਿੰਦੂ ਧਰਮ ਵਿਚ ਇਸ ਸਥਾਨ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਮੀਡੀਆ ਵਿਚ ਖਬਰ ਆਈ ਸੀ ਕਿ ਸਰੋਵਰ ਨੇੜੇ ਸਥਾਪਿਤ ਸੀਮੈਂਟ ਫੈਕਟਰੀਆਂ ਵਲੋਂ ਜ਼ਮੀਨੀ ਪਾਣਈ ਦੇ ਜ਼ਿਆਦਾ ਵਰਤੋਂ ਕਾਰਨ ਪਵਿੱਤਰ ਸਰੋਵਰ ਦਾ ਪਾਣੀ ਤੇਜ਼ੀ ਨਾਲ ਘੱਟ ਰਿਹਾ ਹੈ। ਪ੍ਰਧਾਨ ਜੱਜ (ਸੀਜੇਪੀ) ਸਾਦਿਕ ਨਿਸਾਰ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ ਤਿੰਨ ਮੈਂਬਰੀ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ।


Related News