ਕਸ਼ਮੀਰੀ ਨੇਤਾ ਨੇ ਪਾਕਿਸਤਾਨ ’ਤੇ ਲਾਇਆ ਪੀ. ਓ. ਜੇ. ਕੇ. ਦੀ ਸਥਿਤੀ ਖ਼ਰਾਬ ਕਰਨ ਦਾ ਦੋਸ਼
Friday, Jul 26, 2024 - 06:10 PM (IST)
ਗੁਰਦਾਸਪੁਰ/ਇਸਲਾਮਬਾਦ(ਵਿਨੋਦ)-ਪਾਕਿਸਤਾਨ ਅਧਿਕਾਰਤ ਜੰਮੂ-ਕਸ਼ਮੀਰ (ਪੀ. ਓ. ਜੇ. ਕੇ.) ਦੇ ਇਕ ਨੇਤਾ ਨੇ ਵੀਡੀਓ ਬਿਆਨ ਜਾਰੀ ਕਰ ਕੇ ਪਾਕਿਸਤਾਨ ’ਤੇ ਪਾਖੰਡ ਅਤੇ ਪੀ. ਓ. ਜੇ. ਕੇ. ਦੀ ਸਥਿਤੀ ਨੂੰ ਖਰਾਬ ਕਰਨ ਦਾ ਦੋਸ਼ ਲਾਇਆ ਹੈ। ਸਰਹੱਦ ਪਾਰਲੇ ਸੂਤਰਾਂ ਮੁਤਾਬਕ ਕਸ਼ਮੀਰੀ ਨੇਤਾ ਅਮਜ਼ਦ ਅਯੂਬ ਮਿਰਜ਼ਾ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਜੰਮੂ-ਕਸ਼ਮੀਰ ’ਚ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾ ਰਿਹਾ ਹੈ ਅਤੇ ਭਾਰਤ ਦੇ ਵਿਸ਼ਵਵਿਆਪੀ ਅਕਸ ਨੂੰ ਖਰਾਬ ਕਰਨ ਲਈ ਆਲ ਪਾਰਟੀ ਹੁਰੀਅਤ ਕਾਨਫਰੰਸ (ਏ. ਪੀ. ਐੱਚ. ਸੀ.) ਵਰਗੇ ਸੰਗਠਨਾਂ ਦੀ ਵਰਤੋਂ ਕਰ ਰਿਹਾ ਹੈ। ਮਿਰਜ਼ਾ ਨੇ ਬੀਤੇ ਦਿਨ ਲਾਹੌਰ ’ਚ ਹੋਈ ਏ. ਪੀ. ਐੱਚ. ਸੀ. ਦੀ ਮੀਟਿੰਗ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਨਫਰੰਸ ਭਾਰਤੀ ਜੰਮੂ ’ਚ ਉਨ੍ਹਾਂ ਹਮਲਿਆਂ ਨੂੰ ਜਾਇਜ਼ ਠਹਿਰਾਉਣ ਦੀ ਇਕ ਚਾਲ ਸੀ ਜੋ ਪਾਕਿਸਤਾਨ ਸਥਿਤ ਅੱਤਵਾਦੀਆਂ ਵੱਲੋਂ ਕੀਤੇ ਗਏ ਸਨ।
ਇਹ ਵੀ ਪੜ੍ਹੋ- ਹੁਣ ਹਾਈਟੈੱਕ ਹੋਵੇਗਾ ਪਠਾਨਕੋਟ, ਲਗਾਤਾਰ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਅਲਰਟ 'ਤੇ ਸੁਰੱਖਿਆ ਏਜੰਸੀਆਂ
ਮਿਰਜ਼ਾ ਨੇ ਕਿਹਾ ਕਿ ਲਾਹੌਰ ’ਚ ਹੋਈ ਆਲ ਪਾਰਟੀ ਹੁਰੀਅਤ ਕਾਨਫਰੰਸ ਦੀ ਮੀਟਿੰਗ ਅਸਲ ’ਚ ਜੰਮੂ ਵਿਚ ਚੱਲ ਰਹੇ ਹਮਲਿਆਂ ਨੂੰ ਜਾਇਜ਼ ਠਹਿਰਾਉਣ ਦੀ ਸਾਜ਼ਿਸ਼ ਸੀ। ਇਨ੍ਹਾਂ ਹਮਲਿਆਂ ਦਾ ਕਾਰਨ ਪਾਕਿਸਤਾਨ ਸਥਿਤ ਅੱਤਵਾਦੀਆਂ ਦੀ ਘੁਸਪੈਠ ਹੈ। ਉਨ੍ਹਾਂ ਦਲੀਲ ਦਿੱਤੀ ਕਿ ਏ. ਪੀ. ਐੱਚ. ਸੀ. ਦੀ ਜੰਮੂ-ਕਸ਼ਮੀਰ ’ਚ ਕਥਿਤ ਅੱਤਿਆਚਾਰਾਂ ਦੀ ਅੰਤਰਰਾਸ਼ਟਰੀ ਜਾਂਚ ਦੀ ਮੰਗ ਭਾਰਤ ਦੀ ਗੰਭੀਰ ਸਥਿਤੀ ਤੋਂ ਦੁਨੀਆ ਦਾ ਧਿਆਨ ਹਟਾਉਣ ਦੀ ਇਕ ਕੋਸ਼ਿਸ਼ ਹੈ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਤੇ ਰਾਜਾ ਵੜਿੰਗ ਦਾ ਬਿਆਨ ਆਇਆ ਸਾਹਮਣੇ
ਮਿਰਜ਼ਾ ਨੇ ਪੀ. ਓ. ਜੇ. ਕੇ. ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ-ਬਾਲਟਿਸਤਾਨ (ਪੀ. ਓ. ਜੀ. ਬੀ.) ’ਚ ਚੱਲ ਰਹੇ ਅਸਹਿਯੋਗ ਅੰਦੋਲਨ ਨੂੰ ਉਜਾਗਰ ਕੀਤਾ, ਜਿੱਥੇ ਹਜ਼ਾਰਾਂ ਲੋਕ ਬਿਜਲੀ ਦੇ ਬਿੱਲਾਂ ’ਤੇ ਗੈਰ-ਕਾਨੂੰਨੀ ਟੈਕਸਾਂ ਦਾ ਵਿਰੋਧ ਕਰ ਰਹੇ ਹਨ। ਮਿਰਜ਼ਾ ਅਨੁਸਾਰ ਪਾਕਿਸਤਾਨ ਨੇ ਪੀ. ਓ. ਜੇ. ਕੇ. ਦੇ ਲੋਕਾਂ ’ਤੇ ਗੈਰ-ਕਾਨੂੰਨੀ ਅਤੇ ਬੇਇਨਸਾਫ਼ੀ ਟੈਕਸ ਲਾਇਆ ਹੈ। ਬਿਜਲੀ ਅਤੇ ਆਟੇ ਦੀ ਘਾਟ ਹੈ ਅਤੇ ਸਬਸਿਡੀ ਰੱਦ ਹੋਣ ਕਾਰਨ ਕਣਕ ਦੀ ਸਪਲਾਈ ’ਚ ਸੰਕਟ ਪੈਦਾ ਹੋ ਗਿਆ ਹੈ। ਵਧਦੀ ਆਬਾਦੀ ਅਤੇ ਕਣਕ ਤੇ ਆਟੇ ਦੀ ਵੰਡ ’ਚ ਅਢੁੱਕਵੀਂ ਵਿਵਸਥਾ ਨੇ ਸਥਿਤੀ ਨੂੰ ਨਾਜ਼ੁਕ ਬਣਾ ਦਿੱਤਾ ਹੈ। ਇਸ ਤਰ੍ਹਾਂ ਲੋਕਤੰਤਰ, ਆਰਥਿਕ ਅਧਿਕਾਰਾਂ ਅਤੇ ਬਿਜਲੀ ਉਤਪਾਦਨ ਲਈ ਸਰੋਤਾਂ ਦੀ ਮਾਲਕੀ ਦਾ ਸੰਕਟ ਹੈ।
ਇਹ ਵੀ ਪੜ੍ਹੋ- ਹੁਣ ਸ਼ਰਾਬ ਪੀ ਕੇ ਤੇ ਗਲਤ ਢੰਗ ਨਾਲ ਕਾਰ ਪਾਰਕ ਕਰਨ ਵਾਲਿਆਂ ਦੀ ਖੈਰ ਨਹੀਂ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8