ਨਹਿਰੀ ਪਾਣੀ ਦੀ ਘਾਟ ਕਾਰਨ ਸਾਉਣੀ ਦੀ ਫਸਲ ਬੀਜਣ ਲਈ ਕਿਸਾਨ ਹੋ ਰਹੇ ਨੇ ਖੱਜਲ ਖੁਆਰ: ਗੁਰਦੀਪ ਭੀਮੜਾ
Saturday, May 02, 2026 - 08:28 PM (IST)
ਬੁਢਲਾਡਾ , (ਬਾਂਸਲ)-ਨਹਿਰੀ ਪਾਣੀ ਦੀ ਕਮੀ ਕਾਰਨ ਕਿਸਾਨਾਂ ਨੂੰ ਸਾਉਣੀ ਦੀ ਫਸਲ ਬੀਜਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਫਲ ਕਿਸਾਨ ਐਡਵੋਕੇਟ ਗੁਰਦੀਪ ਸਿੰਘ ਭੀਮੜਾ ਨੇ ਦੱਸਿਆ ਕਿ ਬੋਹਾ ਬਰਾਂਚ ਨਾਲ ਸੰਬੰਧਤ ਹਜਾਰਾਂ ਏਕੜ ਜ਼ਮੀਨ ਨਹਿਰੀ ਪਾਣੀ ਦੀ ਕਮੀ ਕਾਰਨ ਸਾਉਣੀ ਦੀ ਫਸਲ ਬੀਜਣ ਲਈ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬੋਹਾ ਬਰਾਂਚ ਮਾਈਨਰ ਨੰਬਰ 2 ਵਿੱਚ ਨਹਿਰੀ ਪਾਣੀ ਤੁਰੰਤ ਛੱਡਿਆ ਜਾਵੇ ਤਾਂ ਜੋ ਕਿਸਾਨ ਸਮੇਂ ਸਿਰ ਫਸਲ ਦੀ ਬਿਜਾਈ ਕਰ ਸਕੇ। ਉਨ੍ਹਾਂ ਕਿਹਾ ਕਿ ਇਸ ਬਰਾਂਚ ਅਧੀਨ ਬੋਹਾ ਖੇਤਰ ਦੇ 150 ਤੋਂ ਵੱਧ ਪਿੰਡ ਦੇ ਕਿਸਾਨ ਨਹਿਰੀ ਪਾਣੀ ਲਈ ਨਿਰਭਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
